December 22, 2024

ਨੰਗਲ ਵਿੱਚ ਸ਼ਰਧਾ ਨਾਲ ਮਨਾਇਆ ਗਿਆ ਸੰਵਿਧਾਨ ਦਿਵਸ ***ਭਾਰਤ ਦਾ ਸੰਵਿਧਾਨ ਦੁਨੀਆਂ ਦਾ ਬੇਹਤਰੀਨ ਸੰਵਿਧਾਨ : ਤਹਿਸੀਲਦਾਰ

0

ਸਰ੍ੀ ਅਨੰਦਪੁਰ ਸਾਹਿਬ 26 ਨਵੰਬਰ / ਨਿਊ ਸੁਪਰ ਭਾਰਤ ਨਿਊਜ਼-


         ਨੰਗਲ ਵਿੱਚ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ. ਇਸ ਸਬੰਧੀ ਤਹਿਸੀਲ ਕੰਪਲੈਕਸ ਨੰਗਲ ਵਿਚ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਦੀ ਪਰ੍ਧਾਨਗੀ ਤਹਿਸੀਲਦਾਰ ਰਾਮ ਕਰ੍ਿਸ਼ਨ ਵਲੋਂ ਕੀਤੀ ਗਈ. ਸਮਾਗਮ ਵਿਚ ਉਪ ਮੰਡਲ ਦਫਤਰ ਅਤੇ ਤਹਿਸੀਲ ਦੇ ਕਰਮਚਾਰੀ ਵੀ ਹਾਜਰ ਸਨ.


         ਇਸ ਮੌਕੇ ਕੀਤੇ ਗਏ ਸਮਾਗਮ ਵਿਚ ਬੋਲਦਿਆਂ ਤਹਿਸੀਲਦਾਰ ਸਰ੍ੀ ਰਾਮ ਕਰ੍ਿਸ਼ਨ ਨੇ ਕਿਹਾ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਬੇਹਤਰੀਨ ਸੰਵਿਧਾਨ ਹੈ . ਉਨਹ੍ਾਂ ਕਿਹਾ ਕਿ  ਭਾਰਤੀ ਸੰਵਿਧਾਨ ਵਿੱਚ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਹੈ, ਅਸੀਂ ਸਾਰੇ ਆਪਣੇ ਦੇਸ਼ ਦੇ ਸੰਵਿਧਾਨ ਦੇ ਸਨਮਾਨ ਵਿੱਚ ਸਦਾ ਸਿਰ ਚੁਕਾਉਦੇ ਹਾਂ. ਇਸ ਦੀ ਪਾਲਣਾ ਕਰਨਾ ਸਾਡਾ ਸਭ ਦਾ ਫਰਜ ਹੈ. ਉਹਨਾਂ ਸਮੂੰਹ ਸਟਾਫ ਨੂੰ ਸੰਵਿਧਾਨ ਦੇ ਕਈ ਮਹੱਤਵ ਦੱਸੇ ਅਤੇ ਇਸਦੀਆਂ ਵਿਸੇਸ਼ਤਾਵਾਂ ਬਾਰੇ ਚਾਨਣਾ ਪਾਇਆ. ਇਸ ਮੋਕੇ ਐਸ ਡੀ ਐਮ ਦਫਤਰ ਤੇ ਤਹਿਸੀਲ ਕੰਪਲੈਕਸ ਦੇ ਕਰਮਚਾਰੀ ਵੀ ਹਾਜ਼ਰ ਸਨ.

Leave a Reply

Your email address will not be published. Required fields are marked *