December 27, 2024

ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਪੰਜਾਬ ਪ੍ਰਾਪਤੀ ਸਰਵੇ ਨੂੰ ਲਾਗੂ ਕਰਨ ਲਈ ਪ੍ਰੇਰਿਆ

0

ਹੁਸ਼ਿਆਰਪਰ / 1 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਿੱਖਿਆ ਸਕੱਤਰ, ਕ੍ਰਿਸ਼ਨ ਕੁਮਾਰ ਨੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ “ਪੰਜਾਬ ਪ੍ਰਾਪਤੀ ਸਰਵੇਖਣ” (Punjab Achievement Survey – PAS) ਦੇ ਅਮਲ ਨੂੰ ਡਿਊਟੀ ਵਜੋਂ ਨਹੀਂ ਸਗੋਂ ਲਗਨ ਅਤੇ ਜਨੂੰਨ ਦੀ ਭਾਵਨਾ ਨਾਲ ਹੇਠਲੇ ਪੱਧਰ ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ  ਅੱਜ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ), ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਪੀਪੀਡੀਸੀਜ਼, ਡੀਐਮਜ਼, ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਨਾਲ ਦੇ ਨਾਲ ਵੈਬਿਨਾਰ ਰਾਹੀਂ ਮੀਟਿੰਗ ਕੀਤੀ।

ਇਸ ਮੀਟਿੰਗ ਦੌਰਾਨ ਉਹਨਾਂ “ਪੰਜਾਬ ਪ੍ਰਾਪਤੀ ਸਰਵੇਖਣ” (ਪੈਸ) ਦੇ  ਚੱਲ ਰਹੇ ਤਿਆਰੀ ਟੈਸਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ  ਵੈਬਿਨਾਰ ਦੇ ਦੌਰਾਨ, ਉਨ੍ਹਾਂ ਸਕੂਲ ਮੁਖੀਆਂ ਤੇ ਬਾਕੀ ਅਧਿਕਾਰੀਆਂ ਦੇ ਸੁਝਾਵਾਂ ਨੂੰ ਸੁਣਿਆ ਜਿਸ ਨਾਲ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮੱਦਦ ਮਿਲੇਗੀ। ਉਨ੍ਹਾਂ ਸਿਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸ਼ਲਾਘਾਯੋਗ ਉਪਰਾਲੇ ਅਤੇ ਕੀਮਤੀ ਸੁਝਾਵਾਂ ਦੀ ਸ਼ਲਾਘਾ ਕੀਤੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਦੌਰਾਨ ਨੇ ਕਿਹਾ ਕਿ “ਪੰਜਾਬ ਪ੍ਰਾਪਤੀ ਸਰਵੇਖਣ”, ਜੋ ਕਿ ਇਸ ਵੇਲੇ ਰਾਜ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਚੱਲ ਰਿਹਾ ਹੈ, ਦਾ ਉਦੇਸ਼ ਨਾ ਸਿਰਫ “ਰਾਸ਼ਟਰੀ ਪ੍ਰਾਪਤੀ ਸਰਵੇਖਣ” ਵਿੱਚ ਲਰਨਿੰਗ ਨਤੀਜਾ ਟੈਸਟਾਂ ਵਿੱਚ ਸਫਲਤਾ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ, ਬਲਕਿ ਵਿਦਿਆਰਥੀਆਂ ਦੇ ਸਮਝ ਦੇ ਪੱਧਰ ਨੂੰ ਵੀ ਮਜ਼ਬੂਤ ਕਰਨਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪੈਸ ਪ੍ਰੀਖਆ ਨਾਲ ਵਿਦਿਆਰਥੀਆਂ ਦੀ ਵੱਖ  ਵੱਖ ਵਿਸ਼ਿਆਂ ਦੀਆਂ ਮੁੱਢਲੀਆਂ  ਧਾਰਨਾਵਾਂ ਅਤੇ ਵਿਦਿਆਰਥੀਆਂ ਦੀ ਤਰਕ ਯੋਗਤਾ ਵਿੱਚ ਵਾਧਾ ਕਰੇਗੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਉਨ੍ਹਾਂ ਦੇ ਹੁਨਰ ਨੂੰ ਵਧਾਏਗਾ, ਨਤੀਜੇ ਵਜੋਂ ਉਨ੍ਹਾਂ ਨੂੰ ਇੰਜੀਨੀਅਰਿੰਗ, ਮੈਡੀਕਲ, ਵਣਜ ਅਤੇ ਹੋਰ ਕੋਰਸਾਂ ਵਿਚ ਦਾਖਲੇ ਲਈ ਅਤੇ ਭਵਿੱਖ ਵਿਚ ਰੁਜ਼ਗਾਰ ਦੇ ਤਰੀਕਿਆਂ ਨੂੰ ਅਪਣਾਉਣ ਲਈ ਵੱਖ ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿਚ ਵਧੀਆ ਦਰਜਾ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗਾ।

ਉਹਨਾਂ ਇਸ ਪ੍ਰੋਗਰਾਮ ਨੂੰ ਸਚੁੱਜੇ ਢੰਗ ਆਪਸੀ ਤਾਲਮੇਲ ਅਤੇ ਖੁਸਗਵਾਰ ਮਾਹੌਲ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਦੇ “ਬੱਡੀ ਗਰੁੱਪ” ਬਣਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। “ਬੱਡੀ ਗਰੁੱਪਸ” ਦਾ ਗਠਨ ਟੀਮ ਦੇ ਕੰਮ ਨੂੰ ਉਤਸ਼ਾਹਤ ਕਰੇਗਾ ਨਤੀਜੇ ਵਜੋਂ ਇਸ ਮੈਗਾ ਅਭਿਆਸ ਵਿੱਚ ਪ੍ਰਤੀਸ਼ਤ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਧੀਆ ਹੁੰਗਾਰਾ ਮਿਲੇਗਾ।

Leave a Reply

Your email address will not be published. Required fields are marked *