ਨੂਰਪੁਰ ਬੇਦੀ / 07 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋ ਨਸ਼ਾ ਪੀੜਤਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਪੂਰੀ ਤਰਾਂ ਵਚਨਬੱਧ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਕੋਵਿਡ 19 ਦੀ ਮਹਾਮਾਰੀ ਦੇ ਨਾਜ਼ੁਕ ਸਮ੍ਵੇ ਦੌਰਾਨ ਨਸ਼ਿਆਂ ਦੀ ਆਦਤ ਤੋ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਵਿਸੇਸ਼ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ। ਇਹਨਾਂ ਪਹਿਲ ਕਦਮੀਆਂ ਤਹਿਤ ਕੋਵਿਡ 19 ਤਹਿਤ ਮਰੀਜ਼ਾਂ ਨੂੰ ਪਹਿਲਾਂ 2 ਹਫ਼ਤਿਆਂ ਦੀ ਅਤੇ ਹੁਣ 1 ਹਫ਼ਤੇ ਦੀ ਘਰ ਖਾਣ ਲਈ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਸਰਕਾਰ ਦੇ ਨਸ਼ਾ ਛਡਾਉ ਪ੍ਰੋਗਰਾਮ ਤਹਿਤ ਰਜਿਸਟਰਡ ਹੋਏ ਪੀੜਤਾਂ ਦਾ ਨਿਰਵਿਘਨ ਇਲਾਜ ਚਲਦਾ ਰਹੇ। ਓਟ ਸੈਟਰਾਂ ਅਤੇ ਓ.ਪੀ.ਡੀ ਸੇਵਾਵਾਂ ਵਿਖੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਮਰੀਜ਼ਾਂ ਨੂੰ ਲਾਈਨਾਂ ਵਿੱਚ ਖੜਨ ਲਈ ਮਾਰਕਿੰਗ ਕੀਤੀ ਗਈ ਹੈ ਤਾਂ ਜੋ ਇੱਕ ਦੂਸਰੇ ਤੋ ਇਨਫੈਕਸ਼ਨ ਹੋਣ ਦਾ ਖਤਰਾ ਨਾ ਬਣੇ। ਉਹਨਾਂ ਇਲਾਕਾ ਨਿਵਾਸੀਆਂ ਵਿਸੇਸ਼ ਤੌਰ ਤੇ ਪਿੰਡਾਂ ਦੇ ਸਰਪੰਚਾਂ ਤੇ ਹੋਰ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋੲ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਲਾ ਹਸਪਤਾਲ ਵਿੱਚ ਰਜਿਸਟਰੇਸ਼ਨ ਕਰਵਾਉਣ ਉਪਰੰਤ ਸੀ.ਐਚ.ਸੀ ਸਿੰਘਪੁਰ ਵਿਖੇ ਇਲਾਜ਼ ਸ਼ੁਰੂ ਕਰਵਾਉਣ ਲਈ ਭੇਜਿਆ ਜਾਵੇ।
ਜਿਕਰਯੋਗ ਹੈ ਕਿ ਡੇਪੋ ਮੁਹਿੰਮ ਤਹਿਤ ਮਾਸਟਰ ਟ੍ਰੇਨਰ ਪਿੰਡਾਂ ਵਿਚ ਪੰਚਾ, ਸਰਪੰਚਾ ਅਤੇ ਡੇੈਪੋ ਨੂੰ ਨਸ਼ਿਆ ਦੀ ਦਲਦਲ ਵਿਚ ਫਸੇ ਲੋਕਾਂ ਦੀ ਪਹਿਚਾਣ ਕਰਨ ਦੇ ਸਰਲ ਢੰਗ ਤਰੀਕੇ ਅਤੇ ਉਨ੍ਹਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਨਾਉਣ ਲਈ ਵਿਸੇਸ਼ ਜਾਗਰੂਕਤਾ ਅਭਿਆਨ ਚਲਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਨਸ਼ਿਆ ਤੋ ਬਾਹਰ ਕੱਢਣ ਲਈ ਓਟ ਕਲੀਨਿਕ ਵਿਚ ਮਾਹਰ ਡਾਕਟਰ ਕਾਉਸਲਿੰਗ ਕਰਕੇ ਲੋਕਾਂ ਨੂੰ ਆਮ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰ ਰਹੇ ਹਨ ਜਿਸ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।