December 22, 2024

ਆਈ.ਟੀ.ਆਈ ਨੰਗਲ ਵਿਚ ਰੈੱਡ ਕਰਾਸ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਤੇ ਹੋਰ ਲੋੜੀਂਦਾ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਕੈਂਪ

0


ਸਹਾਇਕ ਕਮਿਸ਼ਨਰ ਨੇ ਇੰਦਰਪਾਲ ਨੇ 22ઠ ਟਰਾਈਸਾੲਕਿਲ ਆਮ, 30 ਟਰਾਈਸਾਇਕਲ ਮੋਟਰਾਈਜ, 5 ਸੀਪੀ ਚੇਅਰ, ਦ੍ਰਿਸ਼ਟੀਹੀਣ ਲਈ 03 ਸਮਾਰਟ ਮੋਬਾਇਲ ਫੋਨ, 13 ਵੈਸਾਖੀਆਂ,5 ਮਾਨਸਿਕ ਵਿਕਲਾਂਗ ਲਈ ਐਮ ਆਰ ਕਿੱਟਸ,38 ਕੰਨਾਂ ਦੀਆ ਸੁਣਨ ਵਾਲੀਆਂ ਮਸ਼ੀਨਾਂ,2 ਸਟਿੱਕਾ, 2 ਰੋਲੇਟਰ, ਨਕਲੀ ਅੰਗ/ਕੈਲੀਪਰ ਪ੍ਰਦਾਨ ਕੀਤੇ

ਨੰਗਲ 19 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)

ਸਮਾਜ ਵਿਚ ਦਿਵਿਆਂਗ ਵਿਅਕਤੀਆਂ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਜੋ ਆਪਣੀ ਜਿੰਦਗੀ ਨੂੰ ਬਿਹਤਰ ਢੰਗ ਨਾਲ ਆਮ ਲੋਕਾਂ ਦੇ ਬਰਾਬਰ ਜਿਉਣ ਦੇ ਸਮਰੱਥ ਬਣ ਸਕਣ। ਉਨ੍ਹਾਂ ਦੀਆਂ ਜਰੂਰਤਾਂ ਨੂੰ ਪੂਰਾਂ ਕਰਨਾ ਸਰਕਾਰ ਅਤੇ ਪ੍ਰਸਾਸ਼ਨ ਦਾ ਫਰਜ਼ ਹੈ ਇਸ ਦੇ ਲਈ ਜਿਲ੍ਹਾ ਰੈਡ ਕਰਾਸ ਵਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਰੂਪਨਗਰ ਸ੍ਰੀ ਇੰਦਰਪਾਲ ਨੇ ਅੱਜ ਜਿਲਾ ਰੈੱਡ ਕਰਾਸ ਰੂਪਨਗਰ ਵਲੋਂ ਅਲਿੰਮਕੋ ਅਤੇ ਨਿਉ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਉਪਕਰਣ ਪ੍ਰਦਾਨ ਕਰਨ ਲਈ ਆਈ.ਟੀ.ਆਈ ਨੰਗਲ ਵਿਚ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਉਪਕਰਨ ਅਤੇ ਹੋਰ ਲੋੜੀਂਦਾ ਸਾਜ਼ੋ ਸਾਮਾਨ ਮੁਹੱਈਆ ਕਰਨ ਸਮੇਂ ਕੀਤਾ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੀ ਮੁਖ ਧਾਰਾ ਵਿਚ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਵਿਚ ਅੱਜ ‘ਦਾ ਨਿਉ ਇੰਡੀਆ ਇੰਸ਼ੋਰੈਂਸ  ਕਾਰਪੋਰੇਟ ਲਿਮਟਿਡ’ ਵਲੋਂ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐਸ.ਆਰ) ਪ੍ਰੋਗਰਾਮ ਦੇ ਅਧੀਨ ਜਿਲਾ ਰੈੱਡ ਕਰਾਸ ਰੂਪਨਗਰ ਵਲੋਂ ਅਲਿੰਮਕੋ ਅਤੇ ਨਿਉ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਉਪਕਰਣ ਪ੍ਰਦਾਨ ਕਰਨ ਲਈ ਕੈਂਪ ਲਗਾਇਆ ਗਿਆ ਹੈ।


ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੀ ਮੁਖ ਧਾਰਾ ਵਿਚ ਲਿਆਉਣ ਲਈ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਕੰਮ ਕੀਤੇ ਜਾ ਰਹੇ ਹਨ।ਇਸ ਲੜੀ ਵਿਚ ਦਾ ਨਿਉ ਇੰਡੀਆਂ ਅਸ਼ੋਰੈਂਸ ਕਾਰਪੋਰੇਟ ਲਿਮਿਟੈਂਡ ਵਲੋਂ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐਸ.ਆਰ) ਪ੍ਰੋਗਰਾਮ ਦੇ ਅਧੀਨ ਜਿਲਾ ਰੈੱਡ ਕਰਾਸ ਰੂਪਨਗਰ ਵਲੋਂ ਅਲਿੰਮਕੋ ਅਤੇ ਨਿਉ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਉਪਕਰਣ ਪ੍ਰਦਾਨ ਕਰਨ ਲਈ ਇਹ ਕੈਂਪ ਲਗਾਇਆ ਗਿਆ ਹੈ ਜ਼ੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਕੈਂਪ ਵਿਚ ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਅਸੀ ਅੱਜ ਇਨ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਉਨਾਂ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਸਮਾਨ ਪ੍ਰਦਾਨ ਕੀਤਾ ਹੈ। ਜਿਸ ਵਿਚ 22ઠਟਰਾਈਸਾਈਕਲ ਆਮ, 30 ਟਰਾਈਸਾਈਕਲ ਮੋਟਰਾਈਜ, 5 ਸੀਪੀ ਚੇਅਰ, ਦ੍ਰਿਸ਼ਟੀਹੀਣ ਲਈ 03 ਸਮਾਰਟ ਮੋਬਾਇਲ ਫੋਨ, 13 ਵੈਸਾਖੀਆਂ,5 ਮਾਨਸਿਕ ਵਿਕਲਾਂਗ ਲਈ ਐਮ ਆਰ ਕਿੱਟਸ,38 ਕੰਨਾਂ ਦੀਆ ਸੁਣਨ ਵਾਲੀਆਂ ਮਸ਼ੀਨਾਂ,2 ਸਟਿੱਕਾ, 2 ਰੋਲੇਟਰ, ਨਕਲੀ ਅੰਗ/ਕੈਲੀਪਰ ਪ੍ਰਦਾਨ ਕੀਤੇ । ਇਸ ਤੋ ਇਲ਼ਾਵਾ ਅੱਜ ਇਸ ਕੈਂਪ ਵਿਚ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਵਿਡ-19 ਤੋ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਰੈੱਡ ਕਰਾਸ ਵਲੋ ਸਾਬਣ, ਸੈਨੇਟਾਈਜਰ ਅਤੇ ਮਾਸਕ ਵੀ ਪ੍ਰਦਾਨ ਕੀਤੇ ਗਏ।ਇਸ ਮੋਕੇ ਮਨਿਸਟਰੀ ਆਫ ਲੇਬਰ ਵਲੋ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸਨ ਕੀਤੀ ਗਈ ਤਾ ਜ਼ੋ ਉਨ੍ਹਾਂ ਨੂੰ ਲੋੜੀਦੀਆਂ ਢੁਕਵੀਆ ਸਹੂਲਤਾ ਸਮੇ ਸਿਰ ਮੁਹੱਇਆ ਕਰਵਾਇਆ ਜਾ ਸਕਣ।


ਇਸ ਸਮੇ ਸ਼੍ਰੀ ਸੋਨੂੰ ਪੀ.ਉ. ,ਸ਼੍ਰੀ ਅਨਿੱਲ ਕੁਮਾਰ ਅਡਿਉਲੋਜਿਸਟ, ਸ਼੍ਰੀ ਅਸ਼ੋਕ ਕੁਮਾਰ ਸਾਹ,ੂ ਸ਼੍ਰੀਮਤੀ ਕੈਲਾਸ਼ ਠਾਕੁਰ ਮੈਂਬਰ ਰੈੱਡ ਕਰਾਸ, ਸ਼੍ਰੀ ਗੁਰਸੋਹਣ ਸਿੰਘ ਸਕੱਤਰ ਰੈੱਡ ਕਰਾਸ ਰੈੱਡ ਕਰਾਸ ਸਟਾਫ,ਸ਼੍ਰੀ ਵਰੁਣ ਸ਼ਰਮਾਂ, ਅਲ਼ਿਮਕੋ ਸਟਾਫ,ਅਤੇ ਰੈੱਡ ਕਰਾਸ ਵਲੰਟੀਅਰ ਹਾਜਰ ਸਨ।
ਤਸਵੀਰ: ਆਈ.ਟੀ.ਆਈ ਨੰਗਲ ਵਿਚ ਰੈਡ ਕਰਾਸ ਵਲੋ ਦਿਵਿਆਂਗ ਵਿਅਕਤੀਆਂ ਲਈ ਨਕਲੀ ਅੰਗ  ਅਤੇ ਹੋਰ ਸਾਜੋ ਸਮਾਨ ਵੰਡਣ ਲਈ ਲਗਾਏ ਕੈਂਪ ਦੇ ਦ੍ਰਿਸ਼

Leave a Reply

Your email address will not be published. Required fields are marked *