ਨਗਰ ਕੌਂਸਲ ਨੰਗਲ ਨੂੰ ODF++ ਸਰਟੀਫਿਕੇਟ ਪ੍ਰਾਪਤ ਹੋਇਆ:ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ
ਨੰਗਲ 03 ਫਰਵਰੀ (ਰਾਜਨ ਚੱਬਾ)
ਸਵੱਛ ਸਰਵੇਖਣ 2021 ਦੇ ਚੱਲਦੇ ਹੋਏ ਨਗਰ ਕੌਂਸਲ, ਨੰਗਲ ਨੇ ਖੁੱਲੇ ਵਿੱਚ ਸ਼ੋਚ ਵਰਗ ਮਾਮਲੇ ਵਿੱਚ ODF++ (Open Defication Free) ਸਰਟੀਫਿਕੇਟ ਹਾਸਲ ਕਰਕੇ ਸਵੱਛ ਰੈਟਿੰਗ ਵਿੱਚ ਚੰਗਾ ਸਥਾਨ ਹਾਸਲ ਕੀਤਾ ਹੈ। ਪੀ.ਐਮ.ਆਈ.ਡੀ.ਸੀ. ਸਟਾਫ ਦੇ ਮੁੱਖ ਅਧਿਕਾਰੀ ਵੱਲੋਂ ਇਸ ਦੀ ਜਾਣਕਾਰੀ ਨਗਰ ਕੌਂਸਲ, ਨੰਗਲ ਦੇ ਕਾਰਜ ਸਾਧਕ ਅਫਸਰ ਨੂੰ ਦਿੱਤੀ ਗਈ।ਇੱਥੇ ਇਹ ਦੱਸਣਯੋਗ ਹੈ ਕਿ ਕੁਆਲਟੀ ਕੰਟਰੋਲ ਇੰਡੀਆਂ ਵੱਲੋ ਇਹ ਸਰਵੇਖਣ ਮਿਤੀ 02-01-2021 ਨੂੰ ਕੀਤਾ ਗਿਆ ਸੀ। ਨਗਰ ਕੌਂਸਲ ਨੂੰ ODF++ ਸਰਟੀਫਿਕੇਟ ਪ੍ਰਾਪਤ ਹੋ ਚੁੱਕਾ ਹੈ।
ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੱਛ ਸਰਵੇਖਣ ਦੇ 700 ਅੰਕਾ ਵਿੱਚੋਂ ਨਗਰ ਕੌਂਸਲ, ਨੰਗਲ ਨੇ 500 ਅੰਕ ਪ੍ਰਾਪਤ ਕਰਕੇ ਸਵੱਛ ਸਰਵੇਖਣ ਵਿੱਚ ਚੰਗਾ ਸਥਾਨ ਹਾਸਲ ਕੀਤਾ ਹੈ। ਟੁਆਇਲਟਾ ਵਿੱਚ 24 ਘੰਟੇ ਸਫਾਈ ਦਾ ਪ੍ਰਬੰਧ ਰਹਿੰਦਾ ਹੈ। ਉਹਨਾ ਦੱਸਿਆ ਕਿ ਸ਼ਹਿਰ ਦੇ ਸਾਰੇ ਹੀ ਪਬਲਿਕ ਟੁਆਇਲਟ ਗੂਗਲ ਐਪ ਤੇ ਮੋਜੂਦ ਹਨ। ਇਸ ਮੋਕੇ ਤੇ ਕਾਰਜ ਸਾਧਕ ਅਫਸਰ, ਸ਼੍ਰ਼ੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌੋਂਸਲ, ਨੰਗਲ ਵੱਲੋਂ ਸ਼ਹਿਰ ਨੂੰ ਸਾਫ ਸੂਥਰਾ ਅਤੇ ਕੂੜਾ ਮੁਕਤ ਬਣਾਉਣ ਲਈ ਹਰ ਕਾਰਜ ਬੜੇ ਹੀ ਤੇਜੀ ਨਾਲ ਕੀਤੇ ਜਾ ਰਹੇ ਹਨ।ਹਰ ਘਰ ਸਫਾਈ ਮੁਹਿੰਮ ਤਹਿਤ ਸ਼ਹਿਰ ਦੇ ਹਰ ਖੇਤਰ ਵਿਚ ਸਫਾਈ ਮੁਹਿੰਮ ਚਲਾਈ ਗਈ ਹੈ।
ਇਸ ਦੋਰਾਨ ਉਨ੍ਹਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਕੂੜਾ ਅਲੱਗ-ਅਲੱਗ ਦੇਣ ਦੇ ਨਾਲ-ਨਾਲ ਨਗਰ ਕੌਂਸਲ, ਨੰਗਲ ਵੱਲੋਂ ਲਗਾਏ ਗਏ ਮੁਲਾਜ਼ਮ ਨੂੰ ਹੀ ਦੇਣ ਤਾਂ ਜੋ ਕੂੜੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾ ਸਕੇ ਤਾਂ ਜੋ ਸਵੱਛ ਸਰਵੇਖਣ 2021 ਵਿੱਚ ਨਗਰ ਕੌਂਸਲ, ਨੰਗਲ ਇੱਕ ਚੰਗਾ ਸਥਾਨ ਹਾਸਲ ਕਰ ਸਕੇ। ਇਹ ਮੋਕੇ ਸੁਪਰਡੈਂਟ ਸ਼੍ਰੀ ਬ੍ਰਹਮਾ ਨੰਦ ਸ਼ਰਮਾ, ਚੀਫ ਸੈਨੇਟਰੀ ਇੰਸਪੈਕਟਰ ਸ.ਖੁਸ਼ਬੀਰ ਸਿੰਘ, ਸ਼੍ਰੀ ਮੁਕੇਸ਼ ਸ਼ਰਮਾ, ਸੈਨੇਟਰੀ ਇੰਸਪੈਕਟਰ ਸ.ਬਲਵਿੰਦਰ ਸਿੰਘ, ਸ਼੍ਰੀ ਮਦਨ ਲਾਲ, ਸੀ.ਐਫ. ਮਿਸ. ਪੂਨਮ ਬੇਗੜਾ, ਕਲਰਕ ਸ਼੍ਰੀ ਸੰਜੀਵ ਕੁਮਾਰ ਮੌਜੂਦ ਸਨ।