ਮਿਸ਼ਨ ਫਤਿਹ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਟੈਸਟਿੰਗ ਕਰਕੇ ਕਰੋਨਾ ਨੂੰ ਹਰਾਇਆ ਜਾਵੇਗਾ-ਰਾਮ ਪ੍ਰਕਾਸ਼ ਸਰੋਆ ***ਸਿਹਤ ਵਿਭਾਗ ਵਲੋਂ ਅਨਾਜ ਮੰਡੀਆਂ ਵਿੱਚ ਕਰੋਨਾ ਦੀ ਸੈਂਪਲਿੰਗ ਕੀਤੀ ਸੁਰੂ।
ਕੀਰਤਪੁਰ ਸਾਹਿਬ, 7 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )
ਸਿਹਤ ਵਿਭਾਗ ਵਲੋਂ ਅਨਾਜ ਮੰਡੀਆਂ ਵਿੱਚ ਕਰੋਨਾ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੀਰਤਪੁਰ ਸਾਹਿਬ, ਅਜੌਲੀ ਅਨਾਜ ਮੰਡੀ ਵਿੱਚ ਸਿਹਤ ਵਿਭਾਗ ਦੀ ਟੀਮ ਕਰੋਨਾ ਦੀ ਟੈਸਟਿੰਗ ਲਈ ਪਹੁੰਚੀ ਜਿਥੇ ਕ੍ਰਮਵਾਰ 29-30 ਕੋਵਿਡ ਸੈਂਪਲ ਪ੍ਰਾਪਤ ਕੀਤੇ। ਲੋਕਾਂ ਨੂੰ ਵੱਧ ਤੋਂ ਵੱਧ ਟੈਸਟਿੰਗ ਲਈ ਪ੍ਰੇਰਿਤ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਕਰੋਨਾ ਦੇ ਟੈਸਟ ਉਪਰੰਤ ਆਲਾ ਦੁਆਲਾ ਅਤੇ ਸੰਪਰਕ ਵਿੱਚ ਆਏ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਜਾਦੀ ਹੈ ਇਸ ਲਈ ਸੈਪਲਿੰਗ ਤੋਂ ਘਬਰਾਉਣ ਦੀ ਥਾਂ ਵੱਧ ਤੋਂ ਵੱਧ ਸੈਂਪਲਿੰਗ ਲਈ ਅੱਗੇ ਆ ਕੇ ਆਪਣੀ ਟੈਸਟਿੰਗ ਕਰਵਾਉਣ ਦੀ ਜਰੂਰਤ ਹੈ।
ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾਕਟਰ ਰਾਮ ਪ੍ਰਕਾਸ਼ ਸਰੋਆ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀ ਲਗਾਤਾਰ ਉਪਰਾਲੇ ਕਰ ਰਹੇ ਹਨ ਉਹਨਾਂ ਕਿਹਾ ਕਿ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ, ਵਾਰ ਵਾਰ ਹੱਥ ਧੋਣਾ ਆਦਿ ਨੂੰ ਅਪਣਾਉਣਾ ਬੇਹੱਦ ਜਰੂਰੀ ਹੈ।
ਉਹਨਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਉਹਨਾਂ ਥਾਵਾਂ ਤੇ ਜਾ ਕੇ ਟੈਸਟਿੰਗ ਲਈ ਸੈਂਪਲਿੰਗ ਕਰਦੀਆਂ ਹਨ ਜਿਥੇ ਵਧੇਰੇ ਲੋਕਾਂ ਦੀ ਆਵਾਜਾਈ ਹੋਵੇ ਅਜਿਹੇ ਸਥਾਨਾ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਬੇਹੱਦ ਜਰੂਰੀ ਹੈ। ਉਹਨਾਂ ਦੱਸਿਆ ਕਿ ਮੋਜੂਦਾ ਸਮੇਂ ਅਨਾਜ ਮੰਡੀਆਂ ਵਿੱਚ ਫਸਲਾਂ ਦੀ ਆਮਦ ਹੋ ਰਹੀ ਹੈ ਜਿਸ ਨਾਲ ਇਥੇ ਵਧੇਰੇ ਲੋਕਾਂ ਦੀ ਆਵਾਜਾਈ ਹੋ ਗਈ ਹੈ ਇਸ ਲਈ ਸਿਹਤ ਸੁਰੱਖਿਆ ਬੇਹੱਦ ਜਰੂਰੀ ਹੈ ਕਿਉਂਕਿ ਕਰੋਨਾ ਪੋਜ਼ਟਿਵ ਹੋਏ ਮਰੀਜ਼ ਦੇ ਸੰਕਰਮਣ ਦੀਆਂ ਸੰਭਾਵਨਾਵਾਂ ਭੀੜ ਭੜੱਕੇ ਵਾਲੀਆ ਥਾਵਾਂ ਤੇ ਵੱਧ ਜਾਦੀਆਂ ਹਨ ਉਹਨਾਂ ਕਿਹਾ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸਾਵਧਾਨੀ ਹੀ ਇਕ ਮਾਤਰ ਹੱਲ ਹੈ ਇਸ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੀਰਤਪੁਰ ਸਾਹਿਬ ਅਜੌਲੀ ਵਿੱਚ 29-30 ਸੈਂਪਲ ਲਏ ਗਏ ਅਤੇ ਇਹ ਸੈਂਪਲਿੰਗ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਉਹਨਾਂ ਦਸਿਆ ਕਿ ਇਸ ਟੀਮ ਵਿੱਚ ਅਰਵਿੰਦਰ ਕੋਰ ਸੀ ਐਚ ਓ, ਪੂਨਮ ਰਾਣੀ ਸੀ ਐਚ ਓ, ਪਰਮਜੀਤ ਸਿੰਘ ਸੀ ਆਈ ਵੀ, ਸੁਖਦੇਵ ਸਿੰਘ ਐਸ ਆਈ, ਕੁਲਵਿੰਦਰ ਸਿੰਘ ਐਮ ਪੀ ਡਬਲਿਓ, ਵਰਿੰਦਰ ਸਿੰਘ ਐਮ ਪੀ ਡਬਲਿਓ, ਸੰਜੀਵ ਕੁਮਾਰ ਐਮ ਪੀ ਡਬਲਿਓ, ਰਵਿੰਦਰ ਸਿੰਘ ਐਮ ਪੀ ਡਬਲਿਓ, ਸੀ ਐਚ ਓ ਨੇਹਾ, ਬਲਵਿੰਦਰ ਕੌਰ, ਜਸਪ੍ਰੀਤ, ਐਲ ਐਚ ਵੀ ਰਜਿੰਦਰ ਕੌਰ, ਏ ਐਨ ਐਮ ਅਨੁਰਾਧਾ ਅਤੇ ਰੇਨੂੰ ਸ਼ਾਮਿਲ ਹਨ ਜੋ ਲਗਾਤਾਰ ਖੇਤਰ ਵਿੱਚ ਜਾ ਕੇ ਸੈਂਪਲਿੰਗ ਕਰ ਰਹੇ ਹਨ।