*ਸਾਵਧਾਨੀਆ ਅਪਣਾ ਕੇ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ- ਐਸ ਐਮ ਓ
ਕੀਰਤਪੁਰ ਸਾਹਿਬ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਰੋਨਾ ਮਹਾਂਮਾਰੀ ਨੇ ਜਿਸ ਤਰਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਪਣਾ ਪ੍ਰਕੋਪ ਵਧਾਇਆ ਹੋਇਆ ਹੈ। ਉਸਤੋਂ ਬਚਾਅ ਲਈ ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਰੱਖਣਾ ਹੁਣ ਬੇਹੱਦ ਜਰੂਰੀ ਹੋ ਗਿਆ ਹੈ। ਆਲਾ ਦੁਆਲ ਸਾਫ ਸੁਧਰਾ ਰੱਖਣਾ ਅਤੇ ਵਾਰ ਵਾਰ ਹੱਥ ਧੋਣ ਨਾਲ ਕਰੋਨਾ ਤੋਂ ਬਚਾਅ ਦੇ ਢੁਕਵੇਂ ਤਰੀਕੇ ਹਨ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਾਮ ਪ੍ਰਕਾਸ ਸਰੋਆ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪੂਰੀ ਮਿਹਨਤ, ਲੱਗਨ ਅਤੇ ਤਨਦੇਹੀ ਨਾਲ ਕਰੋਨਾ ਨੂੰ ਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲਗਾਤਾਰ ਕਰੋਨਾ ਦੀ ਟੈਸਟਿੰਗ ਕਰਕੇ ਪੋਜਟਿਵ ਮਰੀਜਾ ਨੂੰ ਸੀ ਸੀ ਆਈ ਸੀ ਜਾਂ ਹੋਮ ਆਈਸੋਲੇਟ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਜਿਥੇ ਆਈਸੋਲੇਸ਼ਨ ਦੋਰਾਨ ਘਰਾਂ ਵਿੱਚ ਇਕਾਂਤਵਾਸ ਹੋਏ ਲੋਕਾਂ ਦੀ ਸਿਹਤ ਦੀ ਲਗਾਤਾਰ ਜਾਂਚ ਕਰ ਰਹੇ ਹਨ ਉਥੇ ਪ੍ਰਸਾਸ਼ਨ ਵਲੋਂ ਵੀ ਲੋੜਵੰਦਾਂ ਮਰੀਜਾਂ ਨੂੰ ਮੈਡੀਕਲ ਕਿੱਟਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਅੋਕਸੀਮੀਟਰ, ਥਰਮਾਮੀਟਰ, ਦਵਾਈਆਂ ਅਤੇ ਹੋਰ ਲੋੜੀਦੀ ਸਮੱਗਰੀ ਕਰੋਨਾ ਪੋਜਟਿਵ ਮਰੀਜ ਲਈ ਜੋ ਘਰਾਂ ਵਿੱਚ ਆਈਸੋਲੇਟ ਹਨ ਉਹਨਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਉਹਨਾਂ ਹੋਰ ਦੱਸਿਆ ਕਿ ਪਿੰਡ ਸਹੋਟਾ ਵਿੱਚ ਮੈਡੀਕਲ ਟੀਮ ਵਲੋਂ ਟੈਸਟਿੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਰੈਪੀਡ ਐਂਟੀਜਨ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਦੀ ਜਾਂਚ ਤੁਰੰਤ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਮਿਊਨਿਟੀ ਹੈਲਥ ਅਫਸਰ ਰਾਣੋ, ਸੀ ਐਚ ਓ ਗਗਨਦੀਪ ਕੋਰ, ਰਵਨੀਤ ਕੌਰ, ਤਰੂਣ ਅਨੁਰਾਗੀ ਐਮ ਐਲ ਟੀ-2, ਐਮ ਪੀ ਐਚ ਡਵਲਿਊ ਅਸੋਕ ਕੁਮਾਰ ਅਤੇ ਇੰਦਰਜੀਤ ਕੋਰ,ਨਰਿੰਦਰ ਸਿੰਘ ਵਲੋਂ ਸਹੋਟਾ ਵਿੱਚ ਕੀਤੀ ਕਰੋਨਾ ਟੈਸਟਿੰਗ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰਾਂ ਦੇ ਖਾਂਸੀ ਜੁਖਾਮ ਜਾਂ ਬੁਖਾਰ ਦੇ ਲਛਣ ਹੋਣ ਤੇ ਜਾਂ ਕਰੋਨਾ ਪੋਜਟਿਵ ਦੇ ਸੰਪਰਕ ਵਿੱਚ ਆਉਣ ਤੇ ਆਪਣਾ ਟੈਸਟ ਜਰੂਰ ਕਰਵਾਉਣ, ਆਪਣੀ ਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।