Site icon NewSuperBharat

ਸਪੀਕਰ ਰਾਣਾ ਕੇ ਪੀ ਸਿੰਘ ਅੱਜ 24 ਨਵੰਬਰ ਨੂੰ ਨੰਗਲ ਵਿੱਚ ਕਈ ਵਿਕਾਸ ਕਾਰਜਾ ਦੇ ਰੱਖਣਗੇ ਨੀਂਹ ਪੱਥਰ *** ਰਾਣਾ ਕੇ ਪੀ ਸਿੰਘ ਨਗਰ ਕੋਸ਼ਲ ਤੋਂ ਪਸ਼ੂਆ ਵਾਲੀ ਗੱਡੀ ਕਰਨਗੇ ਰਵਾਨਾ.

ਨੰਗਲ / 23 ਨਵੰਬਰ / ਨਿਊ ਸੁਪਰ ਭਾਰਤ ਨਿਊਜ਼


ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅੱਜ 24 ਨਵੰਬਰ ਨੂੰ ਨੰਗਲ ਵਿੱਚ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣਗੇ ਉਹਨਾਂ ਵਲੋਂ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਈ ਪਰ੍ੋਜੈਕਟ ਸੁਰੂ ਕਰਵਾਏ ਜਾ ਰਹੇ ਹਨ.


ਇਹ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਇਕ ਬੁਲਾਰੇ ਨੇ ਦੱਸਿਆ ਕਿ ਸਪੀਕਰ ਰਾਣਾ ਕੇ ਪੀ ਸਿੰਘ 24 ਨਵੰਬਰ ਨੂੰ ਐਮ ਪੀ ਦੀ ਕੋਠੀ ਦੇ ਨੇੜੇ ਬਾਬਾ ਧੂਨਾ ਜੀ ਦੇ ਹਾਲ ਦਾ ਨੀਂਹ ਪੱਥਰ ਰੱਖਣਗੇ. ਇਸ ਉਪਰੰਤ ਉਹ ਮਹਿਲਾ ਮੰਡਲ ਬਰਾੜੀ ਵਾਰਡ ਨੰ:11 ਦੇ ਹਾਲ ਦਾ ਨੀਂਹ ਪੱਥਰ ਰੱਖਣਗੇ. ਰਾਣਾ ਕੇ ਪੀ ਸਿੰਘ ਇਸ ਉਪਰੰਤ ਪਰ੍ਾਇਮਰੀ ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਣਗੇ ਅਤੇ ਸ਼ਹਿਰ ਦੀਆਂ ਵੱਖ ਵੱਖ ਓਪਨ ਜੀਮ ਦਾ ਨੀਂਹ ਪੱਥਰ ਵਾਰਡ ਨੰ:01 ਵਿੱਚ ਰੱਖਿਆ ਜਾਵੇਗਾ. ਉਹ ਇਸ ਉਪਰੰਤ ਭਗਵਾਨ ਬਾਲਮੀਕ ਮੰਦਰ ਦੇ ਹਾਲ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਇਸ ਤੋਂ ਬਾਅਦ ਸ਼ਹੀਦ ਨੈਬ ਸੂਬੇਦਾਰ ਦੇ ਨਾਮ ਤੇ ਗੇਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ. ਰਾਣਾ ਕੇ ਪੀ ਸਿੰਘ ਨਗਰ ਕੋਸ਼ਲ ਨੰਗਲ ਵਿੱਚ ਬੇਸਹਾਰਾ ਪਸੂ ਚੱਕਣ ਵਾਲੀ ਗੱਡੀ ਦੇਣਗੇ.

ਜਿਕਰਯੋਗ ਹੈ ਕਿ ਸਪੀਕਰ ਰਾਣਾ ਕੇ ਪੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੇ ਵਿਧਾਨ ਸਭਾ ਹਲਕਾ ਸਰ੍ੀ ਅਨੰਦਪੁਰ ਸਾਹਿਬ ਦੇ  ਅਧੀਨ ਪੈਦੇ ਨੰਗਲ ਸ਼ਹਿਰ ਦੇ ਵਿੱਚ ਕਈ ਵੱਡੇ ਪਰ੍ੋਜੈਕਟ ਲੋਕ ਅਰਪਣ ਕਰ ਚੁੱਕੇ ਹਨ ਅਤੇ ਕਈ ਹੋਰ ਵੱਡੇ ਪਰ੍ੋਜੈਕਟ ਉਹਨਾਂ ਵਲੋਂ ਜਲਦ ਹੀ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾ ਰਹੇ ਹਨ. ਨੰਗਲ ਸ਼ਹਿਰ ਨੂੰ ਅਧੁਨਿਕ ਦਿਖ ਦੇਣ ਅਤੇ ਨਮੁਨੇ ਦਾ ਸਹਿਰ ਬਣਾਉਣ ਦੇ ਨਾਲ ਨਾਲ ਇਥੋ ਦੇ ਵਸਨੀਕਾ ਨੂੰ ਬੁਨਿਆਦੀਆਂ ਸਹੂਲਤਾਂ ਦੇਣ ਲਈ ਸਪੀਕਰ ਰਾਣਾ ਕੇ ਪੀ ਸਿੰਘ ਲਗਾਤਾਰ ਉਪਰਾਲੇ ਕਰ ਰਹੇ ਹਨ.

ਉਹਨਾਂ ਵਲੋਂ 24 ਨਵੰਬਰ ਨੂੰ ਇਹਨਾਂ ਲਗਭਗ 2 ਕਰੋੜ ਰੁਪਏ ਦੇ ਪਰ੍ੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ. ਉਪ ਮੰਡਲ ਅਫਸਰ ਨੰਗਲ ਕਮ ਪਰ੍ਸਾਸ਼ਕ, ਨਗਰ ਕੋਸ਼ਲ ਵਲੋਂ ਇਹਨਾਂ ਉਦਘਾਟਨ ਸਮਾਗਮਾਂ ਮੋਕੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀਆਂ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ. ਉਹਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਸਮਾਗਮਾਂ ਵਿੱਚ ਅਤੇ ਹਰ ਸਮੇਂ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ.

Exit mobile version