21 ਕਿਲੋਮੀਟਰ ਹਾਫ ਮੈਰਾਥਨ ਵਿੱਚ ਨੰਗਲ ਦੀਆਂ ਸੱਤ ਲੜਕੀਆਂ ਨੇ ਮਾਰੀਆਂ ਮੱਲਾਂ ***ਡਿਪਟੀ ਕਮਿਸਨਰ ਦੇ ਯਤਨਾਂ ਸਦਕਾ ਨੰਗਲ ਸ਼ਹਿਰ ਵਿਚ ਰਚਿਆ ਇਤਿਹਾਸ

ਨੰਗਲ, 15 ਮਾਰਚ ( ਨਿਊ ਸੁਪਰ ਭਾਰਤ ਨਿਊਜ਼)
ਕੋਰੋਨਾ ਮਹਾਂਮਾਰੀ ਦੌਰਾਨ ਡਿਪਟੀ ਕਮਿਸਨਰ ਰੂਪਨਗਰ ਸੋਨਾਲੀ ਗਿਰਿ ਆਈ.ਏ.ਐਸ ਦੀਆਂ ਹਦਾਇਤਾਂ ਮੁਤਾਬਕ 2 ਸਤੰਬਰ 2020 ਨੂੰ ਰੂਪਨਗਰ ਜਿਲ੍ਹੇ ਵਿੱਚ ਆਰਮੀ ਭਰਤੀ ਸਿਖਲਾਈ ਕੈਂਪ ਦਾ ਆਯੋਜਨ ਸ਼ੁਰੂ ਕੀਤਾ ਗਿਆ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਵਿਖੇ ਇਸ ਕੈਂਪ ਦੀ ਜਿੰਮੇਵਾਰੀ ਕ੍ਰਾਂਤੀਪਾਲ ਸਪੋਰਟਸ ਕਲੱਬ ਨੇ ਸੰਭਾਲੀ।ਜਿਨ੍ਹਾਂ ਨੇ ਇਸ ਇਲਾਕੇ ਦੇ ਲਗਭਗ 200 ਵਿਦਿਆਰਥੀਆਂ ਨੂੰ ਕੋਵਿਡ-19 ਦੇ ਨਿਯਮਾ ਦੀ ਪਾਲਣਾ ਕਰਦੇ ਹੋਏ ਸਵੇਰੇ 5 ਵਜੇ ਅਤੇ ਸ਼ਾਮ 3 ਵਜੇ ਇਹ ਸਿਖਲਾਈ ਦੇਣੀ ਸੁਰੂ ਕੀਤੀ।

ਅਨਥੱਕ ਮਿਹਨਤ,ਲਗਨ ਅਤੇ ਵਿਸ਼ਵਾਸ ਨਾਲ ਭਰੇ ਨੋਜਵਾਨ ਆਪਣੇ ਕੋਚ ਕ੍ਰਾਤੀਪਾਲ ਸਿੰਘ, ਹਰਪਾਲ ਸਿੰਘ ਅਤੇ ਹੋਰਨਾਂ ਦੀ ਨਿਗਰਾਨੀ ਵਿਚ ਲਗਾਤਾਰ ਤਰੱਕੀਆਂ ਦੀਆਂ ਬੁਲੰਦੀਆਂ ਛੂਹਣ ਲੱਗੇ। ਜਿਸ ਵਿੱਚ ਲਗਪਗ 200 ਲੜਕੇ ਲੜਕੀਆਂ ਨੇ ਹਿੱਸਾ ਲਿਆ।ਆਪਣੀ ਲਗਨ ਨਾਲ ਨੋਜਵਾਨਾਂ ਨੂੰ ਉਤਸ਼ਾਹ ਨਾਲ ਭਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਭੋਰ ਸਾਹਿਬ ਦੇ ਲੈਕਚਰਾਰ ਕ੍ਰਾਂਤੀਪਾਲ ਸਿੰਘ ਵੱਲੋਂ ਕੋਚ ਜਗਬੀਰ ਸਿੰਘ, ਜੌਹਲ ਕੋਚ, ਹਰਪਾਲ ਸਿੰਘ, ਕੋਚ ਹਰਵਿੰਦਰ ਸਿੰਘ, ਜੱਸੜ (ਭੂਰਾ) ਦੀ ਮੱਦਦ ਨਾਲ ਕੈਂਪ ਨੂੰ ਅੱਗੇ ਜਾਰੀ ਰੱਖਿਆ ਗਿਆ।
