December 27, 2024

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਪੰਜਾਬ ਵਿੱਚ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਪਲਾਂਟ ਦਾ ਦੌਰਾ ਕੀਤਾ

0

ਨੰਗਲ / 13 ਸਤੰਬਰ / ਨਿਊ ਸੁਪਰ ਭਾਰਤ ਨਿਊਜ਼


ਕੇਂਦਰੀ ਮੰਤਰੀ ਮਨਸੁਖ ਮਾਂਡਵੀਯਾ ਨੇ ਅੱਜ ਨੰਗਲ (ਪੰਜਾਬ) ਸਥਿਤ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ-ਐਨ.ਐਫ.ਐਲ. ਦਾ ਦੌਰਾ ਕੀਤਾ । ਉਹਨਾਂ ਨੇ ਕੰਪਨੀ ਅਤੇ ਅਧਿਕਾਰੀਆਂ ਵੱਲੋਂ ਦੇਸ਼ ਦੀਆਂ ਖਾਸ ਜ਼ਰੂਰਤਾਂ ਪੂਰਾ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ ।

ਆਪਣੇ ਦੌਰੇ ਦੌਰਾਨ ਸ਼੍ਰੀ ਮਾਂਡਵੀਯਾ ਨੇ ਉਤਪਾਦਨ ਕਾਰਜ ਵਿੱਚ ਬਹੁਤ ਦਿਲਚਸਪੀ ਦਿਖਾਈ । ਮੰਤਰੀ ਨੇ ਕੰਟਰੋਲ ਰੂਮ ਦੌਰੇ ਦੌਰਾਨ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ । ਮੰਤਰੀ ਨੇ 40 ਸਾਲ ਪੁਰਾਣੇ ਨੰਗਲ ਪਲਾਂਟ ਦੀ ਵਧੀਆ ਉਤਪਾਦਨ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ । ਸ਼੍ਰੀ ਮਾਂਡਵੀਯਾ ਨੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਨੰਗਲ ਯੁਨਿਟ ਦੇ ਖੋਜ ਅਤੇ ਵਿਕਾਸ ਫਾਰਮ ਦਾ ਦੌਰਾ ਵੀ ਕੀਤਾ , ਜਿੱਥੇ ਕੰਪਨੀ ਵੱਲੋਂ ਉੱਚ ਗੁਣਵਤਾ ਵਾਲੇ ਬੀਜ ਉਗਾਏ ਜਾਂਦੇ ਹਨ ਅਤੇ ਇਸ ਦੇ ਨਾਲ ਕਿਸਾਨਾਂ ਨੂੰ ਮਿੱਟੀ ਟੈਸਟ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਉਹਨਾਂ ਨੇ ਖੋਜ ਅਤੇ ਵਿਕਾਸ ਫਾਰਮ ਉੱਤੇ ਅਗਾਂਹ ਵਧੂ ਕਿਸਾਨਾਂ ਦੇ ਇੱਕ ਵਫ਼ਦ ਨਾਲ ਦਿਲਚਸਪੀ ਨਾਲ ਗੱਲਬਾਤ ਕੀਤੀ ਅਤੇ ਕੁਝ ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਵੀ ਵੰਡੇ । ਸ਼੍ਰੀ ਮਨਸੁਖ ਮਾਂਡਵੀਯਾ ਨੇ ਆਪਣੇ ਦੌਰੇ ਦੀ ਨਿਸ਼ਾਨੀ ਵਜੋਂ ਇੱਕ ਬੂਟਾ ਵੀ ਲਗਾਇਆ ।
ਇਸ ਦੌਰੇ ਦੌਰਾਨ ਸ਼੍ਰੀ ਮਾਂਡਵੀਯਾ ਨੂੰ ਰਸਮੀ ਗਾਰਡ ਆਫ ਆਨਰ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ । ਸ਼੍ਰੀ ਵੀ ਐੱਨ ਦੱਤ , ਸੀ ਐਂਡ ਐੱਮ ਡੀ , ਸ਼੍ਰੀ ਨਿਰਲੇਪ ਸਿੰਘ ਰਾਏ , ਡਾਇਰੈਕਟਰ (ਟੈਕਨੀਕਲ) ਅਤੇ ਸ਼੍ਰੀ ਰਾਕੇਸ਼ ਮਾਰਕਨ , ਜੀ ਐੱਮ ਇੰਚਾਰਜ ਨੰਗਲ ਯੁਨਿਟ ਨੇ ਇਸ ਦੌਰੇ ਲਈ ਪਹੁੰਚਣ ਤੇ ਮੰਤਰੀ ਦਾ ਸਵਾਗਤ ਕੀਤਾ । ਐੱਨ ਐੱਫ ਐੱਲ ਨੰਗਲ ਯੁਨਿਟ ਇਸ ਸਾਲ ਵਿੱਚ  ਤਕਰੀਬਨ 5 ਲੱਖ ਮੀਟ੍ਰਿਕ ਟਨ ਯੂਰੀਆ ਪੈਦਾ ਕਰਦਾ ਹੈ ਤੇ ਇਸ ਤੋਂ ਇਲਾਵਾ ਹੋਰ ਉਦਯੋਗ ਉਤਪਾਦ ਜਿਵੇਂ ਸੋਡੀਅਮ ਨਾਈਟ੍ਰੇਟ , ਸੋਡੀਅਮ ਨਾਈਟ੍ਰਾਈਟ, ਨਾਈਟ੍ਰਿਕ ਐਸਿਡ ਦਾ ਉਤਪਾਦਨ ਵੀ ਕਰਦਾ ਹੈ । ਨੰਗਲ ਪਲਾਂਟ ਦੇਸ਼ ਦੇ ਸਭ ਤੋਂ ਪੁਰਾਣੇ ਖਾਦ ਪਲਾਂਟਾ ਵਿੱਚੋਂ ਇੱਕ ਹੈ ।

Leave a Reply

Your email address will not be published. Required fields are marked *