Site icon NewSuperBharat

ਨਗਰ ਕੋਸ਼ਲ ਵਲੋਂ ਮੋਜੋਵਾਲ ਰੋੜ ਪੱਥਰ ਗੇਟ ਨੇੜੇ ਟਾਇਲਟ ਬਲਾਕ ਤੇ ਰਸੋਈ ਦਾ ਨਿਰਮਾਣ ਸੁਰੂ।

ਮੋਜੋਵਾਲ ਰੋੜ ਪੱਥਰ ਗੇਟ ਨੰਗਲ ਨੇੜੇ ਉਸਾਰੇ ਜਾਂ ਰਹੇ ਟਾਇਲਟ ਬਲਾਕ ਤੇ ਕਿਚਨ ਦੀ ਉਸਾਰੀ ਦੇ ਕੰਮ ਦਾ ਦਿਸ੍ਰ।

ਨੰਗਲ / 5 ਅਗਸਤ / ਨਿਊ ਸੁਪਰ ਭਾਰਤ ਨਿਊਜ

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਲਈ  ਨਗਰ ਕੋਸ਼ਲ ਨੰਗਲ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।  ਸਥਾਨਕ ਮੋਜੋਵਾਲ ਰੋੜ ਪੱਥਰ ਗੇਟ ਨੇੜੇ 12.50 ਲੱਖ ਰੁਪਏ ਦੀ ਲਾਗਤ ਨਾਲ ਕਿਚਨ ਅਤੇ ਟਾਇਲਟ ਬਲਾਕ ਦੀ ਇਮਾਰਤ ਦਾ ਕੰਮ ਸੁਰੂ ਕੀਤਾ ਹੈ।

ਇਸ ਟਾਇਲਟ ਬਲਾਕ ਅਤੇ ਕਿਚਨ ਦੇ ਨਿਰਮਾਣ ਨਾਲ ਸਥਾਨਕ ਟਰਾਂਸਪੋਟਰਾਂ ਅਤੇ ਐਨ ਐਫ ਐਲ ਨੂੰ ਜਾਣ ਵਾਲੇ ਵਰਕਰਾਂ ਨੂੰ ਵੱਡੀ ਰਾਹਤ ਮਿਲੇਗੀ ਜਿਥੇ ਇਸ ਕਿਚਨ ਦੀ ਵਰਤੋਂ ਕੰਟੀਨ ਦੇ ਤੋਰ ਤੇ ਹੋਵੇਗੀ ਉਥੇ ਯਾਤਰੀਆਂ ਨੂੰ ਵੀ ਇਸਦਾ ਲਾਭ ਮਿਲੇਗਾ।

ਜਿਕਰਯੋਗ ਹੈ ਕਿ ਨਗਰ ਕੋਸਲ ਨੰਗਲ ਵਲੋਂ ਸ਼ਹਿਰ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਸ਼ਹਿਰ ਵਿੱਚ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਦੇ ਨਾਲ ਨਾਲ ਹੋਰ ਬੁਹਮੰਤਵੀ ਇਮਾਰਤਾਂ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ। ਨਗਰ ਕੋਸ਼ਲ ਵਲੋਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਹੱਈਆਂ ਕਰਵਾਉਣ ਲਈ ਪਾਣੀ ਦੀ ਟੈਕੀ ਅਤੇ ਟਿਊਵੈਲ ਵੀ ਲੋਕ ਅਰਪਣ ਕੀਤੇ ਗਏ ਹਨ ਜਿਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਪਿਛਲੇ ਦਿਨ ਲੋਕ ਅਰਪਣ ਕੀਤਾ। ਸ਼ਹਿਰ ਵਿੱਚ ਨਗਰ ਕੋਸ਼ਲ ਵਲੋਂ ਲਗਾਤਾਰ ਫੋਗਿੰਗ ਅਤੇ ਸੈਨੇਟਾਈਜੇਸ਼ਨ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਕੋਵਿਡ ਦੇ ਚੱਲਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਅਤੇ ਡੇਗੂ ਤੇ ਮਲੇਰੀਏ ਤੋਂ ਬਚਾਇਆ ਜਾ ਸਕੇ। ਸ਼ਹਿਰ ਵਿੱਚ ਸਵੱਛਤਾ ਨੂੰ ਵੀ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ।

Exit mobile version