Site icon NewSuperBharat

ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਗਈ- ਜੀ ਬੀ ਸ਼ਰਮਾਂ

*ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਣ ਲਈ ਨੀਲੇ ਅਤੇ ਹਰੇ ਕੂੜੇਦਾਨ ਵਰਤੇ ਜਾਣ- ਕਾਰਜ ਸਾਧਕ ਅਫਸਰ

ਕੀਰਤਪੁਰ ਸਾਹਿਬ / 18 ਅਗਸਤ / ਨਿਊ ਸੁਪਰ ਭਾਰਤ ਨਿਊਜ

ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਲੋਂ ਵਿਸੇਸ਼ ਮੁਹਿੰਮ ਅਰੰਭੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਸਦੇ  ਨਾਲ ਹੀ ਸ਼ਹਿਰ ਵਿੱਚ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਕਰੋਨਾ ਨੂੰ ਹਰਾਉਣ ਲਈ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਉਣ।

ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾਂ ਨੇ ਦੱਸਿਆ ਕਿ ਹਰ ਰੋਜ ਦੀ ਤਰਾਂ ਅੱਜ ਵੀ ਉਹਨਾਂ ਦੀ ਟੀਮ ਜਿਸ ਵਿੱਚ ਮਨਦੀਪ ਸਿੰਘ ਸੀ ਐਫ,ਅਨੂ ਅਤੇ ਹੋਰਨਾਂ ਨੇ ਨਗਰ ਦੇ ਵਾਰਡ ਨੰ: 01 ਅਤੇ 02 ਵਿੱਚ ਘਰ ਘਰ ਜਾ ਕੇ ਸੋਰਸ ਸੈਗਰੀਗੇਸ਼ਨ ਚੈਕ ਕੀਤੀ ਅਤੇ ਲੋਕਾਂ ਨੂੰ ਘਰ ਵਿੱਚ 2 ਕੂੜੇਦਾਨ ਲਗਾਉਣ ਤੇ ਹੋਮ ਕੰਪੋਸਟਿੰਗ ਸਬੰਧੀ ਜਾਗਰੂਕ ਕੀਤਾ ਗਿਆ।

ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਇਸ ਦੋਰਾਨ ਲੋਕਾ ਨੂੰ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਉਥੇ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪਲਾਸਟਿਕ ਦੇ ਲਿਫਾਫੇ, ਡਿਸਪੋਜਲ ਬਰਤਨ ਆਦਿ ਨਾ ਵਰਤਨ ਲਈ ਵੀ ਜਾਗਰੂਕ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਲੋਕਾ ਨੂੰ ਘਰਾਂ ਵਿੱਚ ਨੀਲੇ ਅਤੇ ਹਰੇ ਦੋ ਕੂੜਾਦਾਨ ਰੱਖਣ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਪਾਉਣ ਅਤੇ ਗਿੱਲੇ ਕੂੜੇ ਨੂੰ ਪਿੱਟ ਵਿੱਚ ਕੰਪੋਸਟ ਖਾਦ ਬਣਾਉਣ  ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਲੋਕ ਜਿਥੇ ਆਪਣਾ ਆਲਾ ਦੁਆਲਾ ਸਾਫ ਸੁਧਰਾ ਰੱਖ ਸਕਣ। ਉਥੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਢੁੱਕਵੇਂ ਉਪਰਾਲੇ ਵੀ ਕਰਨ। ਉਹਨਾਂ ਕਿਹਾ ਕਿ ਆਲਾ ਦੁਆਲਾ ਸਾਫ ਸੁਧਰਾ ਰੱਖਣ ਨਾਲ ਕਿਸੇ ਵੀ ਤਰਾਂ ਦੇ ਰੋਗਾਣੂ ਨਹੀਂ ਪਨਪਦੇ ਸਗੋਂ ਬੀਮਾਰੀਆਂ ਵੀ ਘੱੱਟ ਫੈਲਦੀਆਂ ਹਨ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਾਰੇ ਪੂਰੀ ਤਰਾਂ ਜਾਗਰੂਕ ਹੋਣ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਉਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ।  

Exit mobile version