Site icon NewSuperBharat

ਖੇਡ ਮੈਦਾਨਾਂ ਦਾ ਨਿਰਮਾਣ ਕਰਵਾ ਕੇ ਪਿੰਡਾਂ ਵਿੱਚ ਖਿਡਾਰੀਆਂ ਲਈ ਢੁਕਵਾ ਮਾਹੋਲ ਸਿਰਜਾਗੇ-ਹਰਜੋਤ ਬੈਂਸ


ਕੈਬਨਿਟ ਮੰਤਰੀ ਨੇ ਜੋਹਲ ਤੇ ਨੰਗਲੀ ਵਿੱਚ ਅਧੁਨਿਕ ਖੇਡ ਮੈਦਾਨ ਬਣਾਉਣ ਲਈ ਰੱਖਿਆ ਨੀਂਹ ਪੱਥਰ


ਹਲਕੇ ਵਿੱਚ 100 ਖੇਡ ਮੈਦਾਨ ਬਣਾਉਣ ਦਾ ਮਿੱਥਿਆ ਟੀਚਾ, ਪਿੰਡਾਂ ਵਿੱਚ ਸਹਿਮਤੀ ਨਾਲ ਖੇਡ ਮੈਦਾਨਾਂ ਲਈ ਸਥਾਨ ਦੀ ਚੋਣ ਕਰਨ ਲਈ ਕੀਤੀ ਅਪੀਲ

ਨੰਗਲ 11 ਦਸੰਬਰ ( ਰਾਜਨ ਚੱਬਾ)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਪਿੰਡਾਂ ਵਿੱਚ ਖਿਡਾਰੀਆਂ ਲਈ ਖੇਡ ਮੈਦਾਨ ਉਸਾਰ ਕੇ ਖੇਡਾ ਵਾਸਤੇ ਢੁਕਵਾਂ ਮਾਹੌਲ ਸਿਰਜਣ ਦਾ ਉਪਰਾਲਾ ਕੀਤਾ ਹੈ।  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਲਈ ਜਿਕਰਯੌਗ ਉਪਰਾਲੇ ਕੀਤੇ ਹਨ, ਪਿੰਡਾਂ ਵਿੱਚ ਖੇਡ ਮੈਦਾਨ ਖਿਡਾਰੀਆਂ ਦੀ ਨਰਸਰੀ ਹਨ, ਇਹਨਾਂ ਮੈਦਾਨਾ ਵਿੱਚ ਤਿਆਰ ਖਿਡਾਰੀ ਸੂਬੇ ਤੇ ਦੇਸ਼ ਦਾ ਨਾਮ ਰੋਸ਼ਣ ਕਰਦੇ ਹਨ।


ਕੈਬਨਿਟ ਮੰਤਰੀ ਅੱਜ ਨੰਗਲੀ ਅਤੇ ਜੋਹਲ ਵਿੱਚ 10-10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਖੇਡ ਮੈਦਾਨਾ ਦਾ ਨੀਂਹ ਪੱਥਰ ਰੱਖਣ ਲਈ ਇਥੇ ਪੁੱਜੇ ਸਨ। ਉਹਨਾਂ ਕਿਹਾ ਕਿ ਹਲਕੇ ਵਿੱਚ 100 ਖੇਡ ਦੇ ਮੈਦਾਨ ਪਿੰਡਾ ਵਿੱਚ ਬਣਾਏ ਜਾਣਗੇ। ਆਧੁਨਿਕ ਖੇਡ ਮੈਦਾਨ ਵਿੱਚ 300 ਮੀਟਰ ਦਾ ਟਰੈਕ, ਕਬੱਡੀ ਅਤੇ ਬਾਲੀਵਾਲ ਲਈ ਗਰਾਊਡ, ਧੁੱਪ ਅਤੇ ਬਰਸਾਤ ਤੋਂ ਬਚਣ ਲਈ ਹੱਟ ਦਾ ਨਿਰਮਾਣ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਖੇਡ ਦੇ ਮੈਦਾਨ ਪਿੰਡ ਦੇ ਬਜੁਰਗਾ ਲਈ ਸਵੇਰ ਸ਼ਾਮ ਸੈਰਗਾਹ ਬਨਣਗੇ ਅਤੇ ਬੱਚਿਆ ਲਈ ਇਹਨਾਂ ਖੇਡ ਮੈਦਾਨਾ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਹੋਵੇਗਾ, ਨੌਜਵਾਨਾ ਲਈ ਓਪਨ ਜਿੰਮ ਲਗਾਏ ਜਾਣਗੇ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਖੇਡ ਮੈਦਾਨਾ ਲਈ ਸਹਿਮਤੀ ਨਾਲ ਜਗ੍ਹਾਂ ਦੀ ਚੋਣ ਕਰਨ ਦੀ ਜਰੂਰਤ ਹੈ, ਖੇਡ ਮੈਦਾਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਪਿੰਡ ਦੇ ਨੋਜਵਾਨਾ ਨੂੰ ਸੋਪੀ ਜਾਵੇਗੀ।


ਇਸ ਮੋਕੇ ਉਹਨਾਂ ਨੇ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡ ਮੈਦਾਨ ਮੁਕੰਮਲ ਹੋਣ ਤੋਂ ਬਾਅਦ ਉਹ ਖੁੱਦ ਇਥੇ ਆ ਕੇ ਖਿਡਾਰੀਆਂ ਨਾਲ ਖੇਡਾਂ ਵਿੱਚ ਹਿੱਸਾ ਲੈਣਗੇ। ਇਸ ਮੋਕੇ ਹਰਮਿੰਦਰ ਸਿੰਘ ਢਾਹੇ ਜਿਲ੍ਹਾਂ ਪ੍ਰਧਾਨ, ਬੀ ਡੀ ਪੀ ਓ ਈਸਾਨ ਚੋਧਰੀ, ਦੀਪਕ ਸੋਨੀ, ਜਸਪ੍ਰੀਤ ਜੇ ਪੀ, ਉਮਕਾਰ ਸਿੰਘ, ਡਾ ਸੰਜੀਵ ਗੋਤਮ, ਸੇਖੋ ਰਾਏਪੁਰ, ਕਾਕੂ ਰਾਏਪੁਰ, ਬਿੱਟੂ ਸਰਪੰਚ, ਦਲਜੀਤ ਸਿੰਘ ਕਾਕਾ ਨਾਨਗਰਾਂ, ਚਮਨ ਲਾਲ, ਐਡਵੋਕੇਟ ਨੀਰਜ, ਨਿਰਮਲ ਸਿੰਘ, ਸੁਰਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ ਅਤੇ ਪੰਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।  

Exit mobile version