Site icon NewSuperBharat

ਸਾਵਧਾਨੀਆਂ ਵਰਤ ਕੇ ਉਦਯੋਗਿਕ ਇਕਾਈਆਂ ਵਿਚ ਦੁਰਘਟਨਾ ਨੂੰ ਟਾਲਿਆ ਜਾ ਸਕਦਾ ਹੈ- ਡਿਪਟੀ ਕਮਿਸ਼ਨਰ


**ਹਰ ਵਿਭਾਗ ਲਈ ਇੰਟਰ ਡਿਪਾਰਟਮੈਂਟ ਡਿਜਾਸਟਰ ਮੈਨੇਜਮੈਂਟ ਪਲਾਨ ਬੇਹੱਦ ਜਰੂਰੀ-ਸੋਨਾਲੀ ਗਿਰਿ
**ਉਦਯੋਗਿਕ ਇਕਾਈਆਂ ਵਿਚ ਕੋਵਿਡ ਦੀਆਂ ਸਾਵਧਾਨੀਆ ਜਰੂਰ ਅਪਣਾਇਆ ਜਾਣ


ਨੰਗਲ 15 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼ )

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ.ਏ.ਐਸ ਨੇ ਅੱਜ ਜਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਵਿਚ ਸੁਰੱਖਿਆ ਦੇ ਕੀਤੇ ਪ੍ਰਬੰਧਾਂ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਤਕਾਲ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਜਾਇਜਾ ਲੈਣ ਲਈ ਜਿਲ੍ਹਾ ਕਰਾਈਸਿਸ ਕਮੇਟੀ ਦੀ ਇੱਕ ਵਿਸੇਸ਼ ਮੀਟਿੰਗ ਨੈਸ਼ਨਲ ਫਰਟੀਲਾਈਜਰ ਲਿਮਟਿਡ ਨੰਗਲ ਦੇ ਅਕਾਦਮਿਕ ਬਲਾਕ ਵਿਚ ਕੀਤੀ। ਜਿਸ ਵਿਚ ਐਨ.ਐਫ.ਐਲ ਨੰਗਲ, ਪੀ.ਏ.ਸੀ.ਐਲ ਨੰਗਲ, ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ, ਕੈਲਾਸ਼ ਇੰਡੀਆਂ ਪ੍ਰਾਈਵੇਟ ਲਿਮਟਿਡ ਮੋਰਿੰਡਾ ਅਤੇ ਅੰਬੁਜਾ ਸੀਮਿੰਟ ਦੇ ਅਧਿਕਾਰੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੋਕੇ ਆਪਤਾਕਾਲ ਦੀ ਸਥਿਤੀ ਵਿਚ ਕੀਤੇ ਜਾਣ ਵਾਲੇ ਸੁਰੱਖਿਆਂ ਦੇ ਪ੍ਰਬੰਧਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਇੱਕ ਮੋਕ ਡਰਿੱਲ ਵੀ ਕੀਤੀ ਗਈ।


