November 23, 2024

ਸਿਹਤ ਵਿਭਾਗ ਵਲੋਂ ਗਰਭਵੱਤੀ ਔਰਤਾਂ, ਨਵਜੰਮੇ ਬੱਚਿਆ ਅਤੇ ਮਾਵਾਂ ਨੂੰ ਘਰ ਘਰ ਜਾ ਕੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਸਿਹਤ ਸਹੂਲਤਾਂ.***ਆਰ ਐਮ ਆਰ ਤੇ ਐਮ ਐਮ ਆਰ ਘਟਾਉਣ ਦਾ ਸਿਹਤ ਵਿਭਾਗ ਵਲੋਂ ਵਿਸੇਸ਼ ਉਪਰਾਲਾ.

0

ਕੀਰਤਪੁਰ ਸਾਹਿਬ / 26 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼


ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਰਾਮ ਪਰ੍ਕਾਸ਼ ਸਰੋਆ ਨੇ ਦੱਸਿਆ ਕਿ ਔਰਤਾਂ ਨੂੰ ਗਰਭਧਾਰਨ ਤੋਂ ਲੈ ਕੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਦੇ ਸਮੇਂ ਤੱਕ ਸਿਹਤ ਵਿਭਾਗ ਵਲੋਂ ਵਿਸੇਸ਼ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ. ਸਿਹਤ ਵਿਭਾਗ ਦੇ ਕਰਮਚਾਰੀ ਹੁਣ ਘਰ ਘਰ ਜਾ ਕੇ ਗਰਭਵੱਤੀ ਔਰਤਾਂ, ਨਵਜੰਮੇ ਬੱਚਿਆ ਅਤੇ ਮਾਵਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾ ਕੇ ਰਹੇ ਹਨ ਇਸਦਾ ਅਸਲ ਮਨੋਰਥ ਆਈ ਐਮ ਆਰ ਅਤੇ ਐਮ ਐਮ ਆਰ ਦੀ ਦਰ ਨੂੰ ਘਟਾਉਣਾ ਹੈ.


ਡਾਕਟਰ ਸੋਰਆਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਕੇਂਦਰਾਂ ਵਿੱਚ ਗਰਭਵੱਤੀ ਔਰਤਾਂ ਦੀ ਨਿਰੰਤਰ ਆਈ ਐਨ ਸੀ ਜਾਂਚ ਕੀਤੀ ਜਾਂਦੀ ਹੈ.  ਉਹਨਾਂ ਦੱਸਿਆ ਕਿ ਆਸ਼ਾ ਵਰਕਰ ਇਕ ਮਲਟੀਪਰਪਜ ਹੈਲਥ ਸੁਪਰਵਾਇਜਰ, ਫੀ-ਮੇਲ, ਕਮਿਊਨਿਟੀ ਹੈਲਥ ਅਫਸਰ ਹੁਣ ਪਿੰਡਾਂ ਵਿੱਚ ਦੂਰ ਦਰਾਂਢੇ ਤੱਕ ਉਹਨਾਂ ਘਰਾਂ ਤੱਕ ਵੀ ਪਹੁੰਚ ਕਰ ਰਹੇ ਹਨ ਜਿਥੇ ਔਰਤਾਂ ਗਰਭਵੱਤੀ ਹਨ ਜਾਂ ਪੈਦਾ ਹੋ ਚੁੱਕਾ ਹੈ ਉਹਨਾਂ ਘਰਾਂ ਵਿੱਚ ਜਾ ਕੇ ਔਰਤਾਂ ਨੂੰ ਬੇਹੱਤਰ ਸਿਹਤ ਸਹੂਲਤਾਂ ਗਰਭ ਦੋਰਾਨ ਪੇਸ਼ ਆਉਣ ਵਾਲੀ ਹਰ ਇਕ ਮੁਸ਼ਕਿਲ ਬਾਰੇ ਢੁਕਵੀਂ ਸਿਹਤ ਸਬੰਧੀ ਜਾਣਕਾਰੀ, ਬੱਚਾ ਪੈਦਾ ਹੋਣ ਸਮੇਂ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਬੱਚਾ ਪੈਦਾ ਹੋਣ ਉਪਰੰਤ ਵੀ ਪੋਸ਼ਟਿਕ ਅਹਾਰ, ਮਾਂ ਅਤੇ ਬੱਚੇ ਦੀ ਤੰਦਰੁਸਤੀ ਸਵੱਛ ਵਾਤਾਵਰਣ ਬਾਰੇ ਹਰਤਰਹ੍ਾਂ ਦੀ ਜਾਣਕਾਰੀ ਦੇਣਦੇ ਨਾਲ ਨਾਲ ਲੋੜੀਦੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ.

