***ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 06 ਹੈਲਥ ਵੈਲਨੈਸ ਸੈਂਟਰਾਂ ਸਮੇਤ ਜਿਲ੍ਹੇ ਵਿਚ ਕੁੱਲ 16 ਸੈਂਟਰਾਂ ਤੋ ਮਿਲਣਗੀਆਂ ਬਿਹਤਰੀਨ ਸਿਹਤ ਸਹੂਲਤਾਂ
***ਡਾਕਟਰਾਂ ਅਤੇ ਮੈਡੀਕਲ ਸਟਾਫ ਨੇ ਕਰੋਨਾ ਕਾਲ ਦੋਰਾਨ ਸੇਵਾ ਦੀ ਭਾਵਨਾ ਨਾਲ ਨਿਭਾਈ ਡਿਊਟੀ: ਰਾਣਾ ਕੇ.ਪੀ ਸਿੰਘ
ਗਰਦਲੇ (ਕੀਰਤਪੁਰ ਸਾਹਿਬ) 21 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਲਈ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅੱਜ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 16 ਕੇਂਦਰ ਰੂਪਨਗਰ ਜਿਲ੍ਹੇ ਵਿਖੇ ਬਣਾਏ ਗਏ ਹਨ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਦੇ ਕੰਮ ਕਰਨ ਨਾਲ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਵੇਗਾ ਅਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਹੋ ਸਕਣਗੀਆਂ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੂਪਨਗਰ ਜ਼ਿਲ੍ਹੇ ਵਿੱਚ 16 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਲੋਕ ਅਰਪਣ ਕੀਤਾ ਹੈ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀ ਦਿੱਤੇ ਸੰਦੇਸ਼ ਵਿਚ ਕਿਹਾ ਕਿ ਕੋਵਿਡ-19 ਦੇ ਦੂਜੇ ਹਮਲੇ ਦਾ ਟਾਕਰਾ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਸ ਡਿਜੀਟਲ ਸਮਾਰੋਹ ਵਿਚ ਸਮੂਲੀਅਤ ਕੀਤੀ।
ਇਸ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਗਰਦਲੇ ਵਿਚ ਤੰਦਰੁਸਤ ਪੰਜਾਬ ਹੈਲਥ ਵੈਲਨੈਸ ਸੈਂਟਰ ਦੇ ਉਦਘਾਟਨ ਸਮਾਰੋਹ ਵਿਚ ਸਪੀਕਰ ਰਾਣਾ ਕੇ.ਪੀ ੰਿਸਘ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੋਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਵਿੱਚ ਡਾਕਟਰਾਂ ਤੇ ਮੈਡੀਕਲ ਸਟਾਫ ਵੱਲੋਂ ਪਾਏ ਯੋਗਦਾਨ ਦੀ ਹਰ ਪਾਸਿਓ ਸ਼ਲਾਘਾ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੂਪਨਗਰ ਜ਼ਿਲ੍ਹੇ ਵਿੱਚ 16 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਵਰਚੂਅਲ ਤੌਰ ‘ਤੇ ਲੋਕ ਅਰਪਣ ਕੀਤਾ ਅਤੇ ਸੂਬੇ ਭਰ ਵਿੱਚ ਅਜਿਹੇ 107 ਕੇਂਦਰਾਂ ਨੂੰ ਅੱਜ ਲੋਕ ਅਰਪਣ ਕੀਤਾ ਗਿਆ ਹੈ।