ਇਸ ਕੈਂਪ ਵਿਚ ਅਥਲੀਟਾਂ ਅਤੇ ਕੋਚਾਂ ਦੀ ਮਿਹਨਤ ਸਦਕਾ, 14 ਮਾਰਚ ਨੂੰ ਐਨ.ਐਫ.ਐਲ. ਨੰਗਲ ਇਕਾਈ ਵੱਲੋਂ ਆਯੋਜਿਤ ਕਰਵਾਈ ਗਈ ਹਾਫ ਮੈਰਾਥਨ ਵਿੱਚ ਨੰਗਲ ਦੀਆਂ ਸੱਤ ਲੜਕੀਆਂ ਵੱਲੋਂ ਇਤਿਹਾਸ ਰਚਿਆ ਗਿਆ।ਔਰਤਾਂ/ਲੜਕੀਆਂ ਦੀ ਹਾਫ ਮੈਰਾਥਨ 21 ਕਿਲੋਮੀਟਰ ਵਿਚ ਪਹਿਲੇ ਸੱਤ ਸਥਾਨਾਂ ਤੇ ਰਹਿਣ ਵਾਲੀਆਂ ਲੜਕੀਆਂ ਨੇ ਸਿਖਲਾਈ ਜਿਲ੍ਹਾ ਪ੍ਰਸਾਸ਼ਨ ਦੇ ਵੱਲੋਂ ਚਲਾਏ ਜਾ ਰਹੇ ਟ੍ਰੇਨਿੰਗ ਕੈਂਪ ਤੋ ਹਾਸਲ ਕੀਤੀ, ਇਹ ਲੜਕੀਆਂ ਰੋਜਾਨਾ ਸਵੇਰੇ ਤੜਕਸਾਰ ਅਤੇ ਸ਼ਾਮ ਸਮੇਂ ਕੜੀ ਮਿਹਨਤ ਕਰਦੀਆਂ, ਇਨ੍ਹਾਂ ਵਲੋਂ ਡਿਫੈਂਸ ਸਰਵਿਸਸ ਵਿਚ ਭਰਤੀ ਹੋਣ ਲਈ ਡਿਪਟੀ ਕਮਿਸ਼ਨਰ ਵਲੋਂ ਲਗਵਾਏ ਗਏ ਕੈਂਪ ਵਿਚ ਟ੍ਰੇਨਿੰਗ ਲਈ ਜਾ ਰਹੀ ਹੈ।
ਇਸ ਹਾਫ ਮੈਰਾਥਨ ਵਿਚ ਸਹੀ ਮਾਇਨੇ ਵਿੱਚ ਨਾਰੀ ਸ਼ਸਕਤੀਕਰਨ ਵੇਖਣ ਨੂੰ ਮਿਲਿਆ ਜਦੋਂ 21 ਕਿਲੋਮੀਟਰ ਦੀ ਹਾਫ਼ ਮੈਰਾਥਨ ਵਿਚ ਪਹਿਲੇ ਸੱਤ ਸਥਾਨ ਹੀ ਲੜਕੀਆਂ ਵੱਲੋਂ ਮੱਲੇ ਗਏ। ਜਿਕਰਯੋਗ ਹੈ ਕਿ ਇਸ ਵਿੱਚ ਤੀਸਰੇ ਸਥਾਨ ਤੇ ਸੱਤਵੀਂ ਜਮਾਤ ਦੀ ਮੰਨਤ ਰਹੀ। ਪਹਿਲਾ ਸਥਾਨ ਕਿਰਨ ਕੁਮਾਰੀ ਅਤੇ ਦੂਸਰਾ ਸਥਾਨ ਗੁਰਪ੍ਰੀਤ ਕੌਰ, ਚੋਥੇ ਸਥਾਨ ਤੇ ਖੁਸ਼ਬੂ, ਪੰਜਵੇ ਸਥਾਨ ਤੇ ਦਲਜੀਤ ਕੌਰ, ਛੇਵੇ ਸਥਾਨ ਤੇ ਦੀਪਿਕਾ ਕੋਸ਼ਲ, ਸੱਤਵੇ ਸਥਾਨ ਤੇ ਮਨਾਲੀ ਸ਼ਰਮਾ ਰਹੀ। ਲੈਕਚਰਾਰ ਕ੍ਰਾਤੀਪਾਂਲ ਸਿੰਘ ਨੇ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਗਈ ਕਿ ਨੋਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਆਉਣਾ ਸਾਡਾ ਫਰਜ਼ ਹੈ ਇਸ ਦੇ ਲਈ ਸਿਖਲਾਈ ਬੇਹੱਦ ਜਰੂਰੀ ਹੈ, ਅਸੀ ਉਨ੍ਹਾਂ ਦੇ ਆਦੇਸ਼ ਤੇ ਇਹ ਕੈਂਪ ਸੁਰੂ ਕੀਤੇ ਤੇ ਵਿਦਿਆਰਥੀਆਂ ਦਾ ਉਤਸ਼ਾਹ ਵੇਖ ਕੇ ਸਾਡੇ ਵੀ ਹੋਸਲੇ ਬੁਲੰਦ ਹੋਏ। ਇਨ੍ਹਾਂ ਵਿਦਿਆਰਥਣਾ ਨੇ ਵੀ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਅਤੇ ਜਿਲ੍ਹਾ ਪ੍ਰਸਾਸ਼ਨ ਦਾ ਅਜਿਹੇ ਕੈਂਪ ਲਗਾਉਣ ਲਈ ਵਿਸੇਸ਼ ਧੰਨਵਾਦ ਕੀਤਾ।
ਤਸਵੀਰ: ਹਾਫ ਮੈਰਾਥਨ 21 ਕਿਲੋਮੀਟਰ ਜੇਤੂਆਂ ਨਾਲ ਕੋਚ ਕ੍ਰਾਤੀਪਾਲ ਸਿੰਘ ਅਤੇ ਹਰਪਾਲ ਸਿੰਘ