ਹੁਸ਼ਿਆਰਪੁਰ / 30 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼ ,
ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ ਵਿਖੇ ਭਗਵਾਨ ਵਾਲਮੀਕ ਦੀ ਦੀ ਸ਼ੋਭਾ ਯਾਤਰਾ ਕੋਵਿਡ-19 ਦੇ ਚੱਲਦੇ ਸਾਦੇ ਢੰਗ ਨਾਲ ਕੱਢੀ ਗਈ। ਜੋ ਕਿ ਸਾਰੇ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਮੁੜ ਵਾਲਮੀਕ ਮੰਦਿਰ ਪਹੁੰਚੀ। ਇਸ ਦੌਰਾਨ ਗ੍ਰਾਮ ਪੰਚਾਇਤ ਪੱਟੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਜੋ ਭਗਵਾਨ ਵਾਲਮੀਕ ਧਰਮਸ਼ਾਲਾ ਦਾ ਰੁਕਿਆ ਕੰਮ ਸੀ ਉਸ ਲਈ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ 2 ਲੱਖ ਰੁਪਏ ਦੇ ਕੇ ਪੰਚਾਇਤ ਨੂੰ ਨਿਰਦੇਸ਼ ਦਿੱਤੇ ਕੇ ਜਲਦ ਤੋਂ ਜਲਦ ਇਹ ਵਾਲਮੀਕ ਧਰਮਸ਼ਾਲਾ ਦਾ ਜੋ ਅਧੂਰਾ ਕੰਮ ਹੈ ਮੁਕੰਮਲ ਕਰਵਾਇਆ ਜਾਵੇ।
ਇਸ ਦੌਰਾਨ ਪਿੰਡ ਵਾਸੀਆਂ ਵਲੋਂ ਲੰਗਰ ਅਤੇ ਮਠਿਆਈਆਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸਰਪੰਚ ਸ਼ਿੰਦਰ ਪਾਲ ਵਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਪ੍ਰਧਾਨ ਮੋਹਨ, ਸੋਹਣ ਲਾਲ ਪੰਚ, ਚੰਦਨ, ਲਾਲ, ਦੀਪਕ, ਰੋਹਿਤ ਕੁਮਾਰ, ਸਾਬੀ, ਸੰਦੀਪ ਕੁਮਾਰ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।