Site icon NewSuperBharat

ਅਣ ਅਧਿਕਾਰਤ ਬੀਜਾਂ ਦਾ ਸਟਾਕ ਰੱਖਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਡਿਪਟੀ ਕਮਿਸ਼ਨਰ

*ਜਿਲਾ ਭਰ ‘ਚ ਐਸ.ਡੀ.ਐਮ. ਦੀ ਅਗਵਾਈ ‘ਚ ਬੀਜਾਂ ਦੀਆਂ ਦੁਕਾਨਾਂ ਦੀ ਹੋਈ ਚੈਕਿੰਗ **ਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਨਿਯਮਾਂ ਦੀ ਪਾਲਣਾ ਦੀ ਬਣਾਈ ਜਾ ਰਹੀ ਹੈ ਯਕੀਨੀ

ਹੁਸ਼ਿਆਰਪੁਰ / 2 ਜੂਨ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਜਿਥੇ ਕਿਸਾਨਾਂ ਨੂੰ ਮਾਨਕ ਬੀਜ ਸਹੀ ਰੇਟਾਂ ‘ਤੇ ਉਪਲਬੱਧ ਕਰਵਾਉਣ ਲਈ ਜ਼ਿਲਾ ਵਿੱਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਕੋਵਿਡ-19 ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਫੈਲਾਉਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਰਹੀ ਹੈ, ਤਾਂ ਜੋ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਭਰ ਵਿੱਚ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਟੀਮਾਂ ਵਲੋਂ ਬੀਜ ਵਿਕਰੇਤਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਇਸ ਦੌਰਾਨ ਦੁਕਾਨਾਂ ਵਿੱਚ ਸਮਾਜਿਕ ਦੂਰੀ, ਮਾਸਕ, ਸੈਨੇਟਾਈਜ਼ਰ ਆਦਿ ਦਾ ਪ੍ਰਯੋਗ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤ ਜਾਵੇਗਾ ਅਤੇ ਜੇਕਰ ਕੋਈ ਬੀਜ ਵਿਕਰੇਤਾ ਅਣਅਧਿਕਾਰਤ ਬੀਜਾਂ ਦਾ ਸਟਾਕ ਜਾਂ ਵੱਧ ਰੇਟ ‘ਤੇ ਬੀਜ ਵੇਚਦਾ ਪਾਇਆ ਗਿਆ, ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾ ਦੱਸਿਆ ਕਿ ਜ਼ਿਲਾ ਵਿੱਚ ਐਸ.ਡੀ.ਐਮਜ਼ ਵਲੋਂ ਦੁਕਾਨਾਂ ਦੀ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਜ਼ਿਲਾ ਵਿੱਚ ਵੱਡੇ ਪੱਧਰ ‘ਤੇ ਚੈਕਿੰਗ ਮੁਹਿੰਮ ਇਸੇ ਤਰਾ ਜਾਰੀ ਰਹੇਗੀ, ਜਿਸ ਤਹਿਤ ਜਿਲਾ ਵਿੱਚ ਬੀਜ ਉਤਪਾਦਕਾਂ, ਰੀਟੇਲ ਅਤੇ ਹੋਲਸੇਲ ਡੀਲਰਾਂ ਅਤੇ ਸਟਾਕ ਦੀ ਪੜਤਾਲ ਕੀਤੀ ਜਾਵੇਗੀ।

ਸ੍ਰੀਮਤੀ ਅਪਨੀਤ ਰਿਆਤ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੀਜੀ ਹੋਈ ਫ਼ਸਲ ਦੀ ਨਿਗਰਾਨੀ ਜ਼ਰੂਰ ਰੱਖਣ। ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ, ਤਾਂ ਉਹ ਇਕ ਐਫੀਡੈਵਿਟ ਤੇ ਡੀਲਰ ਵਲੋਂ ਭੇਜਿਆ ਗਿਆ ਬਿੱਲ, ਦਸਤੀ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਪਹੁੰਚਾਉਣ ਅਤੇ ਰਸੀਦ ਜ਼ਰੂਰ ਪ੍ਰਾਪਤ ਕਰਨ। ਉਨਾ ਕਿਹਾ ਕਿ ਜੇਕਰ ਕੋਈ ਬੀਜ ਵਿਕਰੇਤਾ ਦੋਸ਼ੀ ਪਾਇਆ ਗਿਆ ਤਾਂ ਸਬੰਧਤ ਡੀਲਰਾਂ ਖਿਲਾਫ਼ ਬੀਜ ਐਕਟ 1966, ਬੀਜ (ਕੰਟਰੋਲ) ਹੁਕਮ 1983 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ  ਜਾਵੇਗੀ।

Exit mobile version