November 24, 2024

ਸਿਹਤ ਵਿਭਾਗ ਵਲੋਂ ਨੂਰਪੁਰ ਬੇਦੀ ਵਿਚ ਮਨਾਇਆ ਗਿਆ ਵਿਸ਼ਵ ਹੈਪੇਟਾਈਟਸ ਦਿਨ

0

ਨੂਰਪੁਰ ਬੇਦੀ / 28 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਡਾ: ਐਚ.ਐਨ.ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਆਦੇਸ਼ਾਂ ਮੁਤਾਬਕ ਅਤੇ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਬਲਾਕ ਨੂਰਪੁਰ ਬੇਦੀ ਦੀ ਅਗਵਾਈ ਹੇਠ ਵਿਸ਼ਵ ਹੈਪੇਟਾਈਟਸ ਦਿਨ ਮੁਢਲਾ ਸਿਹਤ ਕੇਂਦਰ ਸਿੰਘਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਡਾ: ਸ਼ਿਵ ਕੁਮਾਰ ਐਸ.ਐਮ.ਓ ਨੇ ਕਿਹਾ ਕਿ ਹੈਪੇਟਾਈਟਸ (ਕਾਲਾ ਪੀਲੀਆ) ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ।ਇਸ ਬਿਮਾਰੀ ਦਾ ਇਲਾਜ਼ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਦੂਸ਼ਿਤ ਕੀਤੇ ਫਲ ਜਾਂ ਭੋਜਨ ਖਾਣ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਨਸ਼ਿਆ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। 

ਹੈਪੇਟਾਈਟਸ ਏ ਅਤੇ ਈ ਦੇ ਦੇ ਲੱਛਣ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਹੋਣ ਨਾਲ ਹਲਕਾ ਬੁਖਾਰ ਅਤੇ ਮਾਸਪੇਸ਼ੀਆ ਵਿੱਚ ਦਰਦ ਹੋਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਬੀ ਅਤੇ ਸੀ ਦੇ ਲੱਛਣ ਦੱਸਦੇ ਹੋਏ ਡਾ: ਸਿਮਰਨਜੀਤ ਕੌਰ ਮੈਡੀਕਲ ਅਫਸਰ ਨੇ ਕਿਹਾ ਕਿ ਬੁਖਾਰ ਅਤੇ ਕਮਜ਼ੋਰੀ ਮਹਿਸੂਸ ਕਰਨਾ, ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ । ਉਕਤ ਬਿਮਾਰੀ ਤੋ ਬਚਾਅ ਸਬੰਧੀ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਪੀਣ ਦਾ ਪਾਣੀ ਸਾਫ਼ ਸੋਮਿਆਂ ਤੋ ਲਵੋ ਜਾਂ ਪਾਣੀ ਪੁਣਕੇ, ਉਬਾਲ ਕੇ ਠੰਡਾ ਕਰਕੇ ਪੀਓ, ਨਸ਼ੀਲੇ ਟੀਕਿਆਂ ਦੀ ਵਰਤੋ ਨਾ ਕਰੋ, ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਓ। 

ਜ਼ਿਲਾ ਪੱਧਰ ਤੇ ਹੈਪੇਟਾਈਟਸ ਸੀ ਦੇ ਹਰ ਤਰ੍ਹਾਂ ਦੇ ਫਲੋਅੱਪ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ । ਉਨ੍ਹਾ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋ ਮਿਸ਼ਨ ਫਤਿਹ ਤਹਿਤ ਲੋਕਾਂ ਦੀ ਸਿਹਤ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਦਿਨ ਰਾਤ ਯਤਨਸ਼ੀਲ ਹੈ ਕੋਵਿਡ ਦੀਆਂ ਸਾਵਧਾਨੀਆਂ  ਵਾਰ ਵਾਰ ਹੱਥ ਧੋਣੇ, ਮਾਸਕ ਪਾ ਕੇ ਰੱਖਣਾ ਅਤੇ ਸਮਾਜਿਕ ਵਿੱਥ ਬਣਾ ਕੇ ਰੱਖਣ ਬਾਰੇ ਲੋਕਾਂ ਨੁੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੇਪੌ ਪ੍ਰੋਗਰਾਮ ਤਹਿਤ ਨਸ਼ਿਆ ਵਿਰੁੱਧ ਲਾਮਬੰਦ ਕਰਨ ਦਾ ਉਪਰਾਲਾ ਵੀ ਲੋਕਾਂ ਦੀ ਸਿਹਤ ਸੰਭਾਲ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋ ਚਲਾਈ ਇੱਕ ਵਿਸੇਸ਼ ਨਸ਼ਾ ਖਾਤਮਾ ਮੁਹਿੰਮ ਦਾ ਹਿੱਸਾ ਹੈ। ਇਹ ਸਭ ਲੋਕਾਂ ਦੀ ਸਾਝੇਦਾਰੀ ਨਾਲ ਹੀ ਸਫਲ ਹੋ ਸਕਦਾ ਹੈ।

Leave a Reply

Your email address will not be published. Required fields are marked *