ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ’ਚ ਸਹਾਈ ਸਾਬਤ ਹੋ ਰਹੇ ਹਨ ਓਪਨ ਜਿੰਮ : ਅਰੋੜਾ ***ਕੈਬਨਿਟ ਮੰਤਰੀ ਨੇ ਵਾਰਡ ਨੰਬਰ 37 ’ਚ ਡਰਾਮਾ ਸਟੇਜ ਪਾਰਕ ’ਚ ਕੀਤਾ ਓਪਨ ਜਿੰਮ ਦਾ ਉਦਘਾਟਨ
ਹੁਸ਼ਿਆਰਪੁਰ, 01 ਦਸੰਬਰ / ਨਿਊ ਸੁਪਰ ਭਾਰਤ ਨਿਊਜ਼ :
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਓਪਨ ਜਿੰਮ ਸਹਾਈ ਸਾਬਤ ਹੋ ਰਹੇ ਹਨ। ਉਹ ਵਾਰਡ ਨੰਬਰ 37 ਦੇ ਡਰਾਮਾ ਸਟੇਜ ਪਾਰਕ ਵਿੱਚ ਓਪਨ ਜਿੰਮ ਦੇ ਉਦਘਾਟਨ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਜਿੰਮ ਸਥਾਪਿਤ ਕਰਨ ਨਾਲ ਲੋਕਾਂ ਦਾ ਕਸਰਤ ਪ੍ਰਤੀ ਰੁਝਾਨ ਹੋਰ ਜ਼ਿਆਦਾ ਵਧਿਆ ਹੈ ਜੋ ਸਿਹਤਮੰਦ ਸਮਾਜ ਦਾ ਸੰਦੇਸ਼ ਦਿੰਦੀ ਹੋਈ ਇਹ ਸ਼ਾਨਦਾਰ ਪਹਿਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਤਹਿਤ ਆਉਂਦੀਆਂ ਪਾਰਕਾਂ ਵਿੱਚ ਇਸ ਤਰ੍ਹਾਂ ਦੇ ਜਿੰਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਲੈ ਕੇ ਸੂਬਾ ਸਰਕਾਰ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਦੇ ਸਾਰੇ ਪਾਰਕਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਓਪਨ ਜਿੰਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਪਾਰਕਾਂ ਵਿੱਚ ਓਪਨ ਜਿੰਮ ਲਗਾਏ ਜਾ ਚੁੱਕੇ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨੌਜਵਾਨ, ਬਜ਼ੁਰਗਾਂ ਅਤੇ ਮਹਿਲਾਵਾਂ ਤੋਂ ਇਲਾਵਾ ਬੱਚੇ ਖੁੱਸ਼ੀ-ਖੁੱਸ਼ੀ ਅਤੇ ਉਤਸ਼ਾਹ ਨਾਲ ਵੱਖ-ਵੱਖ ਜਿੰਮ ਦੇ ਸਾਜੋ-ਸਮਾਨ ਨਾਲ ਕਸਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾਂ ਕਸਰਤ ਸਿਹਤ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਜਿਥੇ ਰੋਜ਼ਾਨਾਂ ਕਸਰਤ ਬਹੁਤ ਜ਼ਰੂਰੀ ਹੈ, ਉਥੇ ਵਾਤਾਵਰਣ ਦਾ ਸ਼ੁੱਧ ਹੋਣਾ ਵੀ ਸਮੇਂ ਦੀ ਮੁੱਖ ਜ਼ਰੂਰਤ ਹੈ।
ਇਸ ਮੌਕੇ ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਮੋਨੀਕਾ ਵਰਮਾ, ਗੋਪਾਲ ਵਰਮਾ, ਅਨਿਲ ਬਸੀ, ਵਨੀਤਾ ਸ਼ਰਮਾ, ਮਮਤਾ ਭੱਲਾ, ਅੰਕੁਲ ਤੁਲਸੀ, ਰਮਲ ਕਾਂਤ, ਨਰਿੰਦਰ ਕੁਮਾਰ, ਪੰਡਿਤ ਰਵੀ ਦੱਤ ਸ਼ਰਮਾ, ਸ਼ਮਾ ਭੱਲਾ, ਵੰਦਨਾ ਭੱਲਾ, ਸ਼ਿਵ ਕੁਮਾਰ ਜੈਨ, ਅਰੁਣ ਕੁਮਾਰ ਗੁਪਤਾ, ਸੰਜੀਵ ਕੁਮਾਰ, ਮਨਮੋਹਨ ਸਿੰਘ ਕਪੂਰ, ਦੀਪਕ ਪੁਰੀ, ਹਰੀਸ਼ ਚੌਧਰੀ, ਤਰਸੇਮ ਲਾਲ, ਰਾਕੇਸ਼ ਸ਼ਰਮਾ, ਮਦਨ ਲਾਲ ਸ਼ਰਮਾ ਆਦਿ ਵੀ ਹਾਜ਼ਰ ਸਨ।