Site icon NewSuperBharat

ਕੋਵਿਡ ਮਹਾਮਾਰੀ ਦੋਰਾਨ ਵੀ ਮਮਤਾ ਦਿਵਸ ਤੇ ਟੀਕਾਕਰਨ ਜਾਰੀ

ਕੀਰਤਪੁਰ ਸਾਹਿਬ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸ਼ਰ ਡਾ.ਰਾਮ ਪ੍ਰਕਾਸ਼ ਸਰੋਆ ਦੀ ਅਗਵਾਈ ਹੇਠ ਕੋਵਿਡ ਦੀ ਮਹਾਂਮਾਰੀ ਦੋਰਾਨ ਵੀ ਬੱਚਿਆ ਤੇ ਮਾਵਾਂ ਦਾ ਟੀਕਾਕਰਨ ਕੀਤਾ ਜਾ ਰਿਹਾ  ਹੈ। ਇਹ ਟੀਕਾਕਰਨ ਬੱਚਿਆ ਨੂੰ ਕਈ ਤਰਾਂ ਦੀਆ ਬੀਮਾਰੀਆ ਤੋਂ ਬਚਾਉਦਾ ਹੈ ਉਥੇ ਗਰਭਵਤੀ ਅੋਰਤਾ ਦੇ ਸੁਰੱਖਿਅਤ ਜਣੇਪੇ ਲਈ ਮਮਤਾ ਦਿਵਸ ਤੇ ਸਿਹਤ ਕਮਿਆ ਵੱਲੋ ਖਾਸ ਖਿਆਲ ਰੱਖਿਆ ਜਾਂਦਾ ਹੈ।

ਇਸ ਮੋਕੇ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਸਰੋਆ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦੇ ਵੀ  ਸਿਹਤ ਵਿਭਾਗ ਮਾਂ ਅਤੇ ਬੱਚਿਆ ਦੀ ਸਿਹਤ ਸੇਵਾਵਾਂ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਮਮਤਾ ਦਿਵਸ ਦੋਰਾਨ ਸਿਹਤ ਅਤੇ ਤੰਦਰੁਸਤੀ ਸੈਂਟਰਾ ਤੇ ਤਾਇਨਾਤ ਕਮਿਊਨਿਟੀ ਹੈਲਥ ਅਫਸਰ ਅਤੇ ਮ.ਪ.ਹ.ਵ(ਮ)(ਫ) ਇਨਾਂ ਟੀਕਾਕਰਨ ਸੈਸ਼ਨਾ ਨੂੰ ਸਫਲਪੂਰਵਕ ਢੰਗ ਨਾਲ ਮੁੰਕਮਲ ਕਰਦੇ ਹਨ। ਉਂਨਾਂ ਕਿਹਾ ਕਿ ਸਮੂਹ ਸਿਹਤ ਕਾਮਿਆ ਨੂੰ ਮਾਸਕ ਅਤੇ ਗਲਵਜ ਪਹਿਣ ਕੇ ਹੀ ਟੀਕਾਕਰਨ ਕਰਨ ਦੀਆਂ ਹਦਾਇਤਾਂ ਮੁੱਢ ਤੋਂ ਹੀ ਕੀਤੀਆਂ ਜਾ ਰਹੀਆਂ ਹਨ।

ਡਾ ਰਾਮ ਪ੍ਰਕਾਸ਼ ਸਰੋਆਂ ਨੇ ਦੱਸਿਆ ਕਿ ਸਮੂਹ ਆਸ਼ਾ ਵਰਕਰ ਇਨਾਂ ਸੈਟਰਾ ਤੇ ਤਨਦੇਹੀ ਨਾਲ ਸਹਿਯੋਗ ਕਰ ਰਹੀਆਂ ਹਨ ਅਤੇ ਆਸ਼ਾ ਵਰਕਰਜ ਵੱਲੋ ਲਾਭਪਤਾਰੀਆ ਨੂੰ ਮਮਤਾ ਦਿਵਸ ਤੋਂ ਪਹਿਲੇ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਲਾਭਪਾਤਰੀ ਸਿਹਤ ਸੇਵਾਵਾ ਤੋਂ ਵਾਂਝਾ ਨਾ ਰਹਿ ਜਾਵੇ। ਡਾ.ਸਰੋਆ ਨੇ ਦੱਸਿਆ ਕਿ ਸੋਸ਼ਲ ਡਿਸਟੈਂਸਿਗ ਦੀ ਪਾਲਨਾ ਕਰਦੇ ਹੋਏ ਇਹ ਸੈਸ਼ਨ ਲਗਾਏ ਜਾ ਰਹੇ ਹਨ।ਕੋਵਿਡ ਮਹਾਂਮਾਰੀ ਦੇ ਚਲਦੇ ਹੋਏ ਵੀ ਇਹ ਸੈਸ਼ਨ ਲਗਾਏ ਜਾਂਦੇ ਹਨ। ਉਹਨਾਂ ਦੱਸਿਆ ਕਿ ਹੁਣ ਸਰਕਾਰ ਦੀਆ ਹਦਾਇਤਾ ਅਨੁਸਾਰ ਸੁੱਰਖਿਅਕ ਢੰਗ ਨਾਲ ਮਮਤਾ ਦਿਵਸ ਸਿਹਤ ਕਮਿਆ ਅਤੇ ਉੱਚ ਅਧਿਕਾਰੀਆ ਦੀ ਦੇਖ ਰੇਖ ਵਿੱਚ ਜਾਰੀ ਹਨ।  

Exit mobile version