ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਸਪੀਕਰ ਰਾਣਾ ਕੇ.ਪੀ ਸਿੰਘ ਰੱਖਣਗੇ ਅੱਜ **1.69 ਕਰੋੜ ਦੀ ਲਾਗਤ ਨਾਲ ਬਣੇਗਾ ਯਾਦਗਾਰੀ ਮਾਰਗ ਅਤੇ ਗੇਟ

ਨੂਰਪੁਰ ਬੇਦੀ / 13 ਅਗਸਤ / ਨਿਊ ਸੁਪਰ ਭਾਰਤ ਨਿਊਜ
ਜ਼ੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ 2019 ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਿੰਡ ਰੋਲੀ ਨੂਰਪੁਰ ਬੇਦੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ 14 ਅਗਸਤ ਨੂੰ ਦੁਪਹਿਰ 12 ਵਜੇ ਰੱਖਣਗੇ। ਜਿਸ ਉਤੇ 1 ਕਰੋੜ 69 ਲੱਖ ਰੁਪਏ ਖਰਚ ਹੋਣਗੇ। ਇਸ ਯਾਦਗਾਰੀ ਮਾਰਗ ਦੀ ਲੰਬਾਈ 2.15 ਕਿਲੋਮੀਟਰ ਹੋਵੇਗੀ ਅਤੇ ਇਸ ਸੜਕ ਦੇ ਖੱਬੇ ਪਾਸੇ 600 ਮੀਟਰ ਲੰਬੀ ਡਰੇਨ ਬਣਾਈ ਜਾਵੇਗੀ। ਇਸ ਤੋ ਇਲਾਵਾ ਮੋਠਾਪੁਰ ਖੱਡ ਉੱਪਰ ਪੁੱਲ ਅਤੇ ਇੱਕ ਹੋਰ ਛੋਟੀ ਪੁਲੀ ਤਾਮੀਰ ਕੀਤੀ ਜਾਵੇਗੀ। ਸ਼ਹੀਦ ਦੀ ਯਾਦ ਵਿਚ ਯਾਦਗਾਰੀ ਗੇਟ ਦਾ ਡਿਜਾਇਨ ਲਗਭਗ ਤਿਆਰ ਹੈ ਜਿਸ ਨੂੰ ਸੜਕ ਦੇ ਨਾਲ ਹੀ ਮੁਕੰਮਲ ਕੀਤਾ ਜਾਵੇਗਾ।