ਇਸ ਮੋਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਵੱਡੀਆਂ ਉਦਯੋਗਿਕ ਇਕਾਈਆਂ ਵਿਚ ਆਮ ਤੌਰ ਤੇ ਗੈਸਾਂ ਜਾਂ ਹੋਰ ਜਵਲਨਸ਼ੀਲ ਪਦਾਰਥਾਂ ਦੀ ਵਧੇਰੇ ਮਾਤਰਾ ਹੋਣ ਕਾਰਨ ਹਰ ਸਮੇਂ ਸਾਵਧਾਨੀਆਂ ਵਰਤਣ ਦੀ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਕਿਸੇ ਅਣਹੋਣੀ ਜਾਂ ਹਾਦਸੇ ਨੂੰ ਟਾਲਿਆਂ ਜਾ ਸਕਦਾ ਹੈ। ਸੁਰੱਖਿਆ ਲਈ ਸਾਵਧਾਨੀਆਂ ਵਰਤਣਾਂ ਬੇਹੱਦ ਲਾਜਮੀ ਹੈ।ਇਸ ਦੀ ਕੋਈ ਵੀ ਵਧੇਰੇ ਆਰਥਿਕ ਕੀਮਤ ਵੀ ਨਹੀ ਦੇਣੀ ਪੈਂਦੀ। ਉਨ੍ਹਾਂ ਨੇ ਕਿਹਾ ਕਿ ਜਿਹੜੀਆ ਉਦਯੋਗਿਕ ਇਕਾਈਆਂ ਵਿਚ ਅਜਿਹੇ ਪਦਾਰਥ ਵੱਡੀ ਮਾਤਰਾ ਵਿਚ ਹਨ ਜੋ ਕਿਸੇ ਦੁਰਘਟਨਾ ਸਮੇ ਵੱਡਾ ਨੁਕਸਾਨ ਕਰ ਸਕਦੇ ਹਨ ਉਨ੍ਹਾਂ ਲਈ ਪਹਿਲ ਦੇ ਅਧਾਰ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਨੇ ਕਿਹਾ ਕਿ ਹਰ ਵਿਭਾਗ ਲਈ ਇੰਟਰ ਡਿਪਾਰਟਮੈਂਟ ਡਿਜਾਸਟਰ ਮੈਨੇਜਮੈਂਟ ਪਲਾਨ ਬੇਹੱਦ ਜਰੂਰੀ ਹੈ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ  ਆਮ ਤੌਰ ਤੇ ਅਜਿਹੀਆ ਉਦਯੋਗਿਕ ਇਕਾਈਆਂ ਦੇ ਵਿਚ ਸੁਰੱਖਿਆ ਅਤੇ ਸਾਵਧਾਨੀਆਂ ਬਾਰੇ ਸਮੇ ਸਮੇ ਤੇ ਜਾਣਕਾਰੀ ਦੇਣ ਦੇ ਵਿਸੇਸ਼ ਉਪਰਾਲੇ ਤਾਂ ਕੀਤੇ ਜਾਂਦੇ ਹਨ ਪ੍ਰੰਤੂ ਆਲੇ ਦੁਆਲੇ ਦੇ ਖੇਤਰਾਂ ਵਿਚ ਰਹਿ ਰਹੇ ਆਮ ਲੋਕਾਂ ਨੂੰ ਜਾਣਕਾਰੀ ਦੀ ਅਣੀਹੋਦ ਕਾਰਨ ਜਹਿਰੀਲੀਆਂ ਗੈਸਾਂ ਜਾਂ ਜਵਲਨਸ਼ੀਲ ਪਦਾਰਥਾ ਨਾਲ ਨਜਿੱਠਣ ਦੇ ਢੰਗ ਤਰੀਕਿਆ ਬਾਰੇ ਨਹੀ ਪਤਾ ਹੁੰਦਾ ਜਿਸਕ ਕਾਰਨ ਦੁਰਘਟਨਾ ਦੇ ਭਿਆਨਕ ਰੂਪ ਧਾਰਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਕਰਾਈਸਿਸ ਗਰੁੱਪ ਅਤੇ ਉਪ ਮੰਡਲ ਕਰਾਈਸਿਸ ਗਰੁੱਪ ਦੀਆਂ ਮੀਟਿੰਗਾਂ ਅਤੇ ਇਨ੍ਹਾਂ ਵਿਚ ਹੋਣ ਵਾਲਾ ਵਿਚਾਰ ਵਟਾਂਦਰਾਂ ਤੇ ਸਭ ਤੋ ਜਰੂਰੀ ਆਲੇ ਦੁਆਲੇ ਦੇਖੇਤਰ ਵਿਚ ਰਹਿ ਰਹੇ ਲੋਕਾ ਨੂੰ ਸੁਰੱਖਿਅਤ ਰਹਿਣ ਬਾਰੇ ਦਿੱਤੀਆ ਜਾਣ ਵਾਲੀਆਂ ਸਾਵਧਾਨੀਆਂ ਦੀ ਜਾਣਕਾਰੀ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਫੈਕਟਰੀਆਂ ਦੇ ਆਲੇ ਦੁਆਲੇ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਹੋਣੇ ਚਾਹੀਦੇ ਹਨ, ਲੋਕਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਲਈ ਸਿਵਲ ਪ੍ਰਸ਼ਾਸਨ, ਪੁਲਿਸ, ਫਾਇਰ ਟੈਂਡਰ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ ਅਤੇ ਹੋਰ ਅਦਾਰਿਆਂ ਨੂੰ ਰਲ ਕੇ ਉਪਰਾਲੇ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇ ਦੋਰਾਨ ਵਾਪਰੇ ਹਾਦਸਿਆ ਅਤੇ ਦੁਰਘਟਨਾਂਵਾਂ ਤੋ ਸਬਕ ਲੈਣ ਦੀ ਲੋੜ ਹੈ। ਹਰ ਤਰਾਂ ਦੇ ਹਾਦਸੇ ਨੂੰ ਟਾਲਣ ਲਈ ਜਿਲ੍ਹਾ ਕਰਾਈਸਿਸ ਗਰੁੱਪ ਵਲੋ ਇਹ ਉਪਰਾਲੇ ਲੋਕਾਂ ਦੀ ਸੁਰੱਖਿਆਂ ਲਈ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਕੋਵਿਡ ਦੀ ਮਹਾਂਮਾਰੀ ਦੋਰਾਨ ਇਨ੍ਹਾਂ ਉਦਯੋਗਿਕ ਇਕਾਈਆਂ ਦੇ ਪ੍ਰਬੰਧਕਾਂ, ਅਧਿਕਾਰੀਆਂ ਅਤੇ ਸਟਾਫ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ। ਜਿਲ੍ਹਾ ਪ੍ਰਸਾਸ਼ਨ ਵਲੋ ਕਰੋਨਾ ਨੁੰ ਹਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਇਹ ਸੰਸਥਾਵਾ ਪੂਰੀ ਤਰਾਂ ਪ੍ਰਸਾਸ਼ਨ ਦੇ ਨਾਲ ਤਾਮਮੇਲ ਕਰਦੀਆ ਰਹੀਆ। ਉਨ੍ਹਾਂ ਕਿਹਾ ਕਿ ਮੋਜੂਦਾ ਸਮੇ ਦੀ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਦੀ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਦੀ ਲੋੜ ਹੈ।
ਇਸ ਮੀਟਿੰਗ ਵਿਚ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ-ਨੰਗਲ ਕਨੂੰ ਗਰਗ, ਐਸ.ਡੀ.ਐਮ ਰੂਪਨਗਰ ਗੁਰਵਿੰਦਰ ੰਿਸਘ ਜ਼ੋਹਲ , ਐਸ.ਡੀ.ਐਮ ਮੋਰਿੰਡਾ ਹਰਬੰਸ ਸਿੰਘ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਸਿਵਲ ਸਰਜਨ ਰੂਪਨਗਰ ਡਾ.ਦਵਿੰਦਰ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਆਦਿ ਮੋਜੂਦ ਸਨ।
ਇਸ ਮੋਕੇ ਸ੍ਰੀ ਰਕੇਸ ਕੁਮਾਰ ਮਾਰਕਨ ਜਨਰਲ ਮੈਨੇਜਰ ਇੰਚਾਰਜ ਨੈਸ਼ਨਲ ਫਰਟੀਲਾਈਜਰ ਯੂਨਿਟ, ਇਨਾ ਨੇ ਐਨ.ਐਫ.ਐਲ ਵਿਚ ਅਮੋਨਿਆ ਗੈਸ ਦੀ ਸਟੋਰੇਜ਼, ਅਤੇ ਉਸ ਦੀ ਵਰਤੋ ਤੇ ਉਸ ਬਾਰੇ ਸੁਰੱਖਿਆ ਦੀ ਕੀਤੇ ਪ੍ਰਬੰਧਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਨੇ ਦੱਸਿਆ ਕਿ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿਚ ਯੂਨਿਟ ਦੇ ਅੰਦਰ ਅਤੇ ਆਲੇ ਦੁਆਲੇ ਦੇ ਖੇਤਰ ਵਿਚ ਰਹਿ ਰਹੇ ਆਮ ਲੋਕਾ ਨੂੰ ਬਚਾਓ ਦੇ ਢੰਗ ਤਰੀਕਿਆ ਬਾਰੇ ਸਮੇ ਸਮੇ ਤੇ ਪੈਪਟਾਪ ਰਾਹੀ ਜਾਗਰੂਕ ਕੀਤਾ ਜਾਦਾ ਹੈ।
ਪੀ.ਏ.ਸੀ.ਐਲ ਦੇ ਸ੍ਰੀ ਨੀਰਜ ਦਿਵੇਦੀ ਨੇ ਆਪਣੀ ਯੂਨਿਟ ਵਿਚ ਕਲੋਰੀਨ ਗੈਸ  ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਬਾਰੇ ਜਾਣਾਕਰੀ ਦਿੱਤੀ ਅਤੇ ਕੈਲਾਸ ਇੰਡੀਆ ਪ੍ਰਾਈਵੇਟ ਲਿਮਟਿੰਡ ਮੋਰਿੰਡਾ ਦੇ ਅਧਿਕਾਰੀਆਂ ਨੇ ਆਪਣੀਆ ਸੰਸਥਾਵਾ ਵਿਚ ਵਰਤੀਆਂ ਜਾਦੀਆਂ ਸਾਵਧਾਨੀਆ ਬਾਰੇ ਜਾਣਕਾਰੀ ਦਿੱਤੀ। ਮੈਬਰ ਸੈਕਟਰੀ ਕਮ ਡਿਪਟੀ ਡਾਇਰੈਕਟਰੀ ਫੈਕਟਰੀ ਐਸ.ੲੈ.ਐਸ ਨਗਰ ਸ੍ਰੀ ਮੋਹਿਤ ਸਿੰਗਲਾ ਨੇ ਫੈਕਟਰੀਆਂ ਵਿਚ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
ਇਸ ਮੋਕੇ ਚੀਫ ਮੈਨੇਜਰ ਟੈਕਨੀਕਲ ਐਨ.ਐਫ.ਐਲ ਮੈਡਮ ਸੀਮਾ ਚਾਵਲਾ ਨੇ ਐਨ.ਐਫ.ਐਲ ਵਿਚ ਕੀਤੇ ਪ੍ਰਬੰਧਾ ਬਾਰੇ ਵਿਸਥਾਰ ਪੂਰਵਕ ਦੱਸਿਆ।

