Site icon NewSuperBharat

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰਵਾਏ ਗਏ ਭਾਸ਼ਣ ਮੁਕਾਬਲੇ

ਹੁਸ਼ਿਆਰਪੁਰ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ         

ਪੰਜਾਬ ਸਰਕਾਰ ਵਲੋਂˆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵਲੋਂˆ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆˆ ਦੀ ਭਾਸ਼ਨ ਪ੍ਰਤੀਯੋਗਤਾ ਉਚਾਰਨ ਪ੍ਰਤੀਯੋਗਤਾ ਦੇ ਜ਼ਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਚੱਲ ਰਹੇ ਭਾਸ਼ਨ ਮੁਕਾਬਲੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂˆ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 944ਤੋਂ ਵਧੇਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ, ਸੰਦੇਸ਼, ਕੁਰਬਾਨੀ ਤੇ ਫਲਸਫੇ ਨਾਲ ਸਬੰਧਤ ਭਾਸ਼ਨ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। 

ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀਨੀਅਰ ਸੰਜੀਵ ਗੌਤਮ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆˆ ਤੇ ਉਨ੍ਹਾਂ ਦੇ ਅਧਿਆਪਕਾˆ ਨੂੰ ਮੁਬਾਰਕਬਾਦ ਦਿੱਤੀ ਹੈ।। ਸੈਕੰਡਰੀ ਵਰਗ ਦੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਸਿਮਰਨ ਕੌਰ ਪੁੱਤਰੀ ਦਿਲਬਾਗ ਸਿੰਘ ਸਸਸਸ ਭੁੰਗਰਨੀ ਸਕੂਲ ਦੀ ਵਿਦਿਆਰਥਣ ਨੇ ਪਹਿਲਾ, ਰੀਤੂ ਪੁੱਤਰੀ ਸ਼੍ਰੀ ਜੋਬਨਜੀਤ ਸਿੰਘ ਸਸਸਸ ਧਮਾਈ ਨੇ ਦੂਸਰਾ ਤੇ ਜੈਸਮੀਨ ਕੌਰ ਪੁੱਤਰੀ ਸਰਬਜੀਤ ਸਿੰਘ ਸਸਸਸ ਨਸਰਾਲਾ  ਨੇ ਤੀਸਰਾ, ਇਸ ਤਰ੍ਹਾਂ ਮਿਡਲ ਵਿੰਗ ਦੇ ਮੁਕਾਬਲੇ ਵਿੱਚ ਹਰਮਨ ਕੌਰ ਪੁੱਤਰੀ ਗੁਰਚਰਨ ਸਿੰਘ ਸਸਸ ਸਕੂਲ ਨੰਗਲ ਖੁਰਦ ਦੀ ਵਿਦਿਆਰਥਣ ਨੇ ਪਹਿਲਾ, ਜੈਸਮੀਨ ਭੱਟੀ ਪੁੱਤਰੀ ਰਕੇਸ਼ ਕੁਮਾਰ ਭੱਟੀ ਸਸਸਸ ਧਮਾਈ ਨੇ ਦੂਸਰਾ ਤੇ ਸਿਮਰਨ ਪੁੱਤਰੀ ਜਸਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਨੇ ਤੀਸਰਾ ਅਤੇ ਪ੍ਰਾਇਮਰੀ ਵਰਗ ਦੇ ਮੁਕਾਬਲੇ ਵਿੱਚ ਰੀਆ ਪੁੱਤਰੀ ਸੁਰਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਖੁਰਦ ਦੀ ਵਿਦਿਆਰਥਣ ਨੇ ਪਹਿਲਾ, ਬਲਜੀਤ ਕੌਰ ਪੁੱਤਰੀ ਕਿਸ਼ੋਰੀ ਲਾਲ ਸਰਕਾਰੀ ਐਲੀਮੈਂਟਰੀ ਸਕੂਲ ਨੈਣੋਵਾਲ ਵੈਦ ਨੇ ਦੂਸਰਾ ਤੇ ਸੋਹਣਿਆਂ ਪੁੱਤਰੀ ਕੁਲਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਜਰਬਦਿਆਲ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ (ਐਲੀ.) ਮਨਜੀਤ ਸਿੰਘ ਨੋਡਲ ਅਫਸਰ (ਸੈ.) ਬੇਅੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਵਿੱਚ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵੱਡਮੁੱਲਾ ਸਹਿਯੋਗ ਰਿਹਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਖਵਿੰਦਰ ਸਿੰਘ, ਰਕੇਸ਼ ਕੁਮਾਰ, ਧੀਰਜ ਵਸ਼ਿਸ਼ਟ ਅਤੇ ਮੀਡੀਆ ਕੁਆਰਡੀਨੇਟਰ ਸਮਰਜੀਤ ਸਿੰਘ, ਯੋਗੇਸ਼ਵਰ ਸਲਾਰੀਆ,  ਕੰਪਿਊਟਰ ਅਧਿਆਪਕ ਨਰੇਸ਼ ਕੁਮਾਰ ਅਤੇ ਰਵਿੰਦਰ ਸਿੰਘ ਹਾਜ਼ਰ ਸਨ।

Exit mobile version