ਨੰਗਲ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਐਗਰੀਕਲਚਰਲਜ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਦੋ ਦਿਨਾਂ ਵਰਚੁਅਲ ਕਿਸਾਨ ਮੇਲੇ ਦੀ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫਰੰਸਿੰਗ ਰਾਹੀ ਸ਼ੂਰੁਆਤ ਕਰ ਦਿੱਤੀ ਗਈ।ਇਹ ਮੇਲੇ ਕਿਸਾਨਾਂ ਲਈ ਬਹੁਤ ਲਾਹੇਵੰਦ ਹਨ ਕਿਉਕਿ ਜਿਥੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀ ਮਿਲਦੀ ਹੈ ਉਥੇ ਕਿਸਾਨ ਇਨਾਂ ਮੇਲਿਆਂ ਰਾਹੀ ਨਵੀਆਂ ਤਕਨੀਕਾਂ, ਨਵੇਂ ਬੀਜ ਆਦਿ ਪ੍ਰਾਪਤ ਕਰਕੇ ਖੇਤੀ ਵਿੱਚ ਤਰੱਕੀ ਕਰਦੇ ਹਨ।
ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਰਚੁਅਲ ਕਿਸਾਨ ਮੇਲਾ ਲਗਾਇਆ ਗਿਆ ਹੈ ਪਰੰਤੂ ਕੋਵਿਡ-19 ਦੀਆਂ ਹਦਾਇਤਾਂ ਕਾਰਨ ਕਿਸਾਨਾਂ ਦਾ ਇਸ ਵਿੱਚ ਭਾਗ ਲੈਣਾ ਮੁਸ਼ਕਿਲ ਹੈ ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਨੇੜੇ ਹੀ ਕਿਸਾਨ ਮੇਲਾ ਦਿਖਾਉਣ ਦਾ ਪ੍ਰਬੰਧ ਕੀਤਾ ਹੈ।ਇਸ ਕਿਸਾਨ ਮੇਲੇ ਵਿੱਚ ਪ੍ਰਦਰਸ਼ਨੀਆਂ ਤੋ ਇਲਾਵਾ ਕ੍ਰਿਸ਼ੀ ਮਾਹਰ ਸਿੱਧੇ ਤੌਰ ਤੇ ਕਿਸਾਨਾਂ ਨਾਲ ਜੁੜੇ ਤੇ ਕਿਸਾਨ ਘਰੋਂ ਹੀ ਨਵੀਆਂ ਖੇਤੀ ਤਕਨੀਕਾਂ ਦਾ ਫਾਇਦਾ ਉਠਾ ਰਹੇ ਹਨ।ਅੱਜ ਦੇ ਪ੍ਰੋਗਰਾਮ ਵਿਚ ਨੰਗਲ ਦੇ ਸਮੁੱਚੇ ਖੇਤਰ ਦੇ ਅਗਾਹਵਧੂ ਕਿਸਾਨਾਂ ਦੀ ਸਮੂਲੀਅਤ ਲਈ ਉਨ੍ਹਾਂ ਦਾ ਵਿਸੇਸ਼ ਧੰਨਵਾਦ ਕਰਦੇ ਹੋਏ ਖੇਤੀਬਾੜੀ ਵਿਭਾਗ ਵਲੋਂ ਇਥੇ ਮੁੱਖ ਮੰਤਰੀ ਦਾ ਲਾਈਵ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਖੇਤੀਬਾੜੀ ਵਿਭਾਗ ਦੇ ਸ੍ਰੀ ਵਰਿੰਦਰ ਕੁਮਾਰ ਨੇ ਸਮੂਹ ਕਿਸਾਨਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੁੰ ਪਰਾਲੀ ਨੂੰ ਅੱਗ ਨਾ ਲਾਉਣ, ਫਸਲਾ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਉਣ, ਘੱਟ ਕੀਟਨਾਸ਼ਕ ਦੀ ਵਰਤੋ ਕਰਨ, ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਦੀ ਪ੍ਰੇਰਨਾ ਦਿੱਤੀ।