Site icon NewSuperBharat

ਰਿਵਾਇਤੀ ਫਸਲੀ ਚੱਕਰ ਛੱਡ ਫਸਲੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾ ਕੇ ਕਿਸਾਨੀ ਨੂੰ ਮੁਨਾਫੇ ਦਾ ਧੰਦਾ ਬਣਾ ਰਹੇ ਹਨ ਅਗਾਂਹਵਧੂ ਕਿਸਾਨ ***ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਬਣੇ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ

ਨੰਗਲ 8 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼


ਖੇਤੀਬਾੜੀ ਨੂੰ ਕਿਸਾਨਾ ਲਈ ਹੋਰ ਮੁਨਾਫੇ ਦਾ ਧੰਦਾ ਬਣਾਉਣ ਲਈ ਪੰਜਾਬ ਸਰਕਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਉਪਰਾਲੇ ਕਰ ਰਿਹਾ ਹੈ ਇਸ ਲਈ ਮਾਹਿਰਾਂ ਦੀ ਰਾਏ ਅਨੁਸਾਰ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਅਪਣਾਉਣ ਦੀ ਪ੍ਰੇਰਨਾ ਵੀ ਦਿੱਤੀ ਜਾਂ ਰਹੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਖੇਤੀਬਾੜੀ ਦੇ ਨਾਲ ਜੁੜੇ ਸਹਾਇਕ ਧੰਦੇ ਅਪਣਾ ਕੇ ਹੋਰ ਕਿਸਾਨਾਂ ਲਈ ਇਕ ਨਵੀਂ ਰੋਸ਼ਨੀ ਦੀ ਕਿਰਨ ਵਿਖਾਈ ਹੈ। ਅਜਿਹੇ ਕਿਸਾਨਾਂ ਨੇ ਕਿਸਾਨ ਸੈਲਫ ਹੈਲਪ ਗਰੁੱਪ ਬਣਾ ਕੇ ਜਿਥੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਾਸਲ ਕੀਤਾ ਹੈ ਉਥੇ ਆਪਣੀ ਆਰਥਿਕਤਾ ਨੂੰ ਮਜਬੂਤ ਕਰਕੇ ਇਹ ਕਿਸਾਨ ਹੋਰਨਾਂ ਕਿਸਾਨਾ ਲਈ ਪ੍ਰੇਰਨਾ ਸਰੋਤ ਵੀ ਬਣੇ ਹਨ।


ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀ ਤਹਿਸੀਲ ਨੰਗਲ ਦੇ ਪਿੰਡ ਦੜੌਲੀ ਦੇ ਅਗਾਂਹਵਧੂ ਕਿਸਾਨ ਸੰਦੀਪ ਕੁਮਾਰ ਵੱਲੋ ਸੈਲਫ ਹੈਲਪ ਗਰੁੱਪ ਬਣਾ ਕੇ ਪੰਜਾਬ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਨਾਲ ਆਧੁਨਿਕ ਮਸ਼ੀਨਰੀ ਖਰੀਦੀ ਗਈ ਅਤੇ ਇਸ ਗਰੁੱਪ ਦੇ ਮੈਂਬਰਾਂ ਨੇ ਆਪਣੀ ਖੇਤੀਬਾੜੀ ਨੂੰ ਸਮੇਂ ਦੇ ਹਾਣੀ ਬਣਾ ਕੇ ਖੇਤੀਬਾੜੀ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿੱਚ ਸਫਲਤਾ ਹਾਸਲ ਕੀਤੀ। ਸੰਦੀਪ ਕੁਮਾਰ ਦੇ ਸਾਥੀ ਸੈਲਫ ਹੈਲਪ ਗਰੁੱਪ ਦੇ ਕਿਸਾਨਾਂ ਨੇ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾਉਣਾ ਸੁਰੂ ਕੀਤਾ ਹੋਇਆ ਹੈ ਜਿਸਦੇ ਨਾਲ ਉਹਨਾਂ ਦੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਵਿੱਚ ਚੋਖਾ ਵਾਧਾ ਹੋਇਆ ਹੈ। ਇਸ ਨਾਲ ਸਿੰਚਾਈ ਲਈ ਪਾਣੀ ਦੀ ਲੋੜ ਵੀ ਘੱਟ ਪੈਦੀ ਹੈ ਅਤੇ ਕੀਟਨਾਸ਼ਕ ਤੇ ਖਾਦਾ ਦੀ ਵਰਤੋਂ ਵੀ ਘੱਟ ਹੁੰਦੀ ਹੈ। ਇਹਨਾਂ ਕਿਸਾਨਾ ਨੇ ਜਿਥੇ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਜਿਕਰਯੋਗ ਉਪਰਾਲੇ ਕੀਤੇ ਹਨ ਉਥੇ ਕਰੋਨਾ ਕਾਲ ਵਿੱਚ ਮਾਸਕ ਪਾ ਕੇ, ਸਮਾਜਿਕ ਵਿੱਥ ਰੱਖ ਕੇ ਕਰੋਨਾ ਨੂੰ ਹਰਾਉਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ।


