November 14, 2024

ਵਰੁਣ ਦੇਵ ਮੰਦਿਰ ਵਿਖੇ ਬੇੜਾ ਛੱਡਣ ਦੀ ਰਸਮ ਵਿੱਚ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤੀ ਸਿ਼ਰਕਤ।***ਸਮੁੱਚੀ ਲੋਕਾਈ ਦੀ ਭਲਾਈ ਅਤੇ ਮਾਨਵੱਤਾ ਦੇ ਕਲਿਆਣ ਲਈ ਰਾਣਾ ਕੇ ਪੀ ਸਿੰਘ ਨੇ ਕੀਤੀ ਅਰਦਾਸ।

0

ਨੰਗਲ / 19 ਜੁਲਾਈ / ਰਾਜਨ ਚੱਬਾ


ਇਲਾਕੇ ਦੇ ਪ੍ਰਸਿੱਧ  ਵਰੁਣ ਦੇਵ ਮੰਦਿਰ  ਮੁਹੱਲਾ ਰਾਜਨਗਰ ਵਿਖੇ  ਚੱਲ ਰਹੇ ਦੋ ਰੋਜ਼ਾ  ਸਲਾਨਾ ਜੋੜ਼ ਮੇਲੇ ਵਿੱਚ ਅੱਜ ਬੇੜ਼ਾ ਛੱਡਣ ਦੀ ਰਸਮ  ਵਿਚ ਪੰਜਾਬ  ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਸ਼ੇਸ਼ ਤੋਰ ਤੇ ਸਿ਼ਰਕਤ ਕੀਤੀ। ਉਹਨਾਂ ਨੇ ਇਸ ਮੋਕੇ ਸਮੂਚੀ ਮਾਨਵਤਾ ਦੀ ਭਲਾਈ ਦੀ ਅਰਦਾਸ ਕੀਤੀ।


                     ਵਰੁਣ ਦੇਵ ਮੰਦਿਰ ਖਵਾਜਾ ਪੀਰ ਕਮੇਟੀ ਦੇ ਪ੍ਰਧਾਨ ਅਨਿਲ ਰਾਣਾ  ਦੀ ਅਗਵਾਈ ‘ਚ ਚੱਲ ਰਹੇ ਇਸ ਧਾਰਮਿਕ ਮੇਲੇ ਦੇ ਦੂਜੇ ਦਿਨ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ  ਨੇ ਬੇੜਾ ਛੱਡਣ ਦੀ ਰਸਮ ਅਦਾ ਕੀਤੀ।  ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਇਲਾਕੇ ਦੀ ਬੇਹਤਰੀ  ਲਈ ਸਾਡੇ ਵਲੋਂ ਹਮੇਸ਼ਾ ਹੀ ਯਤਨ ਕੀਤੇ ਗਏ ਹਨ ਜਿਸਦੇ ਚਲਦਿਆਂ ਲੋਕਾਂ ਵਲੋਂ ਉਨਾਂ ਨੂੰ ਬਹੁਤ ਜਿਅਦਾ ਪਿਆਰ ਤੇ ਮਾਣ ਵੀ ਬਖਸ਼ਿਆ ਗਿਆ ਹੈ। ਉਨ੍ਹਾਂ  ਕਿਹਾ  ਕਿ ਇਸ ਤਰ੍ਹਾਂ ਦੇ ਧਰਾਮਿਕ ਮੇਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ।   ਊਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਨਾਲ ਲੋਕਾਂ ਵਿੱਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ।ਸਾਡੇ ਨੌਜਵਾਨਾਂ ਅਤੇ ਬੱਚਿਆ ਨੂੰ ਸਾਡੇ ਧਰਮ,ਸੰਸਕਾਰ, ਵਿਰਸੇ, ਸਭਿਆਚਾਰਕ ਨਾਲ ਜੁੜਨ ਦਾ ਮੋਕਾ ਮਿਲਦਾ ਹੈ ਜ਼ੋ ਸਾਡੇ ਭਵਿੱਖ ਲਈ ਬਹੁਤ ਹੀ ਜਰੂਰੀ ਹੈ।ਅਜਿਹੇ ਵਿਸੇਸ਼ ਸਮਾਰੋਹ ਤੇ ਧਾਰਮਿਕ ਪ੍ਰੋਗਰਾਮ ਕਰਵਾਉਦੇ ਰਹਿਣਾ ਚਾਹੀਦਾ ਹੈ। ਸੰਸਥਾਵਾਂ ਅਜਿਹੇ ਸਮਾਗਮਾਂ ਦਾ ਅਯੋਜਨ ਕਰਵਾ ਕੇ ਸਮਾਜ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ।  ਇਸ ਮੌਕੇ ਤੇ ਊਨ੍ਹਾਂ ਮੰਿਦਰ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ।  ਇਸ ਮੌਕੇ ਤੇ  ਮੰਦਰ ਕਮੇਟੀ ਵੱਲੋਂ ਰਾਣਾ ਕੇਪੀ ਸਿੰਘ ਅਤੇ ਇਲਾਕੇ  ਦੇ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ। ਜਿਕਰਯੋਗ ਹੈ ਕਿ 18-19 ਜੁਲਾਈ ਨੂੰ ਹੋਣ ਵਾਲੇ ਇਸ ਵਿਸੇਸ਼ ਸਮਾਰੋਹ ਵਿੱਚ ਹਵਨ ਯੱਗ ਦੀ ਰਸਮ ਸ੍ਰੀਮਤੀ ਦਿਵਿਆ ਕੰਵਰ ਨੇ ਅਦਾ ਕੀਤੀ।

