ਨੰਗਲ 09 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਨੰਗਲ ਦੇ ਸੈਕਟਰ-5 ਨਯਾ ਨੰਗਲ ਵਿਚ 2.19 ਕਰੋੜ ਦੀ ਲਾਗਤ ਨਾਲ ਏਡਰਕੰਡੀਸ਼ਨ ਅਤੇ ਨਵੀਨੀਕਰਨ ਹੋਏ ਕਮਿਊਨਿਟੀ ਸੈਂਟਰ ਨੂੰ ਅੱਜ ਇਲਾਕਾ ਵਾਸੀਆ ਦੀ ਹਾਜਰੀ ਵਿਚ ਲੋਕ ਅਰਪਣ ਕੀਤਾ।
ਰਾਣਾ ਕੇ.ਪੀ ਸਿੰਘ ਨੇ ਇਸ ਮੋਕੇ ਕਿਹਾ ਕਿ ਨੰਗਲ ਦੇ ਸਰਵਪੱਖੀ ਵਿਕਾਸ ਅਤੇ ਸੁੰਦਰੀਕਰਨ ਲਈ ਅਸੀ ਪੂਰੀ ਤਰਾਂ ਬਚਨਬੱਧ ਹਾਂ। ਉਨ੍ਹਾਂ ਕਿਹਾ ਕਿ ਨੰਗਲ ਵਿਚ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤੇ ਜਾਣਗੇ।12 ਨਵੰਬਰ ਨੂੰ ਪਰਸੂਰਾਮ ਭਵਨ ਦਾ ਉਦਘਾਟਨ ਕਰ ਦਿੱਤਾ ਜਾਵੇਗਾ ਅਤੇ ਸ਼ਹਿਰ ਵਿਚ ਸੁੰਦਰ ਐਲ.ਈ.ਡੀ ਲਾਈਟਾ ਲਗਾ ਕੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾਵੇਗਾ। ਨੰਗਲ ਦੇ ਆਲੇ ਦੁਆਲੇ ਦੇ ਬਾਹਰੀ ਖੇਤਰ ਵਿਚ ਵਿਸੇਸ਼ ਸੁੰਦਰੀਕਰਨ ਪ੍ਰੋਜੈਕਟ ਅਧੀਨ ਸ਼ਹਿਰ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਅਤੇ ਗਰਮੀਆਂ ਤੋ ਪਹਿਲਾ ਨਵੇ ਟਿਊਵਬੈਲ ਸੁਰੂ ਕਰਕੇ ਸ਼ਹਿਰ ਵਿਚੋ ਪਾਣੀ ਦੀ ਕਮੀ ਨੂੰ ਪੂਰੀ ਤਰਾਂ ਖਤਮ ਕੀਤਾ ਜਾਵੇਗਾ।ਨੰਗਲ ਸ਼ਹਿਰ ਦੇ ਚੁਫੇਰੇ ਸੁੰਦਰੀਕਰਨ ਲਈ ਸ਼ਹਿਰ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਅਤੇ ਟਿੱਬੀਆਂ ਨੂੰ ਫੁੱਲਦਾਰ ਅਤੇ ਹਰਿਆ ਭਰਿਆ ਬਣਾਉਣ ਲਈ ਵਿਸੇਸ਼ ਯੋਜਨਾ ਉਲੀਕੀ ਜਾ ਰਹੀ ਹੈ।
ਵਿਕਾਸ ਦੇ ਕੰਮਾ ਦਾ ਜ਼ਿਕਰ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ 2.19 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਉਪਰੰਤ ਤਿਆਰ ਇਹ ਕਮਿਊਨਿਟੀ ਸੈਂਟਰ ਸਮਾਜਿਕ ਸਮਾਗਮਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾ ਦੱਸਿਆ ਕਿ ਨੰਗਲ ਸਟਾਫ ਕਲੱਬ ਦੇ ਨਾਲ ਬੀ.ਬੀ.ਐਮ.ਬੀ ਦਾ ਕਮਿਊਨਿਟੀ ਸੈਂਟਰ ਵੀ ਸਾਡੇ ਯਤਨਾ ਨਾਲ ਤਤਕਾਲੀ ਕੇਂਦਰੀ ਮੰਤਰੀ ਸ੍ਰੀ ਸ਼ਿੰਦੇ ਤੋ ਕਰੋੜਾ ਰੁਪਏ ਦੀ ਗ੍ਰਾਂਟ ਲਿਆ ਕੇ ਤਿਆਰ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ 4.24 ਕਰੋੜ ਦੀ ਲਾਗਤ ਨਾਲ ਇੱਕ ਬਹੁਤ ਵੱਡਾ ਕਮਿਊਨਿਟੀ ਸੈਂਟਰ ਬਰਾਰੀ ਵਿਚ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੰਗਲ ਵਿਚ ਇੱਕ ਵੱਡਾ ਫਲਾਈਓਵਰ ਉਸਾਰਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਫਲਾਈ ਓਵਰ ਅਪ੍ਰੈਲ ਵਿਚ ਚਾਲੂ ਕਰ ਦਿੱਤਾ ਜਾਵੇਗਾ। ਊਨ੍ਹਾਂ ਕਿਹਾ ਕਿ ਬਰਾਰੀ ਵਿਚ ਇੱਕ ਪੁਲ ਵੀ ਉਸਾਰੀ ਅਧੀਨ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਰਹੱਦਾ ਉਤੇ ਸ਼ਹੀਦ ਹੋਏ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾ ਦੀਆ ਯਾਦਗਾਰਾ ਬਣਾਈਆ ਹਨ।