ਕਿਸਾਨ ਸੰਦੀਪ ਕੁਮਾਰ ਇਲਾਕੇ ਦਾ ਉਦਮੀ ਕਿਸਾਨ ਹੈ। ਇਸ ਕਿਸਾਨ ਕੋਲ 15 ੲੈਕੜ ਵਾਹੀਯੋਗ ਜਮੀਨ ਹੈ। ਇਸ ਕਿਸਾਨ ਵੱਲੋਂ ਇਸ ਜਮੀਨ ਵਿੱਚ ਲਗਭਗ 9 ਏਕੜ ਝੋਨਾ ਅਤੇ  ਬਾਕੀ ਹੋਰ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ।ਕਿਸਾਨ ਸੰਦੀਪ ਵੱਲੋਂ ਹੋਰ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡ ਵਿੱਚ ਕਿਸਾਨ ਹੈਲਫ ਸੈਲਫ ਗਰੁੱਪ ਬਣਾਇਆ ਗਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਪ੍ਰਾਪਤ ਕਰਦੇ ਹੋਏ ਹੈਪੀਸੀਡਰ, ਪਲਟਾਵੇ ਹੱਲ, ਰੋਟਾਵੇਟਰ, ਸਰੱਬਕਟਰ, ਮਲਚਰ ਅਤੇ ਖਾਦ ਬੀਜ ਡਰਿੱਲ ਆਦਿ ਦੀ ਦੋ ਸਾਲ ਤੋਂ ਵਰਤੋਂ ਕਰਨੀ ਸੁਰੂ ਕੀਤੀ ਹੈ।ਕਿਸਾਨ ਵੱਲੋਂ ਬਾਕੀ ਕਿਸਾਨਾਂ ਨੂੰ ਅੱਗ ਨਾਲ ਜਮੀਨ ਵਿੱਚ ਹੁੰਦੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਕਿਸਾਨ ਨੇ ਉਪਰੋਕਤ ਮਸੀਨਾਂ ਦੀ ਵਰਤੋਂ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਹੀ ਮਿਲਾ ਕੇ ਬਿਨ੍ਹਾ ਅੱਗ ਲਗਾਏ ਤੋਂ ਖੇਤੀ ਕੀਤੀ ਜਾਂਦੀ ਹੈ। ਕਿਸਾਨ ਦੇ ਕਹਿਣ ਅਨੁਸਾਰ ਉਪਰੋਕਤ ਮਸ਼ੀਨਾਂ ਨਾਲ ਜਿਥੇ ਧਰਤੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਉਥੇ ਨਦੀਨਾਂ ਦੀ ਸਮੱਸਿਆ ਵੀ ਕਾਫੀ ਘੱਟ ਗਈ ਹੈ ਅਤੇ ਜਿਸ ਨਾਲ ਦੂਜੇ ਕਿਸਾਨ ਵੀ ਇਸ ਤਰ੍ਹਾਂ ਬਿਜਾਈ ਕਰਨ ਲਈ ਕਾਫੀ ਪ੍ਰੇਰਿਤ ਹੋਏ ਹਨ।ਇਨ੍ਹਾਂ ਵੱਲੋਂ ਬਣਾਏ ਗਏ ਗਰੁੱਪ ਵੱਲੋਂ ਹੋਰ ਕਿਸਾਨਾਂ ਦੇ ਖੇਤਾਂ ਵਿਚ ਵਾਜਬ ਕਿਰਾਏ ਤੇ ਕੰਮ ਕੀਤਾ ਜਾਂਦਾ ਹੈ।ਜਿਸ ਨਾਲ ਇਸ ਇਲਾਕੇ ਦੇ ਹੋਰ ਕਿਸਾਨ ਵੀ ਇਸ ਮਸ਼ੀਨਰੀ ਦਾ ਲਾਭ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ। ਇਹ ਸਾਰੇ ਕਿਸਾਨ ਹੁਣ ਆਪਣੇ ਖੇਤਾਂ ਵਿਚ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਉਦੇ ਸਗੋਂ ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਂਭ ਸੰਭਾਲ ਲਈ ਕੀਤੇ ਉਪਰਾਲਿਆਂ ਕਾਰਨ ਹੋਰ ਕਿਸਾਨਾ ਲਈ ਵੀ ਪ੍ਰੇਰਨਾ ਸ੍ਰੋਤ ਬਣ ਰਹੇ ਹਨ।


ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਸੈਲਫ ਹੈਲਫ ਗਰੁੱਪ ਬਣਾ ਕੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਨੇ ਸਰਕਾਰ ਦੀ ਖੇਤਾਂ ਵਿਚ ਅੱਗ ਨਾ ਲਾਉਣ ਦੀ ਅਪੀਲ ਨੂੰ ਮੰਨ ਕੇ ਵਾਤਾਵਰਣ ਦੀ ਰਾਖੀ ਵਿਚ ਵੱਡੀ ਭੂਮਿਕਾ ਨਿਭਾਈ ਹੈ। 

Exit mobile version