Site icon NewSuperBharat

ਸ਼ਹਿਰਾਂ ਦੀ ਤਰਾਂ ਪਿੰਡਾਂ ਨੂੰ ਵੀ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਹੋਣਗੀਆਂ- ਰਾਣਾ ਕੇ ਪੀ ਸਿੰਘ

*ਸਪੀਕਰ ਰਾਣਾ ਕੇ ਪੀ ਸਿੰਘ ਨੇ ਨਾਨਗਰਾਂ ਵਿੱਚ ਕਮਿਊਨਿਟੀ ਹਾਲ ਕੀਤਾ ਲੋਕ ਅਰਪਣ **ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ, 05 ਧਰਮਸ਼ਾਲਾ ਲਈ 10 ਲੱਖ ਅਤੇ ਜਲ ਸਪਲਾਈ ਟੈਂਕੀ ਦੇਣ ਦਾ ਐਲਾਨ ***25 ਲੱਖ ਦੀ  ਲਾਗਤ ਨਾਲ ਤਿਅਰ ਕਮਿਊਨਿਟੀ ਸੈਂਟਰ ਦਾ ਹੋਇਆ ਉਦਘਾਟਨ।

ਨੰਗਲ / 2 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਨਾਨਗਰਾਂ, ਨੰਗਲ ਵਿੱਚ ਕਮਿਊਨਿਟੀ ਹਾਲ ਨੂੰ ਲੋਕ ਅਰਪਣ ਕੀਤਾ। ਅਧੁਨਿਕ ਸਹੂਲਤਾਂ ਵਾਲੇ 25 ਲੱਖ ਦੀ ਲਾਗਤ ਨਾਲ ਤਿਆਰ ਇਸ ਕਮਿਊਨਿਟੀ ਸੈਂਟਰ ਨੂੰ ਲੋਕ ਅਰਪਣ ਕਰਨ ਸਮੇਂ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਅਸੀਂ ਵਚਨਬੱਧ ਹਾਂ

ਰਾਣਾ ਕੇ ਪੀ ਸਿੰਘ ਨੇ ਦੱਸਿਆ ਕਿ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਵਲੋਂ 9 ਮਹੀਨੇ ਵਿੱਚ ਤਿਆਰ ਇਸ ਕਮਿਊਨਿਟੀ ਸੈਂਟਰ ਨੂੰ ਆਮ ਲੋਕਾਂ ਦੀਆਂ ਜਰੂਰਤਾ ਅਨੁਸਾਰ ਉਸਾਰਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਵਿੱਚ ਇਕ ਵੱਡਾ ਹਾਲ, 2 ਕਮਰੇ, ਬਾਥਰੂਮ ਅਤੇ ਵਰਾਂਡਾ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਛੋਟੇ ਸਮਾਜਿਕ ਸਮਾਗਮਾਂ, ਵਿਆਹ ਸ਼ਾਦੀ ਦੇ ਪ੍ਰੋਗਰਾਮ ਅਤੇ ਹੋਰ ਮੱਧ ਵਰਗੀ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣ ਵਾਲੇ ਪ੍ਰੋਗਰਾਮ ਇਸ ਕਮਿਊਨਿਟੀ ਹਾਲ ਵਿੱਚ ਬਹੁਤ ਹੀ ਬੇਹਤਰੀਨ ਢੰਗ ਨਾਲ ਕਰਵਾਏ ਜਾ ਸਕਦੇ ਹਨ। ਇਹਨਾ ਸਮਾਗਮਾਂ ਉਤੇ ਖਰਚ ਵਿੱਚ ਵੱਡੀ ਕਟੋਤੀ ਹੋਵੇਗੀ ਜਿਸਦਾ ਲਾਭ ਆਮ ਲੋਕਾਂ ਨੂੰ ਮਿਲੇਗਾ। ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਜਿਥੇ ਆਮ ਲੋਕਾਂ ਦਾ ਸਮਾਗਮਾਂ ਤੇ ਹੋਣ ਵਾਲਾ ਖਰਚਾ ਕਾਫੀ ਘੱਟ ਜਾਵੇਗਾ ਉਥੇ ਬਦਲਦੇ ਮੋਸਮ ਦੋਰਾਨ ਵੀ ਸਮਾਗਮ ਕਰਨ ਵਿੱਚ ਹੋਣ ਵਾਲੀ ਔਕੜ ਵੀ ਖਤਮ ਹੋ ਜਾਵੇਗੀ।

ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਸੀਂ ਇਲਾਕੇ ਦੇ ਲੋਕਾਂ ਨਾਲ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਜੋ ਵਾਅਦਾ ਕੀਤਾ ਹੈ ਉਹ ਸਾਰੇ ਵਾਅਦੇ ਇਕ ਇਕ ਕਰਕੇ ਪੂਰੇ ਹੋ ਰਹੇ ਹਨ ਉਹਨਾਂ ਕਿਹਾ ਕਿ ਅੱਜ ਅਸੀਂ ਇਹ ਕਮਿਊਨਿਟੀ ਸੈਂਟਰ ਲੋਕ ਅਰਪਣ ਕਰ ਦਿੱਤਾ ਹੈ। ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਨਾਨਗਰਾਂ ਪਿੰਡ ਦੀਆਂ 5 ਧਰਮਸ਼ਾਲਾ ਨੂੰ 2 ਲੱਖ ਰੁਪਏ ਪ੍ਰਤੀ ਧਰਮਸਾਲਾ ਤੇ ਕੁੱਲ 10 ਲੱਖ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਗੰਦੇ ਪਾਣੀ ਦੀ ਨਿਕਾਸ ਲਈ ਵੀ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਨਾਨਗਰਾਂ ਨੂੰ ਜਲ ਸਪਲਾਈ ਦੀ ਟੈਂਕੀ ਵੀ ਜਲਦੀ ਦਿੱਤੀ ਜਾਵੇਗੀ।

ਇਸ ਮੋਕੇ ਜਿਲਾ ਪ੍ਰੀਸ਼ਦ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ, ਦਰਸਨਾਂ ਦੇਵੀ ਜਿਲ•ਾ ਪ੍ਰੀਸ਼ਦ ਮੈਂਬਰ, ਅਮ੍ਰਿਤਪਾਲ ਧੀਮਾਨ ਸਾਬਕਾ ਸਰਪੰਚ, ਚੇਅਰਮੈਨ ਏ ਬੀ ਸੀ ਡਿਪਾਰਟਮੈਂਟ ਕਾਂਗਰਸ ਰੂਪਨਗਰ, ਜਗਦੇਵ ਚੰਦ, ਪ੍ਰਮੋਦ ਕੁਮਾਰ, ਅਵਤਾਰ ਚੰਦ, ਸੁਭਾਸ਼ ਚੰਦ, ਛੱਜਾ ਸਿੰਘ, ਅਰਜਨ ਸਿੰਘ, ਕਿਸ਼ੋਰੀ ਲਾਲ, ਸਾਰੇ ਪੰਚਾਇਤ ਮੈਂਬਰ  ਸੁਸ਼ੀਲ ਕੁਮਾਰ ਸੋਨੂੰ, ਜਸਬੀਰ ਰਾਣਾ, ਨਾਜਰ ਸਿੰਘ, ਸੁਰਿੰਦਰ ਕੁਮਾਰ ਬਲਾਕ ਸੰਮਤੀ ਮੈਂਬਰ ਨੇ ਸਪੀਕਰ ਰਾਣਾ ਕੇ ਪੀ ਸਿੰਘ ਵਲੋ ਸ਼ਹਿਰਾਂ ਦੇ ਨਾਲ ਨਾਲ ਪਿੰਡਾ ਦੇ ਸਰਵਪੱਖੀ ਵਿਕਾਸ ਦੇ ਲਈ ਕਿੱਤੇ ਉਪਰਾਲਿਆ ਲਈ ਉਹਨਾਂ ਦਾ ਵਿਸੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਣਾ ਕੇ ਪੀ ਸਿੰਘ ਨੇ ਆਪਣੇ ਵਿਕਾਸ ਦੇ ਵਾਅਦੇ ਪੂਰੇ ਕੀਤੇ ਹਨ।  

Exit mobile version