ਉਹਨਾਂ ਦੱਸਿਆ ਕਿ ਇਸ ਦਾ ਅਸਲ ਮਨੋਰਥ ਹਰ ਤੰਦਰੁਸਤ ਬੱਚੇ ਅਤੇ ਤੰਦਰੁਸਤ ਮਾਂ ਨੂੰ ਸਵੱਸਥ ਰੱਖਣਾ ਹੈ ਅਤੇ ਕਿਸੇ ਵੀ ਤਰਹ੍ਾਂ ਦੀ ਸਮੱਸਿਆ ਦਾ ਨਿਵਾਰਨ ਕਰਨਾ ਹੈ. ਉਹਨਾਂ ਦੱਸਿਆ ਕਿ ਆਈ ਐਮ ਆਰ ਅਤੇ ਐਮ ਐਮ ਆਰ ਦੀ ਦਰ ਨੂੰ ਘੱਟ ਕਰਨਾ ਹੈ ਭਾਵ ਕਿ ਜੱਚਾ-ਬੱਚਾ ਮੋਤ ਦਰ ਨੂੰ ਬਿਲਕੁੱਲ ਘੱਟ ਕਰਨਾ ਹੈ. ਉਹਨਾਂ ਹੋਰ ਦੱਸਿਆ ਕਿ ਇਸ ਮੋਕੇ ਸਿਹਤ ਵਿਭਾਗ ਦੇ ਕਰਮਚਾਰੀ ਜਿਥੇ ਗਰਭਵੱਤੀ ਔਰਤਾਂ ਨੂੰ ਜਨੇਪੇ ਦੋਰਾਨ ਸਰਕਾਰ ਦੀਆਂ ਯੋਜਨਾਵਾਂ ਅਤੇ ਸਿਹਤ ਸਹੂਲਤਾਂ ਦਾ ਲਾਭ ਲੈਣ ਲਈ ਪਰ੍ੇਰਿਤ ਕਰ ਰਹੇ ਹਨ ਉਥੇ ਹਾਈ ਰਿਸਕ ਵਾਲੀਆਂ ਔਰਤਾਂ ਨੂੰ ਸਿਹਤ ਸਹੂਲਤਾਂ ਸਬੰਧੀ ਮੁੰਕਮਲ ਜਾਣਕਾਰੀ ਦਿੱਤੀ ਜਾ ਰਹੀ ਹੈ.

ਉਹਨਾਂ ਹੋਰ ਦੱਸਿਆ ਕਿ ਇਹਨਾਂ ਘਰਾਂ ਵਿੱਚ ਪੂਰੇ ਪਰਿਵਾਰ ਨੂੰ ਜਿਥੇ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਲਈ ਪਰ੍ੇਰਿਤ ਕੀਤਾ ਜਾ ਰਿਹਾ ਹੈ ਉਥੇ ਮਿਸ਼ਨ ਫਤਿਹ ਤਹਿਤ ਘਰ ਤੋਂ ਗਰਭਵੱਤੀ ਔਰਤਾਂ ਦੇ ਬਾਹਰ ਘੱਟ ਨਿਕਲਣ ਅਤੇ ਬੇਹੱਦ ਜਰੂਰੀ ਹੋਵੇ ਤਾਂ ਬਾਹਰ ਜਾਂਣ ਸਮੇਂ ਮਾਸਕ ਪਾਉਣ ਅਤੇ ਸਮਾਜਿਕ ਵਿੱਥ ਰੱਖਣ ਲਈ ਪਰ੍ੇਰਿਤ ਵੀ ਕੀਤਾ ਜਾ ਰਿਹਾ ਹੈ. ਡਾਕਟਰ ਸਰੋਆਂ ਨੇ ਦੱਸਿਆ ਕਿ ਪਲਾਸੀ ਅਤੇ ਗੋਲਣੀ ਪਿੰਡਾਂ ਵਿੱਚ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਗਰਭਵੱਤੀ ਔਰਤਾਂ ਨੂੰ ਘਰਾਂ ਵਿੱਚ ਹੀ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਹਨ.


ਤਸਵੀਰ:- ਪਲਾਸੀ ਅਤੇ ਗੋਲਣੀ ਪਿੰਡ ਵਿੱਚ ਗਰਭਵੱਤੀ ਔਰਤਾਂ ਨੂੰ ਘਰਾਂ ਵਿੱਚ ਸਿਹਤ ਸਹੂਲਤਾਂ ਦੇਣ ਪੁੱਜੇ ਸਿਹਤ ਵਿਭਾਗ ਦੇ ਕਰਮਚਾਰੀ.

Leave a Reply

Your email address will not be published. Required fields are marked *