ਇਸ ਮੋਕੇ ਜਨਰਲ ਮੈਨੇਜਰ ਆਪਰੇਸ਼ਨਲ ਐਂਡ ਮੈਨਟੀਨੈਸ ਐਸ.ਕੇ ਸ੍ਰੀਵਾਸਤਵ, ਚੀਫ ਮੈਨੇਜਰ ਐਸ.ਐਰ ਡੀ.ਐਸ ਤੋਮਰ, ਸੀਨੀਅਰ ਮੈਨੇਜਰ  ਸ੍ਰੀ ਆਰ ਕੇ ਵਰਮਾ,ਡਿਪਟੀ ਮੈਨੇਜਰ ਐਸ.ਆਰ.ਡੀ ਸੁਵੰਕਰ ਮਿੱਤਰਾ, ਅਸਿਟੈਟ ਮੈਨੇਜਰ ਕੁਲਦੀਪ ਸਰੋਆ, ਮੁੱਖ ਖੇਤੀਬਾੜੀ ਅਫਸਰ ਅਵਤਾਰ ਸਿੰਘ, ਡਾ.ਰਿੰਤੂ ਰਾਜ ਸੀ.ਐਮ.ਓ,  ਪੰਕਜ ਸਿੰਖਲਾਨੀ ਸੇਫਟੀ ਅਫਸਰ, ਫਾਇਰ ਅਫਸਰ ਰੂਪਨਗਰ, ਇੰਨਵਾਇਰਮੈਟ ਇੰਜੀਨਿਅਰ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ, ਕਾਰਜਕਾਰੀ ਇੰਜੀਨਿਅਰ ਪਾਵਰ ਕਾਮ ਅਤੇ ਜਲ ਸਪਲਾਈ,ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ, ਨੀਰਜ ਸ਼ਰਮਾ ਸੀਨੀਅਰ ਅਫਸਰ ਅੰਬੁਜਾ ਸੀਮਿੰਟ ਆਦਿ ਹਾਜ਼ਰ ਸਨ।

Exit mobile version