ਹੁਸ਼ਿਆਰਪੁਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸਾਜ਼ ਵਾਦਨ ਪ੍ਰਤੀਯੋਗਤਾ ਉਚਾਰਨ ਪ੍ਰਤੀਯੋਗਤਾ ਦੇ ਜਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਸਾਜ਼ ਵਾਦਨ ਮੁਕਾਬਲਿਆਂ ਜਿਲ੍ਹੇ 492 ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 137 ਤੋਂ ਵਧੇਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ 3 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫਸਰ (ਸੈ.)ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀਨੀਅਰ ਸੰਜੀਵ ਗੌਤਮ ਅਤੇ ਨੋਡਲ ਅਫ਼ਸਰ (ਵਿਦਿਅਕ ਮੁਕਾਬਲੇ) ਬੇਅੰਤ ਸਿੰਘਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਸੈਕੰਡਰੀ ਵਰਗ ਦੇ ਜਿਲ੍ਹਾ ਪੱਧਰੀ ਸਾਜ਼ ਮੁਕਾਬਲੇ ‘ਚ ਅਰਸ਼ਦੀਪ ਸਹੋਤਾ ਪੁੱਤਰ ਜਸਵਿੰਦਰ ਕੁਮਾਰ ਸਸਸਸ ਧਮਾਈ ਸਕੂਲ ਦੇ ਵਿਦਿਆਰਥੀ ਨੇ ਪਹਿਲਾ, ਲਵਦੀਪ ਪੁੱਤਰ ਬਿੰਦਰਪਾਲ ਸਸਸਸ ਦਸੂਹਾ ਨੇ ਦੂਸਰਾ ਤੇਅਮਨਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਸਕੰਸਸਸ ਰੇਲਵੇ ਮੰਡੀ ਨੇ ਤੀਸਰਾ, ਮਿਡਲ ਵਿੰਗ ਦੇ ਮੁਕਾਬਲੇ ‘ਚ ਪ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਸਹਸ ਮਸੀਤਪਾਲ ਕੋਟ ਵਿਦਿਆਰਥੀ ਨੇ ਪਹਿਲਾ ਵਿਸ਼ਵਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਸਸਸਸ ਹਿੰਮਤਪੁਰ ਧਨੋਆ ਸਕੂਲ ਦੇ ਵਿਦਿਆਰਥੀ ਨੇ ਦੂਸਰਾ ਤੇ ਨਵਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਸਸਸਸ ਸਵਾਰ ਨੇ ਤੀਸਰਾ, ਪ੍ਰਾਇਮਰੀ ਵਰਗ ਦੇ ਮੁਕਾਬਲੇ ‘ਚ ਪ੍ਰਤੀਕ ਬੈਂਸ ਪੁੱਤਰ ਨਰੇਸ਼ ਕੁਮਾਰ ਸਪਸ ਟਾਬਾ ਸਕੂਲ ਦੀ ਵਿਦਿਆਰਥਣ ਨੇ ਪਹਿਲਾ, ਅਮਨਦੀਪ ਕੌਰ ਪੁੱਤਰੀ ਜੀਵਨ ਕੁਮਾਰ ਸਪਸ ਸ਼ੇਰਪੁਰ ਗੁਲਿੰਡ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਿੱਚੋਂ ਹੁਸਨ ਕੁਮਾਰ ਪੁੱਤਰ ਸੋਢੀ ਲਾਲ ਸਸਸਸ ਹਾਜੀਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਐਲੀ.) ਮਨਜੀਤ ਸਿੰਘ ਨੋਡਲ ਅਫਸਰ (ਸੈ.) ਬੇਅੰਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ ਇਸ ਮੌਕੇ ਉਪ ਜ਼ਿਲ੍ਹਾ ਅਫ਼ਸਰ ਸੁਖਵਿੰਦਰ ਸਿੰਘ, ਰਕੇਸ਼ ਕੁਮਾਰ, ਧੀਰਜ ਵਸ਼ਿਸ਼ਟ, ਮੀਡੀਆ ਕੁਆਰਡੀਨੇਟਰ ਯੋਗੇਸ਼ਵਰ ਸਲਾਰੀਆ, ਸਮਰਜੀਤ ਸਿੰਘ ਸ਼ਮੀ , ਕੰਪਿਊਟਰ ਟੀਚਰ ਨਰੇਸ਼ ਕੁਮਾਰ ਅਤੇ ਰਵਿੰਦਰ ਸਿੰਘ ਹਾਜ਼ਰ ਸਨ।