December 25, 2024

ਐਸ.ਐਸ.ਪੀ. ਨੇ ਸੋਨੇ ਦੀਆਂ ਤਿੰਨ ਚੇਨਾ, ਬਾਲੀ ਤੇ ਮੋਬਾਇਲ ਸਬੰਧਤ ਲੋਕਾਂ ਨੂੰ ਕੀਤਾ ਸਪੁਰਦ

0

ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਬਸੰਤ ਵਿਹਾਰ ਵਾਸੀ ਰਾਜ ਰਾਣੀ ਨੂੰ ਸੋਨੇ ਦੀ ਚੇਨ ਸਪੁਰਦ ਕਰਦੇ ਹੋਏ।


ਹੁਸ਼ਿਆਰਪੁਰ ਨੂੰ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਮੁਕਤ ਕਰਨਾ ਮੁੱਖ ਤਰਜੀਹ : ਨਵਜੋਤ ਸਿੰਘ ਮਾਹਲ
***ਚੇਨ ਅਤੇ ਮੋਬਾਇਲ ਸਨੇਚਿੰਗ ਦੇ ਪੰਜ ਮਾਮਲੇ ਕੀਤੇ ਹੱਲ


***ਭੈੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਡੀ.ਐਸ.ਪੀਜ਼ ਤੇ ਇੰਸਪੈਕਟਰਾਂ ਦੀ ਅਗਵਾਈ ’ਚ 10 ਸੈਕਟਰ ਬਣਾਏ


ਹੁਸ਼ਿਆਰਪੁਰ, 31 ਅਗਸਤ / ਨਿਊ ਸੁਪਰ ਭਾਰਤ ਨਿਊਜ਼ :


ਜ਼ਿਲ੍ਹਾ ਪੁਲਿਸ ਨੇ ਲੁੱਟ-ਖੋਹ ਦੀਆਂ ਪੰਜ ਬਾਰਦਾਤਾਂ ਨੂੰ ਹੱਲ ਕਰਦਿਆਂ ਅੱਜ ਇਕ ਨਿਵੇਕਲੀ ਪਹਿਲ ’ਚ ਖੁੱਟ-ਖੋਹ ਕੀਤੀਆਂ ਸੋਨੇ ਦੀਆਂ ਤਿੰਨ ਚੇਨੀਆਂ, ਬਾਲੀ ਅਤੇ ਇਕ ਮੋਬਾਇਲ ਫੋਨ ਸਬੰਧਤ ਲੋਕਾਂ ਦੇ ਸਪੁਰਦ ਕੀਤਾ।


ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਹ ਸਮਾਨ ਸਬੰਧਤ ਧਿਰਾਂ ਨੂੰ ਸੌਂਪਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਤਰਜ਼ੀਹਾਂ ’ਚੋਂ ਇਕ ਹੁਸ਼ਿਆਰਪੁਰ ਨੂੰ ਸਨੇਚਿੰਗ ਦੀਆਂ ਵਾਰਦਾਤਾਂ ਤੋਂ ਮੁਕਤ ਕਰਨਾ ਹੈ, ਜਿਸ ਲਈ ਉਨ੍ਹਾਂ ਜਬਰਦਸਤ ਵਿਉਂਤਬੰਦੀ ਕਰਕੇ ਜ਼ਿਲ੍ਹੇ ਵਿੱਚ ਪੁਲਿਸ ਦੀ ਚੌਕਸੀ ਅਤੇ ਚੈਕਿੰਗ ਨੂੰ ਹੋਰ ਤੇਜ ਕਰ ਦਿੱਤਾ ਹੈ ਤਾਂ ਜੋ ਭੈੜੇ ਅਨਸਰਾਂ ਦਾ ਸ਼ਿਕੰਜਾ ਕੱਸਿਆ ਜਾ ਸਕੇ।

 ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਬਸੰਤ ਵਿਹਾਰ ਵਾਸੀ ਰਾਜ ਰਾਣੀ ਨੂੰ ਸੋਨੇ ਦੀ ਚੇਨ ਸਪੁਰਦ ਕਰਦੇ ਹੋਏ।

ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਸਬੰਧਤ ਲੋਕਾਂ ਨੂੰ ਉਨ੍ਹਾਂ ਦਾ ਸਾਮਾਨ ਸਪੁਰਦ ਕਰਨ ਦਾ ਮਕਸਦ ਆਮ ਲੋਕਾਂ ਵਿੱਚ ਭੈੜੇ ਅਨਸਰਾਂ ਖਿਲਾਫ ਹੌਂਸਲੇ ਨੂੰ ਹੋਰ ਮਜ਼ਬੂਤੀ ਦੇਣਾ ਹੈ।

 ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਕੂਕਾਨੇਟ ਵਾਸੀ ਭੁਵਨੇਸ਼ਵਰੀ ਨੂੰ ਸੋਨੇ ਦੀ ਚੇਨ ਸਪੁਰਦ ਕਰਦੇ ਹੋਏ।


ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੁੱਟ ਖੋਹ ਦੇ ਇਨ੍ਹਾਂ ਪੰਜ ਮਾਮਲਿਆਂ ਨੂੰ ਹੱਲ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖਤ ਗੁਰਜੀਤ ਸਿੰਘ ਵਾਸੀ ਸ਼ਾਮ ਚੁਰਾਸੀ, ਮਨਜੋਤ ਸਿੰਘ ਵਾਸੀ ਪਿੰਡ ਜੰਡੀ, ਹਰਪ੍ਰੀਤ ਸਿੰਘ ਤੇ ਅਮ੍ਰਿਤ ਸਿੰਘ ਦੋਵੇਂ ਵਾਸੀ ਚਲੂਪਰ, ਸਰਬਜੀਤ ਸਿੰਘ ਵਾਸੀ ਜੰਡੀ ਅਤੇ ਅਜੇ ਵਾਸੀ ਰੰਧਾਵਾ ਬਰੋਟਾ ਵਜੋਂ ਹੋਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਸਥਾਨਕ ਪੁਲਿਸ ਲਾਇਨ ’ਚ ਗੁਰਦੀਪ ਸਿਘ ਵਾਸੀ ਨੂੰ ਸੋਨੇ ਦੀ ਚੇਨ ਸਪੁਰਦ ਕਰਦੇ ਹੋਏ।


ਰਾਜ ਕੁਮਾਰੀ ਵਾਸੀ ਮੁਹੱਲਾ ਨਰਾਇਣਗੜ੍ਹ ਤੋਂ ਖੋਹੀ ਗਈ ਬਾਲੀ ਸਪੁਰਦ ਕਰਨ ਵੇਲੇ ਪੀੜਤ ਧਿਰ ਨੇ ਦੱਸਿਆ ਕਿ 12 ਮਾਰਚ ਨੂੰ ਜਦੋਂ ਰਾਜ ਕੁਮਾਰੀ ਸੈਰ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਵਿਅਕਤੀ ਉਸਦੀ ਬਾਲੀ ਖੋਹ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਰਾਜ ਰਾਣੀ ਨੇ ਵਾਸੀ ਬਸੰਤ ਬਿਹਾਰ ਨੇ ਐਸ.ਐਸ.ਪੀ ਨੂੰ ਦੱਸਿਆ ਕਿ 15 ਜੂਨ ਨੂੰ ਉਹ ਦਵਾਈ ਲੈ ਕੇ ਪਰਤ ਰਹੀ ਸੀ ਤੇ ਜਦੋਂ ਉਹ ਆਪਣੇ ਘਰ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਤੇ ਆਏ ਦੋ ਵਿਅਕਤੀਆਂ ਨੇ ਉਸਦੀ ਸੋਨੇ ਦੀ ਚੇਨੀ ਝਪਟ ਲਈ ਤੇ ਫਰਾਰ ਹੋ ਗਏ। ਕੂਕਾਨੇਟ ਵਾਸੀ ਭੁਵਨੇਸ਼ਵਰੀ ਨੇ ਆਪਣਾ ਖੋਹਿਆ ਹੋਇਆ ਫੋਨ ਪ੍ਰਾਪਤ ਕਰਦਿਆਂ ਦੱਸਿਆ ਕਿ 21 ਅਗਸਤ ਨੂੰ ਆਪਣੇ ਘਰ ਸ਼ੰਕਰ ਨਗਰ ਨੂੰ ਜਾ ਰਹੀ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਉਸਦਾ ਫੋਨ ਖੋਹ ਕੇ ਫਰਾਰ ਹੋ ਗਏ।

Leave a Reply

Your email address will not be published. Required fields are marked *