ਕੋਵਿਡ ਟੈਸਟਾਂ ਲਈ ਪ੍ਰਾਈਵੇਟ ਲੈਬਾਰਟਰੀਆਂ ਨਿਰਧਾਰਤ ਰੇਟ ਹੀ ਵਸੂਲਣ: ਅਪਨੀਤ ਰਿਆਤ
*ਲੈਬਾਰਟਰੀਆਂ ਨਿਰਧਾਰਤ ਰੇਟਾਂ ਨੂੰ ਡਿਸਪਲੇ ਕਰਨ **ਆਰ.ਟੀ.-ਪੀ.ਸੀ.ਆਰ. ਟੈਸਟ ਲਈ 1600 ਰੁਪਏ, ਟਰਨਾਟ ਲਈ 2000 ਰੁਪਏ ਅਤੇ ਸੀਬੀਨਾਟ ਲਈ 2400 ਰੁਪਏ ਨਿਰਧਾਰਤ
ਹੁਸ਼ਿਆਰਪੁਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਟੈਸਟਾਂ ਲਈ ਨਿਰਧਾਰਤ ਰਕਮ ਤੋਂ ਵੱਧ ਵਸੂਲੀ ਨਾ ਕਰੇ ਅਤੇ ਸਰਕਾਰ ਵਲੋਂ ਟੈਸਟਾਂ ਲਈ ਨਿਰਧਾਰਤ ਰੇਟਾਂ ਨੂੰ ਡਿਸਪਲੇ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਪੀਡੈਮਿਕ ਡਿਸੀਜ ਐਕਟ ਤਹਿਤ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਰੋਨਾ ਦੇ ਆਰ.ਟੀ.-ਪੀ.ਸੀ.ਆਰ. ਟੈਸਟਾਂ ਲਈ ਸਮੇਤ ਜੀ.ਐਸ.ਟੀ./ਟੈਕਸਾਂ ਆਦਿ ਲਈ ਨਿਰਧਾਰਤ 1600 ਰੁਪਏ ਤੋਂ ਵੱਧ ਨਹੀਂ ਲਵੇਗੀ। ਇਸੇ ਤਰ੍ਹਾਂ ਕੋਵਿਡ ਦੇ ਟਰੂਨਾਟ ਟੈਸਟ ਲਈ 2000 ਰੁਪਏ ਸਮੇਤ ਜੀ.ਐਸ.ਟੀ./ਟੈਕਸ ਆਦਿ ਹੀ ਚਾਰਜ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਸੀਬੀਨਾਟ ਟੈਸਟ ਲਈ 2400 ਰੁਪਏ ਸਮੇਤ ਜੀ.ਐਸ.ਟੀ./ਟੈਕਸ ਆਦਿ ਤੋਂ ਵੱਧ ਚਾਰਜ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਘਰ ’ਚੋਂ ਸੈਂਪਲ ਲੈਣ ਲਈ ਲੈਬਾਰਟਰੀ ਵਲੋਂ ਖਰਚਾ ਵੱਖਰੇ ਤੌਰ ’ਤੇ ਆਪਣੇ ਪੱਧਰ ਤੇ ਨਿਰਧਾਰਤ ਕੀਤਾ ਜਾਵੇਗਾ। ਅਪਨੀਤ ਰਿਆਤ ਨੇ ਦੱਸਿਆ ਕਿ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਵਲੋਂ ਆਈ.ਸੀ.ਐਮ.ਆਰ. ਭਾਰਤ ਸਰਕਾਰ ਅਤੇ ਰਾਜ ਸਰਕਾਰ ਵਲੋਂ ਟੈਸਟਿੰਗ ਸਬੰਧੀ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕੀਤੀ ਜਾਵੇਗੀ। ਇਸੇ ਤਰ੍ਹਾਂ ਪ੍ਰਾਈਵੇਟ ਲੈਬਾਰਟਰੀਆਂ ਵਲੋਂ ਕੋਰੋਨਾ ਟੈਸਟਾਂ ਦੀ ਨਤੀਜ਼ਿਆਂ ਦੀ ਜਾਣਕਾਰੀ ਸਮੇਂ ਸਿਰ ਰਾਜ ਸਰਕਾਰ ਅਤੇ ਆਈ.ਸੀ.ਐਮ.ਆਰ. ਪੋਰਟਲ ’ਤੇ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੈਂਪÇਲੰਗ ਦੌਰਾਨ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ, ਦੀ ਸ਼ਨਾਖਤ, ਪਤਾ ਅਤੇ ਮੋਬਾਇਲ ਨੰਬਰ ਸੈਂਪਲ ਰੈਫਰਲ ਫਾਰਮ ਲਈ ਰਿਕਾਰਡ ਵਜੋਂ ਨੋਟ ਕੀਤੇ ਜਾਣਗੇ। ਸੈਂਪਲ ਲੈਣ ਸਮੇਂ ਡਾਟਾ ਵੀ ਆਈ.ਟੀ.-ਪੀ.ਸੀ.ਆਰ. ਐਪ ’ਤੇ ਅਪਲੋਡ ਕੀਤਾ ਜਾਵੇਗਾ ਅਤੇ ਟੈਸਟ ਰਿਪੋਰਟ ਆਉਣ ਸਮੇਂ ਤੁਰੰਤ ਸਬੰਧਤ ਵਿਅਕਤੀ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਟੈਸਟਾਂ ਦੀ ਜਾਣਕਾਰੀ ਈਮੇਲ ਰਾਹੀਂ ਸਿਵਲ ਸਰਜਨ ਨੂੰ ਭੇਜੀ ਜਾਵੇਗੀ, ਜਿਸ ਦੀ ਕਾਪੀ ਰਾਜ ਆਈ.ਡੀ.ਐਸ.ਪੀ. ਸੈਲ ਪੰਜਾਬ ਨੂੰ ਭੇਜੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨ.ਏ.ਬੀ.ਐਲ. ਅਤੇ ਆਈ.ਸੀ.ਐਮ.-ਆਰ. ਤੋਂ ਮਾਨਤਾ ਪ੍ਰਾਪਤ ਲੈਬਾਰਟਰੀਆਂ ਮਰੀਜ਼ਾਂ ਨਾਲ ਸਬੰਧਤ ਜਾਣਕਾਰੀ ਨੂੰ ਪੂਰਨ ਤੌਰ ’ਤੇ ਗੁਪਤ ਰੱਖਣਗੀਆਂ। ਇਸੇ ਤਰ੍ਹਾਂ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਭਵਿੱਖ ਵਿੱਚ ਵੈਰੀਫਿਕੇਸ਼ਨ ਮੰਤਵ ਲਈ ਆਈ.ਟੀ.-ਪੀ.ਸੀ.ਆਰ. ਮਸ਼ੀਨ ਵਲੋਂ ਤਿਆਰ ਡਾਟਾ ਅਤੇ ਗ੍ਰਾਫ ਸੰਭਾਲ ਕੇ ਰੱਖਣਗੇ।