Site icon NewSuperBharat

ਕੀਰਤਪੁਰ ਸਾਹਿਬ ਦੀ ਵਿਲੱਖਣ ਸੁੰਦਰਤਾ ਵਿੱਚ ਵਾਧਾ ਕਰਨਗੇ 4 ਸਵਾਗਤੀ ਗੇਟ

ਕੀਰਤਪੁਰ ਸਾਹਿਬ ਦੀ ਵਿਲੱਖਣ ਸੁੰਦਰਤਾ ਨੂੰ ਦਰਸਾਉਦੇ ਸਵਾਗਤੀ ਗੇਟ।

*ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਨਗਰ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਹਨ ਜਿਕਰਯੋਗ ਉਪਰਾਲੇ **ਹਰ ਗੇਟ ਉਤੇ ਖਰਚ ਹੋਏ 22.38 ਲੱਖ, ਜਲਦੀ ਚੋਥਾ ਗੇਟ ਹੋਵੇਗਾ ਮੁਕੰਮਲ।

ਕੀਰਤਪੁਰ ਸਾਹਿਬ / 20 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਜਿਕਰਯੌਗ ਉਪਰਾਲੇ ਕਰ ਰਹੇ ਹਨ। ਉਹਨਾਂ ਵਲੋਂ ਸ਼ਹਿਰ ਦੀ ਵਿਲੱਖਣ ਸੁੰਦਰਤਾ ਵਿੱਚ ਵਾਧਾ ਕਰਨ ਲਈ 4 ਸਵਾਗਤੀ ਗੇਟ ਉਸਾਰੇ ਜਾ ਰਹੇ ਹਨ ਹਰ ਗੇਟ ਉਤੇ 22.38 ਲੱਖ ਰੁਪਏ ਖਰਚ ਕੀਤੇ ਗਏ ਹਨ ਇਹਨਾਂ ਵਿਚੋਂ 3 ਗੇਟ ਤਿਆਰ ਹੋ ਚੁੱਕੇ ਹਨ ਜਦੋਂ ਕਿ ਚੋਥਾ ਸਵਾਗਤੀ ਗੇਟ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ।

ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਵਿੱਚ ਗਲੀਆਂ ਨਾਲੀਆਂ ਸੜਕਾ ਦੇ ਵਿਕਾਸ ਦੇ ਕੰਮਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਸ ਦੀ ਸੰਸਾਰ ਭਰ ਵਿੱਚ ਵਿਸੇਸ਼ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨਗਰ ਵਿੱਚ 4 ਸਵਾਗਤੀ ਗੇਟ ਬਣਾਉਣ ਦਾ ਫੈਸਲਾ ਕੀਤਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਇਹ 4 ਗੇਟ ਨਗਰ ਦੀਆ 4 ਢੁੱਕਵੀਆਂ ਥਾਵਾਂ ਉਤੇ ਬਣਾਏ ਗਏ ਹਨ। ਇਕ ਗੇਟ ਬਾਬਾ ਗੁਰਦਿੱਤਾ ਜੀ ਰੋਡ ਉਤੇ, ਦੂਜਾ ਗੇਟ ਬਾਬਾ ਸ੍ਰੀ ਚੰਦ ਜੀ ਰੋਡ ਅਤੇ ਇਕ ਗੇਟ ਭਗਵਾਲਾ ਵਿਖੇ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਪਤਾਲਪੁਰੀ ਰੋਡ ਉਤੇ ਚੋਥਾ ਗੇਟ ਜਲਦੀ ਹੀ ਉਸਾਰਿਆ ਜਾ ਰਿਹਾ ਹੈ। ਹਰ ਗੇਟ ਉਤੇ ਪ੍ਰਤੀ ਗੇਟ 22.38 ਲੱਖ ਰੁਪਏ ਖਰਚ ਆਏ ਹਨ। ਇਹਨਾਂ ਗੇਟਾਂ ਨਾਲ ਕੀਰਤਪੁਰ ਸਾਹਿਬ ਦੀ ਸੁੰਦਰਤਾ ਵਿੱਚ ਚੋਖਾ ਵਾਧਾ ਹੋਇਆ ਹੈ।

ਸਪੀਕਰ ਰਾਣਾ ਕੇ ਪੀ ਸਿੰਘ ਨਗਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਸਰਕਾਰ ਤੋਂ ਲਗਾਤਾਰ ਲੋੜੀਦੇ ਫੰਡ ਮੁਹੱਈਆਂ ਕਰਵਾ ਰਹੇ ਹਨ। ਉਹਨਾਂ ਵਲੋਂ ਸ਼ਹਿਰ ਵਿੱਚ 1.61 ਕਰੋੜ ਰੁਪਏ ਦੀ ਲਾਗਤ ਨਾਲ ਇਕ ਕਮਿਊਨਿਟੀ ਸੈਂਟਰੀ ਦੀ ਉਸਾਰੀ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ । 14 ਅਗਸਤ ਨੂੰ ਰਾਣਾ ਕੇ ਪੀ ਸਿੰਘ ਨੇ 7 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸਟੀਲ ਦੇ ਪੁੱਲ ਦਾ ਨੀਂਹ ਪੱਥਰ ਵੀ ਰੱਖਿਆ ਹੈ। ਉਹਨਾਂ ਵਲੋਂ ਕੀਰਤਪੁਰ ਸਾਹਿਬ ਵਿੱਚ  ਹੋਰ ਕਈ ਵੱਡੇ ਵਿਕਾਸ ਦੇ ਪ੍ਰੋਜੈਕਟ ਸੁਰੂ ਕਰਨ ਲਈ ਲਗਾਤਾਰ ਸਬੰਧਤ ਵਿਭਾਗਾ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਵਿਲੱਖਣ ਦਿਖ ਦੇਣ ਅਤੇ ਇਸ ਨਗਰ ਦੇ ਚਹੁਮੁੱਖੀ ਵਿਕਾਸ ਦੇ ਲਈ ਸਪੀਕਰ ਰਾਣਾ ਕੇ ਪੀ ਸਿੰਘ ਲਗਾਤਾਰ ਯੋਜਨਾਬੱਧ ਢੰਗ ਨਾਲ ਪਲਾਨ ਤਿਆਰ ਕਰਵਾ ਕੇ ਸਰਕਾਰ ਅਤੇ ਸਬੰਧਤ ਵਿਭਾਗਾ ਤੋਂ ਪ੍ਰਵਾਨ ਕਰਵਾਉੇਦੇ ਹਨ ਅਤੇ ਉਸੇ ਅਧਾਰ ਤੇ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਇਸ ਨਗਰ ਵਿੱਚ ਹੋ ਰਹੇ ਹਨ। ਉਹਨਾਂ ਕਿਹਾ ਕਿ ਨਗਰ ਪੰਚਾਇਤ ਵਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਸ਼ਹਿਰ ਵਿੱਚ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵਿਸੇਸ ਮੁਹਿੰਮ ਅਰੰਭੀ ਹੋਈ ਹੈ। ਇਸ ਵਿੱਚ ਆਮ ਲੋਕਾਂ ਤੋਂ ਵੀ ਪੂਰਾ ਸਹਿਯੋਗ  ਲਿਆ ਜਾ ਰਿਹਾ ਹੈ।

Exit mobile version