ਉਨ੍ਹਾਂ ਕਿਹਾ ਕਿ ਨੰਗਲ ਦੇ ਸਿਵਲ ਹਸਪਤਾਲ ਦਾ ਕੰਮ ਵੀ ਅਸੀ ਸੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਨੰਗਲ ਵਿਚ ਪਿਕਨਿਕ ਸਪੋਟ ਵੀ ਅਸੀ ਬਣਾਇਆ। ਉਨ੍ਹਾਂ ਕਿਹਾ ਕਿ ਅਸੀ ਨੰਗਲ ਦੀ ਤਸਵੀਰ ਬਦਲੀ ਹੈ।ਉਨ੍ਹਾਂ ਕਿਹਾ ਕਿ ਨੰਗਲ ਨੂੰ ਅਸੀ ਤਹਿਸੀਲ ਬਣਾਇਆ ਅਤੇ ਇਥੇ ਸਬ ਜੱਜ ਦੀ ਕੋਰਟ ਸਥਾਪਿਤ ਕਰਵਾਈ। ਉਨ੍ਹਾਂ ਕਿਹਾ ਕਿ ਫਾਰਮੇਸੀ ਕਾਲਜ ਦਾ ਸਟੇਡੀਅਮ, ਲੜਕੀਆਂ ਦਾ ਹੋਸਟਲ ਬਣਾਂਇਆ, ਕਮੇਟੀ ਦੇ ਨਗਰ ਕੋਸਲ ਦੇ ਸਕੂਲ ਦੀ ਬਿਲਡਿੰਗ ਬਣਵਾਈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 14 ਪੁੱਲ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਗੰਭੀਰੀਪੁਰ ਅੱਪਰ ਅਤੇ ਗੱਗ ਦਾ ਪੁਲ ਬਣ ਕੇ ਤਿਆਰ ਹੈ। ਪਿਛਲੀ ਵਾਰ ਸੂਰੇਵਾਲ ਦਾ ਪੁੱਲ ਪਾਇਆ ਸੀ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਦੇ ਬੱਸ ਅੱਡੇ ਤੋ ਗੁਰਦੁਆਰਾ ਚਰਨਕੰਵਲ ਸਾਹਿਬ ਤੱਕ 9 ਕਰੋੜ ਰੁਪਏ ਨਾਲ ਪੁੱਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬਿਭੋਰ ਸਾਹਿਬ ਤੋ ਵਿਸਾਖੀ ਵਾਲੇ ਗਰਾਊਡ ਤੱਕ ਪੁੱਲ ਪਾਉਣ ਲਈ ਭਾਰਤ ਸਰਕਾਰ ਦੀ ਮੰਨਜੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਨਕਸ਼ ਨੁਹਾਰ ਬਦਲਿਆ ਜਾਵੇਗਾ। ਮਹੈਣ ਵਿਚ ਨਵੇ ਕਾਲਜ ਦੀ ਮੰਨਜੂਰੀ ਮਿਲ ਗਈ ਹੈ। ਇੱਕ ਹੋਰ ਆਈ.ਟੀ.ਆਈ ਕੀਰਤਪੁਰ ਸਾਹਿਬ ਵਿਚ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 65 ਕਰੋੜ ਰੁਪਏ ਨਾਲ ਚੰਗਰ ਵਿਚ ਲਿਫਟ ਇਰੀਗੇਸ਼ਨ ਦਾ ਕੰਮ ਚੱਲ ਰਿਹਾ ਹੈ। ਜਿਸ ਨਾਲ ਸਿੰਚਾਈ ਲਈ ਪਾਣੀ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨੰਗਲ ਵਿਚ ਇੰਡੋਰ ਸਟੇਡੀਅਮ ਅਤੇ ਕਰੋੜਾ ਰੁਪਏ ਦੇ ਹੋਰ ਵਿਕਾਸ ਕਾਰਜ ਸਾਡੀ ਸਰਕਾਰ ਦੇ ਕਾਰਜਕਾਲ ਦੋਰਾਨ ਮੁਕੰਮਲ ਹੋਏ ਹਨ ਅਤੇ ਅਸੀ ਹਰ ਵਾਅਦਾ ਪੂਰਾ ਕਰਨ ਲਈ ਬਚਨਬੱਧ ਹਾਂ। ਇਸ ਮੋਕੇ ਉਨ੍ਹਾਂ ਕਮਿਊਨਿਟੀ ਸੈਂਟਰ ਨੁੂੰੰ ਲੋਕ ਅਰਪਣ ਕੀਤਾ।
ਇਸ ਮੋਕੇ ਐਸ.ਡੀ.ਐਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਈ.ਓ ਮਨਜਿੰਦਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ, ਰਾਕੇਸ ਨਾਈਅਰ, ਡਾ.ਰਵਿੰਦਰ ਦੀਵਾਨ, ਸੁਰਿੰਦਰ ੰਿਸਘ ਪੱਮਾ, ਵਿਜੇ ਕੋਸ਼ਲ, ਪ੍ਰਤਾਪ ਸੈਣੀ, ਅਸੋਕ ਸੈਣੀ, ਟੋਨੀ ਸਹਿਗਲ, ਦੀਪਕ ਨੰਦਾ, ਅਸੋਕ ਪੁਰੀ, ਅਨਿਤਾ ਸ਼ਰਮਾ, ਸੋਨੀਆ ਸੈਣੀ, ਇੰਦੂ ਬਾਲਾ, ਅਮਰਪਾਲ ਬੈਂਸ, ਰਾਜੀ ਖੰਨਾ, ਪਿਆਰਾ ਸਿੰਘ ਜ਼ਸਵਾਲ, ਮਾਣ ਸਿੰਘ ਅਤੇ ਪੰਤਵੰਤੇ ਹਾਜ਼ਰ ਸਨ।