ਹੁਸ਼ਿਆਰਪੁਰ, 7 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਹੋਮ ਗਾਰਡਜ਼ ਵਲੋਂ ਜ਼ਿਲ੍ਹਾ ਹੈਡ ਕੁਆਰਟਰ ਵਿਖੇ ਜਾਗਰੂਕਤ ਕੈਂਪ ਲਾਇਆ ਗਿਆ ਜਿਸ ਵਿੱਚ ਵੱਖ-ਵੱਖ ਥਾਣਿਆਂ ਤੋਂ ਆਏ ਜਵਾਨਾਂ ਨੂੰ ਨਸ਼ਿਆਂ ਵਿਰੁੱਧ ਡਟਣ ਅਤੇ ਜਾਗਰੂਕਤਾ ਮੁਹਿੰਮ ਨੂੰ ਹੇਠਲੇ ਪੱਧਰ ਤੀਕ ਲਿਜਾਣ ਦਾ ਸੱਦਾ ਦਿੱਤਾ ।
ਪਲਾਟੂਨ ਕਮਾਂਡਰ ਮਨਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਵੱਖ-ਵੱਖ ਥਾਣਿਆਂ ਤੋਂ ਜਵਾਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਮਾਹਰਾਂ ਵਲੋਂ ਨਸ਼ਿਆਂ ਦੇ ਮਨੁੱਖੀ ਸਿਹਤ ’ਤੇ ਪੈਂਦੇ ਮਾੜੇ ਅਸਰ ਬਾਰੇ ਵਿਸਥਾਰ ਨਾਲ ਜਾਣੂ ਕਰਾਇਆ। ਇਸ ਮੌਕੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਫਤਿਹਗੜ੍ਹ ਦੇ ਡਾਕਟਰ ਗੁਰਵਿੰਦਰ ਸਿੰਘ, ਮੈਨੇਜਰ ਨਿਸ਼ਾ ਰਾਣੀ, ਮਨੋਵਿਗਿਆਨੀ ਸੰਦੀਪ ਅਤੇ ਐਕਟੀਵਿਟੀ ਕੁਆਰਡੀਨੇਟਰ ਪ੍ਰਸ਼ਾਂਤ ਨੇ ਜਵਾਨਾਂ ਨੇ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ।
ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਕਮਾਂਡਰ ਗੁਰਪ੍ਰੀਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਾ ਕੇ ਨਸ਼ਿਆਂ ਨੂੰ ਠੱਲ ਪਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ ਗਿਆ। ਮਾਹਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਊ ਕੇਂਦਰ ਅਤੇ ਸਿਵਲ ਹਸਪਤਾਲ ਵਿੱਚ ਉਪਲਬੱਧ ਇਲਾਜ ਰਾਹੀਂ ਨਸ਼ਾ ਛੱਡਿਆਂ ਜਾ ਸਕਦਾ ਹੈ। ਕੈਂਪ ਵਿੱਚ ਹਾਜ਼ਰ ਜਵਾਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਨਸ਼ਿਆਂ ਖਿਲਾਫ ਜਾਗਰੂਕਤਾ ਨੂੰ ਪੂਰੀ ਸ਼ਿੱਦਤ ਨਾਲ ਹੇਠਲੇ ਪੱਧਰ ਤੱਕ ਲਿਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਚੌਕਸ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਡੈਪੋ ਤਹਿਤ ਆਪਣੇ ਹੋਰਨਾਂ ਮੈਂਬਰਾਂ ਨੂੰ ਜੇਕਰ ਉਹ ਨਸ਼ਾ ਕਰਦਾ ਹੈ ਤਾਂ ਨਸ਼ਾ ਨਾ ਕਰਨ ਦੀ ਪ੍ਰੇਰਣਾ ਦੇਣਗੇ। ਇਸ ਮੌਕੇ ਇੰਚਾਰਜ ਅਰਬਨ ਕੰਪਨੀ ਦਵਿੰਦਰ ਸਿੰਘ, ਹੌਲਦਾਰ ਇੰਸਟਕਟਰ ਗਗਨਦੀਪ ਸਿੰਘ, ਧਿਆਨ ਸਿੰਘ ਅਤੇ ਵਰਿੰਦਰ ਕੁਮਾਰ, ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ।
—