ਲੋਕ ਵੱਧ ਤੋ ਵੱਧ ਟੈਸਟਿੰਗ ਕਰਵਾ ਕੇ ਆਪਣੀ ਸੁਰੱਖਿਆ ਯਕੀਨੀ ਬਣਾਉਣ: ਡਾ. ਰਾਮ ਪ੍ਰਕਾਸ਼ ਸਰੋਆ

ਕੀਰਤਪੁਰ ਸਾਹਿਬ ਵਿਖੇ ਰੇਲਵੇ ਸਟੇਸ਼ਨ ਉਤੇ ਯਾਤਰੀਆਂ ਦੀ ਸਕਰੀਨਿੰਗ ਕਰਦੇ ਸਿਹਤ ਕਰਮਮਾਰੀ
*ਸੀਨੀਅਰ ਮੈਡੀਕਲ ਅਫਸਰ ਨੇ ਕਰੋਨਾ ਤੋ ਬਚਾਓ ਲਈ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ
ਕੀਰਤਪੁਰ ਸਾਹਿਬ / 26 ਅਗਸਤ / ਨਿਊ ਸੁਪਰ ਭਾਰਤ ਨਿਊਜ
ਸਿਹਤ ਵਿਭਾਗ ਵਲੋਂ ਕਰੋਨਾ ਮਹਾਂਮਾਰੀ ਦੇ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜ਼ੋ ਬੇਲੋੜੀ ਮੂਵਮੈਂਟ ਬੰਦ ਕਰਨ ਕਿਉਕਿ ਕਰੋਨਾ ਸੰਕਰਮਣ ਦੇ ਫੈਲਣ ਦਾ ਸਭ ਤੋ ਵੱਡਾ ਕਾਰਨ ਸਮਾਜਿਕ ਵਿੱਥ ਨੂੰ ਕਾਇਮ ਨਾ ਰੱਖਣ ਕਾਰਨ ਹੋ ਰਿਹਾ ਹੈ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੋਕਾਂ ਨੂੰ ਮਾਸਕ ਪਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਕਿ ਇਸ ਨਾਲ ਵੀ ਵਾਈਰਸ ਫੈਲਣ ਦੀਆਂ ਸੰਭਾਵਨਾਵਾਂ ਬਹੁਤ ਹੱਦ ਤੱਕ ਘੱਟ ਜਾਦੀਆਂ ਹਨ।
ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਕਰੋਨਾ ਦੇ ਬਚਾਓ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਦਰਾ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਦਹਿਣੀ ਅਤੇ ਨੰਗਲ ਡੈਮ ਦੇ ਨਾਕਿਆਂ ਉਤੇ ਲਗਾਤਾਰ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਕਿਤੇ ਕੋਵਿਡ ਪਾਜੀਟਿਵ ਕੇਸ ਸਾਹਮਣੇ ਆਉਦਾ ਹੈ ਉਥੇ ਘਰ ਘਰ ਸਰਵੇ ਦੇ ਨਾਲ ਕੰਟੈਕਟ ਟਰੇਸਿੰਗ ਕਰਦੇ ਹੋਏ ਸੈਪਲਿੰਗ ਕੀਤੀ ਜਾਦੀ ਹੈ ਅਤੇ ਕੋਵਿਡ ਪਾਜੀਟਿਵ ਵਿਅਕਤੀ ਨੂੰ ਆਈਸੋਲੇਸ਼ਨ ਜਾਂ ਇਕਾਂਤਵਾਸ ਦੋਰਾਨ ਕਿਸ ਤਰਾਂ ਪਰਿਵਾਰ ਨੂੰ ਸੁਰੱਖਿਅਤ ਰੱਖ ਕੇ ਅਤੇ ਸਾਵਧਾਨੀਆਂ ਅਪਨਾ ਕੇ ਆਪਣਾ ਅਤੇ ਪਰਿਵਾਰ ਦੀ ਸੁਰੱਖਿਆਂ ਕਰਨੀ ਹੈ ਉਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਟੋਲੀ 72 ਅਤੇ ਨੰਗਲੀ ਵਿਚ 61 ਵਿਅਕਤੀਆਂ ਦੀ ਸੈਪਲਿੰਗ ਕੀਤੀ ਗਈ ਹੈ।

ਡਾ.ਸਰੋਆ ਨੇ ਕਿਹਾ ਕਿ ਲੋਕ ਵੱਧ ਤੋ ਵੱਧ ਟੈਸਟਿੰਗ ਕਰਵਾ ਕੇ ਆਪਣੀ ਅਤੇ ਪਰਿਵਾਰ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਕੋਵਿਡ ਪਾਜੀਟਿਵ ਆਏ ਵਿਅਕਤੀ ਦੇ ਕੋਈ ਲੱਛਣ ਨਜਰ ਨਹੀ ਆ ਰਹੇ ਸਨ ਉਨ੍ਹਾਂ ਦੇ ਪਰਿਵਾਰਾ ਦੀ ਵੀ ਟੈਸਟਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਕਰੋਨਾ ਸੰਕਰਮਣ ਹੋਣ ਤੋ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਕੰਟੈਕਟ ਟਰੇਸਿੰਗ ਲਈ ਪੰਜਾਬ ਸਰਕਾਰ ਵਲੋਂ ਗਾਈਡਲਾਈਨਜ ਜਾਰੀ ਕੀਤੀਆ ਹੋਇਆ ਹਨ। ਜਿਸ ਅਨੁਸਾਰ ਕਰੋਨਾ ਪਾਜੀਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਕੋਵਿਡ ਟੈਸਟ ਕਰਨ ਦੀ ਵਿਸੇਸ਼ ਪ੍ਰਕਿਰਿਆ ਉਲੀਕੀ ਹੋਈ ਹੈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਆਪਣੇ ਹਫਤਾਵਾਰੀ ਪ੍ਰੋਗਰਾਮ ਤਹਿਤ ਕਰੋਨਾ ਮਹਾਂਮਾਰੀ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਹਰ ਹਫਤੇ ਫੇਸਬੁੱਕ ਤੇ ਲਾਈਵ ਹੋ ਰਹੇ ਹਨ। ਇਸ ਲਈ ਉਨ੍ਹਾਂ ਵਲੋ ਦਿੱਤੀ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕੋਵਾ ਐਪ ਹਰ ਕਿਸੇ ਨੂੰ ਆਪਣੇ ਮੋਬਾਇਲ ਫੋਨ ਉਤੇ ਅਪਲੋਡ ਕਰਕੇ ਮੋਜੂਦਾ ਕਰੋਨਾ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ।
