Site icon NewSuperBharat

ਸਪੀਕਰ ਰਾਣਾ ਕੇ.ਪੀ. ਸਿੰਘ 24 ਅਕਤੂਬਰ ਨੂੰઠਜਿੰਦਵੜੀ ਤੋਂ ਭਲਾਣ ਸੜਕ ਦੀ ਅਪਗਰੇਡੇਸ਼ਨ ਦਾ ਰੱਖਣਗੇ ਨੀਂਹ ਪੱਥਰ.


ਪੇਂਡੂ ਖੇਤਰਾਂ ਵਿੱਚ ਸੜਕੀ ਨੈਟਵਰਕ ਦੀ ਮਜ਼ਬੂਤੀ ਅਧੀਨ ਜਿੰਦਵੜੀ ਤੋ ਭਲਾਣ ਸੜਕ ਉੱਤੇ ਖਰਚੇ ਜਾਣਗੇ 3.76 ਕਰੋੜ.


ਨੰਗਲ 22 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ :


ਪੇਂਡੂ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਬਿਹਤਰ ਸੜਕੀ ਨੈਟਵਰਕ ਨਾਲ ਜੋੜਨ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ. ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਮੁੱਖ ਆਧਾਰ ਸੜਕੀ ਨੈਟਵਰਕ ਦੀ ਮਜ਼ਬੂਤੀ ਤੇ ਨਿਰਭਰ ਕਰਦਾ ਹੈ. ਦੂਰ ਦੂਰਾਡੇ ਦੇ ਪੇਂਡੂ ਖੇਤਰਾਂ ਵਿਚ ਸੜਕਾ ਦੇ ਨਿਰਮਾਣ,ઠਸੜਕਾ ਨੂੰ ਮੁੱਖ ਮਾਰਗਾ ਨਾਲ ਜੋੜਨਾ,ઠਸੜਕਾ ਨੂੰ ਚੌੜਾ ਕਰਨਾ ਮੋਜੂਦਾ ਸਮੇਂ ਦੀ ਸਭ ਤੋ ਵੱਡੀ ਜ਼ਰੂਰਤ ਹੈ. ਇਸੇ ਅਧੀਨ ਲਗਭਗ 3.76 ਕਰੋੜ ਰੁਪਏ ਨਾਲ ਜਿੰਦਵੜੀ ਤੋਂ ਭਲਾਣ ਦੀ 7.40 ਕਿਲੋਮੀਟਰ ਸੜਕ ਨੂੰ 10 ਫੁੱਟ ਤੋਂ 14 ਫੁੱਟ ਚੌੜਾ ਕੀਤੇ ਜਾਣ ਦਾ ਨੀਂਹ ਪੱਥਰ 24 ਅਕਤੂਬਰ ਨੂੰ ਰਾਣਾ ਕੰਵਰਪਾਲ ਸਿੰਘ ਵਲੋਂ ਰੱਖਿਆ ਜਾਵੇਗਾ ਜਿਸ ਵਿੱਚ ਮੇਨ ਸੜਕ ਤੋਂ ਜਿੰਦਵੜੀ ਤੱਕ 1.47 ਕਿਲੋਮੀਟਰ ਸੜਕ ਨੂੰ 18 ਫੁੱਟ ਚੌੜਾ ਕਰਨਾ ਹੈ ਅਤੇ ਬਾਕੀ ਸੜਕ ਨੂੰ 14 ਫੁੱਟ ਚੌੜਾ ਕੀਤਾ ਜਾਣਾ ਹੈ. ਇਸ ਸੜਕ ਦੀ ਅਪਗਰੇਡੇਸ਼ਨ ਨਾਲ ਬਹੁਤ ਸਾਰੇ ਪਿੰਡਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ. ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸਰ੍ੀ ਵਿਵੇਕ ਦੁਰੇਜਾ ਨੇ ਦੱਸਿਆ ਕਿ ਇਸ ਸੜਕ ਦੀ ਅਪਗਰੇਡੇਸ਼ਨ ਦਾ ਕੰਮ ਸ਼ੁਰੂ ਕਰਨ ਉਪਰੰਤ ਲਗਭਗ 9 ਮਹੀਨਿਆ ਵਿਚ ਸੜਕ ਤਿਆਰ ਕਰਕੇ ਲੋਕ ਅਰਪਣ ਕਰ ਦਿੱਤੀ ਜਾਵੇਗੀ. ਉਹਨਾਂ ਦੱਸਿਆ ਕਿ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ 24 ਅਕਤੂਬਰ ਨੂੰ ਭਲਾਣ ਵਿਖੇ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਨੀਂਹ ਪੱਥਰ ਰੱਖਣਗੇ. ਉਹਨਾਂ ਕਿਹਾ ਕਿ ਇਸ ਮੋਕੇ ਨੀਂਹ ਪੱਥਰ ਰੱਖਣ ਸਮੇਂ ਹਾਜ਼ਰ ਆਉਣ ਵਾਲੇ ਸਾਰੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾਉਣ, ਆਪਸੀ ਵਿੱਥ ਰੱਖਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ.

Exit mobile version