ਨੰਗਲ ਸ਼ਹਿਰ ਵਿਚ ਅਵਾਰਾ ਪਸੂਆ ਨੁੂੰ ਫੜ ਕੇ ਗਊਸ਼ਾਲਾ ਭੇਜਣ ਦੀ ਸੁਰੂਆਤ: ਮਨਜਿੰਦਰ ਸਿੰਘ ਕਾਰਜ ਸਾਧਕ ਅਫਸਰ
ਨੰਗਲ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਾਰਜ ਸਾਧਕ ਅਫਸਰ, ਨਗਰ ਕੋਂਸਲ ਨੰਗਲ ਵਲੋਂ ਸ਼ਹਿਰ ਨਿਵਾਸੀਆਂ ਨੂੰ ਅਵਾਰਾ ਪਸੂਆਂ ਦੀ ਸਮੱਸਿਆ ਤੋ ਛੁਟਕਾਰਾ ਦਵਾਉਣ ਲਈ ਅੱਜ ਅਵਾਰਾ ਪਸ਼ੂ ਫੜਨ ਦੀ ਮੁਹਿੰਮ ਸੁਰੂ ਕੀਤੀ ਗਈ। ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਦਨ ਲਾਲ ਸੈਂਨਟਰੀ ਇੰਸਪੈਕਟਰ ਅਤੇ ਬਲਵਿੰਦਰ ਸਿੰਘ ਸੈਨਟਰੀ ਇੰਸਪੈਕਟਰ ਨਾਲ ਹੈਲਪਰ ਦੇ ਕੇ ਟੀਮ ਗਠਿਤ ਕੀਤੀ ਗਈ ਹੈ। ਟੀਮ ਵਲੋ ਅੱਜ ਵਾਰਡ ਨੰ: 19 ਤੋਂ ਅਵਾਰਾ ਪਸ਼ੂ ਫੜ ਕੇ ਸ੍ਰੀ ਮਹਾਕਲੇਸ਼ਵਰ ਗਊਸ਼ਾਲਾ ਦੜੋਲੀ ਵਿਖੇ ਭੇਜੇ ਗਏ ਹਨ। ਟੀਮ ਦੁਆਰਾ ਰੋਜਾਨਾ ਵੱਖ ਵੱਖ ਵਾਰਡਾਂ ਵਿਚੋ ਅਵਾਰਾ ਪਸ਼ੂਆ ਨੂੰ ਫੜ ਕੇ ਗਊਸ਼ਾਲਾ ਵਿਚ ਭੇਜਿਆ ਜਾਵੇਗਾ।
ਕਾਰਜ ਸਾਧਕ ਅਫਸਰ ਵਲੋਂ ਪਬਲਿਕ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਪਾਲਤੂ ਪਸ਼ੂਆ ਨੂੰ ਖੁੱਲੇ ਵਿਚ ਨਾ ਛੱਡਿਆਂ ਜਾਵੇ ਜੇਕਰ ਕਿਸੇ ਵਲੋਂ ਵੀ ਆਪਣੇ ਪਾਲਤੂ ਪਸ਼ੂਆਂ ਨੂੰ ਖੁੱਲੇ ਵਿਚ ਛੱਡਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।