ਇਸ ਮੌਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਤੇ ਹਰੇਕ ਵਰਗ ਦੇ ਲੋਕਾਂ ਵੱਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਗਿਆ ਉਹ ਸ਼ਲਾਘਾਯੋਗ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਭਵਿੱਖ ਵਿੱਚ ਅਜਿਹੀ ਕਿਸੇ ਬਿਮਾਰੀ ਨਾਲ ਲੜਨਾਂ ਪਿਆ ਤਾਂ ਇਹ ਸਹਿਯੋਗ ਏਸੇ ਤਰ੍ਹਾਂ ਬਣਿਆਂ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਵਿੱਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਿਹਤ ਵਿਭਾਗ ਵਿੱਚ ਡਾਕਟਰਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ।
ઠ ઠ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਸ 180 ਨਵੀਂਆਂ ਐਂਬੂਲੈਂਸਾਂ ਦੀ ਵੀ ਖਰੀਦ ਕੀਤੀ ਹੈ ਇਸ ਤੋਂ ਇਲਾਵਾ 158 ਐਮਰਜੰਸੀ ਬਣਾਏ ਗਏ ਹਨ ਜਿਨ੍ਹਾਂ ਨੂੰ ਆਧੁਨਿਕ ਮਸ਼ੀਨਰੀ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਦੇ ਹਿਤ ਵਿੱਚ ਇੱਕ ਸਟੇਟ ਪੱਧਰੀ 24 ਘੰਟੇ ਕੰਟਰੋਲ ਰੂਮ ਵੀ ਖੋਲਿਆ ਜਾ ਰਿਹਾ ਹੈ ਜਿਥੋਂ ਕੋਰੋਨਾ ਵਾਇਰਸ ਸਬੰਧੀ ਹਰੇਕ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਤੋ ਪਹਿਲਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਤੰਦਰੁਸਤ ਪੰਜਾਬ ਹੈਲਥ ਵੈਲਨੈਸ ਸੈਂਟਰ ਗਰਦਲੇ ਨੂੰ ਲੋਕ ਅਰਪਣ ਕੀਤਾ ਅਤੇ ਇਥੇ ਮਿਲਣ ਵਾਲੀਆਂ ਸਾਰੀਆਂ ਵਿਸੇਸ਼ ਸਹੂਲਤਾ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੁੰ ਅਪੀਲ ਕੀਤੀ ਕਿ ਆਪਣੇ ਡਾਕਟਰ ਖੁਦ ਬਣੋ ਮਾਸਕ ਪਾਓ, ਸਮਾਜਿਕ ਵਿੱਥ ਰੱਖੋ ਅਤੇ ਸਵੱਛਤਾ ਦਾ ਧਿਆਨ ਰੱਖੋ। ਇਸ ਮੋਕੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਅਮਰਪਾਲ ਸਿੰਘ ਬੈਂਸ, ਸਿਵਲ ਸਰਜਨ ਡਾ.ਦਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ,ਕੁਲਦੀਪ ਸਿੰਘ ਢਿੱਲੋ ਤਹਿਸੀਲਦਾਰ ਰੂਪਨਗਰ,ਕਿਰਨਜੀਤ ਕੋਰ ਗਰਦਲੇ, ਜ਼ਸਵਿੰਦਰ ਕੋਰ ਏ.ਐਨ.ਐਮ, ਐਸ.ਆਈ ਪਾਲ ਸਿੰਘ, ਮਨਜੋਤ ਸਿੰਘ, ਨਵੀਨ ਕੁਮਾਰ, ਬਲਵੀਰ ਸਿੰਘ,ਸੁਖਜੀਤ ਸਿੰਘ, ਮਨਜਿੰਦਰ ਸਿੰਘ, ਸਰਪੰਚ ਸ਼ਾਤੀ ਦੇਵੀ, ਗੁਰਨਾਮ ਸਿੰਘ ਗਰਦਲੇ, ਗੁਰਦਿਆਲ ਸੈਣੀ, ਨਰਿੰਦਰ ਪੁਰੀ ਜਿਲ੍ਹਾ ਪ੍ਰੀਸਦ ਮੈਬਰ, ਸਰਪੰਚ ਸੁਖਦੀਪ ੰਿਸਘ ਰਾਣਾ, ਗੁਰਨਾਮ ਸਿੰਘ ਝੱਜ, ਮੇਜਰ ਸਿੰਘ, ਕ੍ਰਿਸ਼ਨਾ ਬੈਂਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ, ਡਾਕਟਰ, ਮੈਡੀਕਲ ਸਟਾਫ ਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।