Site icon NewSuperBharat

ਏ.ਡੀ.ਸੀ. ਨੇ 5 ਰੇਹੜੀ ਵਾਲਿਆਂ ਨੂੰ ਸਵੈਰੋਜ਼ਗਾਰ ਲਈ ਕੀਤੀ ਕਰਜ਼ੇ ਦੀ ਵੰਡ


ਹੁਸ਼ਿਆਰਪੁਰ , 29 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:


ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ 5 ਸਥਾਨਕ ਰੇਹੜੀ ਵਾਲਿਆਂ ਨੂੰ ਪ੍ਰਧਾਨ ਮੰਤਰੀ ਸਵੈ ਫੰਡ ਸਕੀਮ ਤਹਿਤ ਸਵੈਰੋਜ਼ਗਾਰ ਲਈ ਕਰਜ਼ਾ ਵੰਡਿਆ ।  ਪੰਜਾਬ ਨੈਸ਼ਨਲ ਬੈਂਕ ਨੇ 2 ਅਕਤੂਬਰ ਤੋਂ ਮਹਾਤਮਾ ਗਾਂਧੀ ਜੈਯੰਤੀ ’ਤੇ ਪਿੰਡ ਸੰਪਰਕ ਮੁਹਿੰਮ ਤਹਿਤ ਪਿੰਡਾਂ ਵਿੱਚ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ, ਜਿਸ ਤਹਿਤ ਬੈਂਕ ਵਲੋਂ ਕਰਜ਼ੇ, ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਬੈਂਕ ਦੇ ਡਿਜੀਟਲ ਉਤਪਾਦਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।


ਬੈਂਕ ਦੇ ਮੰਡਲ ਮੁੱਖੀ ਡਾ. ਰਾਜੇਸ਼ ਪ੍ਰਸ਼ਾਦ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ 124 ਕੈਂਪ ਲਗਾਏ ਗਏ ਹਨ, ਜਿਸ ਵਿੱਚ 6000 ਪਿੰਡ ਵਾਸੀਆਂ ਨੇ ਹਿੱਸਾ ਲਿਆ ਅਤੇ 2000 ਲੋਕਾਂ ਤੋਂ ਕਰਜ਼ੇ ਲਈ ਬਿਨੈਪੱਤਰ ਪ੍ਰਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ 10 ਵੱਡੇ ਕੈਂਪ ਲਗਾਏ ਜਾ ਰਹੇ ਹਨ। ਡਾ. ਰਾਜੇਸ਼ ਪ੍ਰਸ਼ਾਦ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਮੰਡਲ ਵਿੱਚ ਸਾਰੀਆਂ ਸ਼ਾਖਾਵਾਂ ਪੇਂਡੂ ਸੰਪਰਕ ਕੈਂਪਾਂ ਵਿੱਚ ਗ੍ਰਾਹਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਲੀਡ ਬੈਂਕ ਮੈਨੇਜਰ ਆਰ.ਕੇ. ਚੋਪੜਾ ਵੀ ਮੌਜੂਦ ਸਨ।

Exit mobile version