ਵਿਧਾਇਕ ਅਰੁਣ ਡੋਗਰਾ ਨੇ ਕੈਂਪ ਦੀ ਕੀਤੀ ਸ਼ੁਰੂਆਤ, ਗਊਵੰਸ਼ ਦੀ ਟੈਗਿੰਗ ਵੀ ਕੀਤੀ ਗਈ
ਦਸੂਹਾ/ ਹੁਸ਼ਿਆਪੁਰ, 25 ਨਵਬੰਰ / ਨਿਊ ਸੁਪਰ ਭਾਰਤ ਨਿਊਜ਼:
ਪੰਜਾਬ ਗਊ ਸੇਵਾ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਪਸ਼ੂ ਪਾਲਣ ਵਿਭਾਗ ਵਲੋਂ ਗਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਦਸੂਹਾ ਵਿੱਚ ਇਕ ਦਿਨਾਂ ਉਪਚਾਰ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਅਰੁਣ ਡੋਗਰਾ ਨੇ ਕੀਤੀ।
ਇਸ ਦੌਰਾਨ ਵਿਧਾਇਕ ਅਰੁਣ ਡੋਗਰਾ ਨੇ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਧੰਦੇ ਨਾਲ ਜੁੜਨ ਦੇ ਨਾਲ-ਨਾਲ ਗਊਸ਼ਾਲਾ ਅਤੇ ਬੇਸਹਾਰਾ ਗਊਵੰਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ।
ਵਿਧਾਇਕ ਅਰੁਣ ਡੋਗਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 20 ਰਜਿਸਟਰਡ ਗਊਸ਼ਾਲਾ ਹਨ ਅਤੇ ਦੋ ਸਰਕਾਰੀ ਗਊਸ਼ਾਲਾ ਹਨ। ਉਨ੍ਹਾਂ ਸਾਰੀਆਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਕੈਟਲ ਪੌਂਡ ਫਲਾਹੀ ਦੀ ਤਰ੍ਹਾਂ ਗਊਸ਼ਾਲਾ ਦੇ ਪ੍ਰਬੰਧਨ ਬਾਰੇ ਅਪੀਲ ਕੀਤੀ ਅਤੇ ਸਾਰੇ ਗਊਵੰਸ਼ ਨੂੰ ਟੈਗਿੰਗ ਕਰਨ ਦੀ ਅਪੀਲ ਕੀਤੀ। ਕੈਂਪ ਵਿੱਚ ਸਿਵਲ ਵੈਟਰਨਰੀ ਸਰਜਨ ਡਾ. ਜਸਪਾਲ ਸਿੰਘ ਅਤੇ ਨੋਡਲ ਅਫ਼ਸਰ ਡਾ. ਮਨਮੋਹਨ ਸਿੰਘ ਦਰਦੀ ਨੇ ਗਊਸ਼ਾਲਾ ਵਿੱਚ ਗਊਵੰਸ਼ ਦਾ ਇਲਾਜ ਕੀਤਾ ਅਤੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਗਊਵੰਸ਼ ਦੀ ਟੈਗਿੰਗ ਵੀ ਕੀਤੀ ਗਈ।
ਇਸ ਦੌਰਾਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜੀਤ ਸਿੰਘ, ਸਹਾਇਕ ਡਾਇਰੈਕਟਰ ਡਾ. ਰਣਜੀਤ ਬਾਲੀ, ਵੈਟਰਨਰੀ ਅਫ਼ਸਰ ਡਾ. ਰਵਿੰਦਰ ਸਿੰਘ, ਗਊਸ਼ਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਸਾਰਿਆਂ ਦਾ ਕੈਂਪ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਪ੍ਰਗਟ ਕੀਤਾ।
ਕੈਂਪ ਵਿੱਚ ਠਾਕੁਰ ਭਰਤ ਸਿੰਘ, ਵਿਜੇ ਸਿੰਘ, ਨਿਰਮਲ ਸ਼ਰਮਾ, ਰਵਿੰਦਰ ਸਿੰਘ, ਐਡਵੋਕੇਟ ਵਿਸ਼ਾਲ ਦੱਤਾ, ਜਗਤ ਸਿੰਘ, ਵਿਵੇਕ, ਦਿਦਾਰ ਸਿੰਘ, ਸ਼ਰਨ ਕੁਮਾਰ, ਸੂਬੇਦਾਰ ਵਿਨੋਦ ਕੁਮਾਰ, ਰਣਜੀਤ ਸਿੰਘ, ਪਰਵੇਸ਼ ਕੁਮਾਰ, ਸੰਜੀਵ ਕੁਮਾਰ ਅਮ੍ਰਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।