December 27, 2024

ਜਿਲ੍ਹਾ ਪੱਧਰੀ ਅਧਿਆਪਕ ਦਿਵਸ ਮਨਾਇਆ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੀਤੀ ਭਰਵੀਂ ਸ਼ਿਰਕਤ

0

ਜਿਲ੍ਹਾ ਪੱਧਰੀ ਅਧਿਆਪਕ ਦਿਵਸ ਆਨਲਾਈਨ ਸਮਾਗਮ ਦੀ ਝਲਕ।

*ਆਨਲਾਈਨ ਸਮਾਗਮ ਨੇ ਵਧਾਇਆ ਅਧਿਆਪਕਾਂ ਦਾ ਉਤਸ਼ਾਹ: ਸੰਜੀਵ ਗੌਤਮ

ਹੁਸ਼ਿਆਰਪੁਰ / 6 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅਧਿਆਪਕ ਦਿਵਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ, ਹੁਸ਼ਿਆਰਪੁਰ ਇੰਜੀ. ਸੰਜੀਵ ਗੌਤਮ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਸਮਾਰੋਹ ਜ਼ੂਮ ਐਪ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਜਿਲ੍ਹੇ ਭਰ ਤੋਂ ਸਕੂਲ ਮੁਖੀਆਂ, ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਅਤੇ ਸੈਕੰਡਰੀ) ਇੰਜੀ. ਸੰਜੀਵ ਗੌਤਮ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿੰਡ-19 ਮਹਾਂਮਾਰੀ ਦੇ ਚਲਦਿਆਂ ਆਨਲਾਈਨ ਕਰਵਾਏ ਗਏ ਇਸ ਸਮਾਗਮ ਨੇ ਅਧਿਆਪਕਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਇਹ ਸਮਾਗਮ ਯਾਦਗਾਰੀ ਅਤੇ ਇਤਿਹਾਸਿਕ ਹੋ ਨਿੱਬੜਿਆ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਪੂਰੀ ਦੁਨੀਆਂ ਵਿੱਚ ਹਰ ਤਰਾਂ ਦੇ ਕੰਮਕਾਜ ਠੱਪ ਪਏ ਹਨ ਪਰੰਤੂ ਇਸ ਸੰਕਟ ਦੀ ਘੜੀ ਵਿੱਚ ਜਿਸ ਤਰਾਂ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਮੋਬਾਈਲ, ਰੇਡੀਓ, ਟੀ. ਵੀ. ਆਦਿ ਸੰਚਾਰ ਸਾਧਨਾਂ ਦੀ ਸੁਚੱਜੀ ਵਰਤੋਂ ਕਰਦਿਆਂ ਸਕੂਲ ਸਿੱਖਿਆ ਨੂੰ ਜਾਰੀ ਰੱਖਿਆ, ਉਹ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਪਲਬਧੀ ਸਰਵੇਖਣ (ਪੀ. ਏ. ਐੱਸ.) ਰਾਹੀਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਲਦੀ ਹੀ ਹੋਣ ਵਾਲੇ ਕੌਮੀ ਉਪਲਬਧੀ ਸਰਵੇਖਣ (ਐੱਨ. ਏ. ਐੱਸ.) ਲਈ ਵਧੀਆ ਢੰਗ ਨਾਲ ਤਿਆਰੀ ਕਰਵਾ ਰਹੇ ਹਨ ਅਤੇ ਇਸ ਵਾਰ ਕੌਮੀ ਪੱਧਰ ਤੇ ਪੰਜਾਬ ਦਾ ਨਾਮ ਜਰੂਰ ਪਹਿਲੇ ਨੰਬਰ ਤੇ ਆਵੇਗਾ। ਉਨ੍ਹਾਂ ਅਧਿਆਪਕ ਦਿਵਸ ਤੇ ਸਟੇਟ ਅਵਾਰਡ ਹਾਸਿਲ ਕਰਨ ਵਾਲੇ ਜਿਲ੍ਹੇ ਦੇ ਤਿੰਨ ਅਧਿਆਪਕਾਂ ਡਾ. ਜਸਵੰਤ ਰਾਏ, ਪਰਮਜੀਤ ਕੌਰ ਅਤੇ ਮਨਜੀਤ ਸਿੰਘ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਇਸ ਤਰਾਂ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਨਾਲ ਅਧਿਆਪਕਾਂ ਵਿੱਚ ਉਤਸ਼ਾਹ ਹੋਰ ਵਧਦਾ ਹੈ। ਇਸ ਮੌਕੇ ਉਪ ਜਿਲ੍ਹਾ ਅਫ਼ਸਰ (ਸ) ਸੁਖਵਿੰਦਰ ਸਿੰਘ ਅਤੇ ਰਾਕੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਜਿਲ੍ਹੇ ਵਿੱਚ ਅਧਿਆਪਕਾਂ ਵੱਲੋਂ ਅਕਾਦਮਿਕ ਪੱਖ ਤੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।  

ਸਮਾਗਮ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਜਸ਼ਨਪ੍ਰੀਤ ਕੌਰ, ਪ੍ਰਾਚੀ, ਨੈਨਾ, ਸੋਫ਼ੀਆ, ਮਹਿਕ ਨੇ ਅਧਿਆਪਕ ਦਿਵਸ ਆਪਣੀਆਂ ਪੇਸ਼ਕਾਰੀਆਂ ਰਾਹੀਂ ਅਧਿਆਪਕ ਦਿਵਸ ਨੂੰ ਯਾਦਗਾਰੀ ਬਣਾ ਦਿੱਤਾ। ਅਧਿਆਪਕ ਵਰਗ ਵੱਲੋਂ ਡਾ. ਅਰਮਨਪ੍ਰੀਤ ਸਿੰਘ ਅਤੇ ਅੰਜੂ ਵੀ. ਰੱਤੀ ਨੇ ਆਪਣੀਆਂ ਕਵਿਤਾਵਾਂ ਨਾਲ ਸ਼ਾਇਰਾਨਾ ਹਾਜ਼ਰੀ ਲਗਵਾਈ ਅਤੇ ਹਰਜਿੰਦਰ ਕੌਰ ਬੱਸੀ ਨੌ, ਹੈੱਡਮਾਸਟਰ ਨਸੀਬ ਸਿੰਘ ਦਰਦੀ ਸਹੌੜਾ ਕੰਢੀ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੀਟਿੰਗ ਦਾ ਮੰਚ ਸੰਚਾਲਨ ਜਿਲ੍ਹਾ ਮੀਡੀਆ ਕੋਆਡੀਨੇਟਰ ਸਮਰਜੀਤ ਸਿੰਘ ਸ਼ਮੀ ਅਤੇ ਸ਼ੋਸ਼ਲ ਮੀਡੀਆ ਕੋਆਡੀਨੇਅਰ ਯੋਵੇਸ਼ਵਰ ਸਲਾਰੀਆ ਵੱਲੋਂ ਕੀਤਾ ਗਿਆ।

Leave a Reply

Your email address will not be published. Required fields are marked *