ਇਸ ਮੋਕੇ ਤੇ ਨਗਰ ਕੌਂਸਲ ਨੰਗਲ ਪ੍ਰਧਾਨ ਸੰਜੇ ਸਾਹਨੀ,  ਨਗਰ ਸੁਧਾਰ ਟਰੱਸਟ ਨੰਗਲ ਦੇ ਚੈਅਰਮੈਨ ਰਾਕੇਸ਼ ਨਈਅਰ, ਰਾਕੇਸ਼ ਮੈਹਤਾ, ਇੰਦਰ ਮੋਹਨ ਕਪਿਲਾ, ਸ਼ੁਭਾਸ ਕਪਿਲਾ,  ਜਸਵੰਤ ਸਿੰਘ  ਸਾਕਾ, ਹਰਭਜਨ ਸੈਣੀ, ਜਗਤਾਰ ਸੈਣੀ, ਟੋਨੀ ਸਹਿਗਲ , ਦੀਪਕ ਕੁਮਾਰ, ਅਸ਼ਵਨੀ ਕੁਮਾਰ, ਸਤਨਾਮ ਸਿੰਘ ਏਪੀਆਰਓ, ਨੀਲਮ ਮੱਟੂ, ਇੰਦੂ ਬਾਲਾ, ਸੋਨੀਆ ਸੈਣੀ, ਸੁਨੀਲ ਕੁਮਾਰ, ਦੀਪਕ ਨੰਦਾ, ਸੁਰਿੰਦਰ ਪਮੰਾ, ਹਰਪਲ ਭਸੀਨ, ਵਿਜੇ ਕੋਸ਼ਲ,ਅਨੀਤਾ ਸਰਮਾ, ਵੀਨਾ ਐਰੀ, ਵਿਦਿਆ ਸਾਗਰ,  ਐਸ ਐਚ ਓ ਪਵਨ ਚੌਧਰੀ,   ਆਦਿ ਵਿਸ਼ੇਸ਼ ਤੋਰ ਤੇ  ਹਾਜ਼ਰ ਸਨ।

ਤਸਵੀਰ- ਵਰੁਣ ਦੇਵ ਮੰਦਰ ਨੰਗਲ ਵਿਖੇ ਬੇੜ਼ਾ ਛੱਡਣ ਦੀ ਰਸਮ ‘ਚ ਭਾਗ ਲੈਂਦੇ ਹੋਏ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ।

Leave a Reply

Your email address will not be published. Required fields are marked *