ਨੂਰਪੁਰ ਬੇਦੀ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋ ਜੋ ਡੈਪੋ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਤਹਿਤ 277 ਵਿਅਕਤੀ ਰਜਿਸਟਰਡ ਕੀਤੇ ਗਏ ਹਨ ਅਤੇ ਹੁਣ ਤੱਕ ਬਲਾਕ ਨੂਰਪੁਰ ਬੇਦੀ ਅਧੀਨ ਪੈਦੇ ਪਿੰਡਾਂ ਵਿੱਚੋ 13 ਪਿੰਡਾਂ ਵਿੱਚ 123 ਕੈਪ ਲਗਾਏ ਜਾ ਚੁੱਕੇ ਹਨ। ਇਹਨਾਂ ਕੈਪਾਂ ਵਿੱਚ ਲਗਭਗ 2 ਹਜ਼ਾਰ ਵਿਅਕਤੀਆਂ ਨੂੰ ਨਸ਼ਿਆ ਸਬੰਧੀ ਜਾਗਰੂਕ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ।
ਡਾ. ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਬਲਾਕ ਨੂਰਪੁਰ ਬੇਦੀ ਨੇ ਦੱਸਿਆ ਕਿ ਇਹਨਾਂ ਕੈਪਾਂ ਵਿੱਚ ਡੈਪੋ ਅਧੀਨ ਰਜਿਸਟਰਡ ਅਤੇ ਸਿੱਖਿਅਤ ਮੁਲਾਜ਼ਮਾਂ ਵਲੋ ਲੋਕਾਂ ਨੂੰ ਨਸ਼ੇ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਨੁਕਸਾਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਕਰਨ ਨਾਲ ਮਨੁੱਖੀ ਸਰੀਰ ਤੇ ਬਹੁਤ ਮਾੜੇ ਪ੍ਰਭਾਵ ਪੈਦੇ ਹਨ, ਜਿਵੇ ਕਿ ਵਿਅਕਤੀ ਦੀ ਨਸ਼ੇ ਨਾਲ ਸਮੇ ਤੋ ਪਹਿਲਾਂ ਮੌਤ, ਬਿਮਾਰੀਆਂ ਦਾ ਹੋਣਾ, ਮੂੰਹ, ਫੇਫੜੇ ਅਤੇ ਭੋਜਨ ਨਾਲੀਆਂ ਦਾ ਕੈਸਰ ਹੋਣਾ, ਦਿਲ ਦਾ ਦੌਰਾ, ਸਾਹ ਪ੍ਰਣਾਲੀ ਦੇ ਗੰਭੀਰ ਰੋਗ ਹੋਣਾ, ਅੱਖਾਂ ਦੀ ਨਜ਼ਰ ਦਾ ਘੱਟ ਜਾਣਾ, ਔਰਤਾਂ ਵਿੱਚ ਬਾਂਝਪਨ ਅਤੇ ਮਰੇ ਹੋਏ ਬੱਚੇ ਪੈਦਾ ਹੋਣਾ, ਇਨਾਂ ਸਰੀਰਕ ਪ੍ਰਭਾਵਾਂ ਤੋ ਬਿਨਾਂ ਵਿਅਕਤੀ ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਡਾ. ਸਿਮਰਨਜੀਤ ਕੌਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਮਾਜਿਕ ਤੌਰ ਤੇ ਕੋਈ ਉਸ ਵਿਅਕਤੀ ਨੂੰ ਚੰਗਾ ਨਹੀ ਸਮਝਦਾ ਜਿਸ ਨਾਲ ਉਹ ਹਰ ਤਰੀਕੇ ਨਾਲ ਸਮਾਜ ਤੋ ਟੁੱਟ ਜਾਂਦਾ ਹੈ ਅਤੇ ਘਰ ਵਿੱਚ ਵੀ ਹਮੇਸ਼ਾ ਲੜਾਈ ਝਗੜਾ ਰਹਿੰਦਾ ਹੈ। ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋ ਲੋਕਾਂ ਨੂੰ ਨਸ਼ਾ ਛੁੜਾਉਣ ਲਈ ਸਰਕਾਰੀ ਸਿਹਤ ਸੰਸਥਾ ਵਿੱਚ ਨਸ਼ਾ ਛੜਾਉ ਕੇਦਰ ਖੋਲੇ ਗਏ ਹਨ ਉਹਨਾਂ ਵਿੱਚ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਨਸ਼ਾ ਛੜਾਉਣ ਵਾਲੀ ਦਵਾਈ ਲਈ ਭੇਜਿਆ ਜਾਂਦਾ ਹੈ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ।
ਮਾਹਿਰਾ ਦੀ ਰਾਏ ਅਨੁਸਾਰ ਨਸ਼ੇ ਦੀ ਦਲਦਲ ਵਿਚ ਫਸੇ ਲੋਕਾਂ ਨੁੂੰ ਨਸ਼ੇ ਵਿਚੋ ਬਾਹਰ ਕੱਢਣ ਲਈ ਉਨ੍ਹਾਂ ਨਾਲ ਸਕਾਰਾਤਮਕ ਵਤੀਰਾ ਅਪਨਾਉਣ ਦੀ ਜਰੂਰਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਪੋ ਦੀ ਸੁਰੂਆਤ ਕਰਕੇ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਦਾ ਉਪਰਾਲਾ ਕੀਤਾ ਹੈ। ਕੋਵਿਡ ਦੇ ਚੱਲਦੇ ਇਸ ਮੁਹਿੰਮ ਨੂੰ ਬਦਲਵੇ ਢੰਗ ਤਰੀਕੇ ਅਪਨਾ ਕੇ ਸਿਹਤ ਵਿਭਾਗ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ।