Site icon NewSuperBharat

ਸਵੱਛਤਾ ਦੇ ਨਾਲ-ਨਾਲ ਪੰਚਾਇਤਾਂ ਦੀ ਆਮਦਨ ਵੀ ਵਧਾਉਣਗੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ **ਜ਼ਿਲ੍ਹੇ ਦੇ 6 ਬਲਾਕਾਂ ਦੇ 9 ਪਿੰਡਾਂ ’ਚ ਸਾਲਿਡ ਵੇਸਟ ਮੈਨੇਜਮੈਂਟ ਤਹਿਤ ਕੰਮਾਂ ਨੂੰ ਮਨਜੂਰੀ: ਡਿਪਟੀ ਕਮਿਸ਼ਨਰ

*ਪ੍ਰੋਜੈਕਟ ’ਤੇ ਆਵੇਗੀ 30 ਲੱਖ ਰੁਪਏ ਤੋਂ ਵੱਧ ਦੀ ਲਾਗਤ, 7 ਪ੍ਰੋਜੈਕਟਾਂ ’ਤੇ ਚੱਲ ਰਿਹੈ ਕੰਮ **ਕੰਮ ਲਈ 4282 ਦਿਹਾੜੀਆਂ ਜਨਰੇਟ ਹੋਣ ਨਾਲ ਪਿੰਡ ਵਾਸੀਆਂ ਨੂੰ ਮਿਲੇਗਾ ਰੋਜ਼ਗਾਰ

ਹੁਸ਼ਿਆਰਪੁਰ / 28 ਅਗਸਤ / ਨਿਊ ਸੁਪਰ ਭਾਰਤ ਨਿਊਜ

ਮਗਨਰੇਗਾ ਤਹਿਤ ਜ਼ਿਲ੍ਹੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਪ੍ਰਸ਼ਾਸਨ ਵਲੋਂ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਿਸ ਨਾਲ ਨਾ ਸਿਰਫ ਪਿੰਡ ਵਾਸੀਆਂ ਦਾ ਜੀਵਨ ਪੱਧਰ ਉਚਾ ਹੋਵੇਗਾ ਬਲਕਿ ਪਿੰਡਾਂ ਵਿੱਚ ਲੋਕਾਂ ਨੂੰ ਰੋਜਗਾਰ ਦੇ ਮੌਕੇ ਵੀ ਮੁਹੱਈਆ ਹੋ ਸਕਣਗੇ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡਾਂ ਨੂੰ ਸਵੱਛ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਗਨਰੇਗਾ ਦੇ ਸਹਿਯੋਗ ਨਾਲ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ, ਜੋ ਕਿ ਸਵੱਛਤਾ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਪਿੰਡ ਨੂੰ ਆਤਮ ਨਿਰਭਰ ਵੀ ਬਣਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਜ਼ਿਲ੍ਹੇ  ਦੇ ਪਿੰਡਾਂ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਲਗਾਉਣ ਲਈ 6 ਬਲਾਕਾਂ ਦੇ 9 ਪਿੰਡ ਜਿਸ ਵਿੱਚ ਦਸੂਹਾ ਬਲਾਕ ਦਾ ਪਿੰਡ ਨਰਾਇਣਗੜ੍ਹ, ਹਾਜੀਪੁਰ ਦਾ ਦਗਨ, ਹੁਸ਼ਿਆਰਪੁਰ-2 ਦਾ ਚੌਹਾਲ ਅਤੇ ਨਾਰਾ, ਮਾਹਿਲਪੁਰ ਦਾ ਬਾਹੋਵਾਲ ਅਤੇ ਮਨੋਲਿਆ, ਤਲਵਾੜਾ ਦਾ ਰਕੜੀ ਦਾਤਾਰਪੁਰ, ਟਾਂਡਾ ਦਾ ਸਲੇਮਪੁਰ ਅਤੇ ਜਲਾਲਪੁਰ ਚੁਣੇ ਗਏ ਹਨ। ਉਨ੍ਹਾਂ ਦੱÎਸਆ ਕਿ ਇਨ੍ਹਾਂ ਪਿੰਡਾਂ ਵਿੱਚ 30 ਲੱਖ 15 ਹਜ਼ਾਰ ਦੇ 9 ਕੰਮ ਮਨਜੂਰ ਕੀਤੇ ਗਏ ਹਨ। ਮਗਨਰੇਗਾ ਯੋਜਨਾ ਤਹਿਤ ਸਾਲਿਡ ਵੇਸਟ ਮੈਨੇਜਮੈਂਟ ਦੇ 9 ਕੰਮਾਂ ਵਿਚੋਂ 7 ਕੰਮਾਂ ’ਤੇ ਕਰੀਬ 4 ਲੱਖ 72 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਇਹ ਸਾਰੇ ਕੰਮ ਪ੍ਰਗਤੀ ਅਧੀਨ ਹਨ।

ਅਪਨੀਤ ਰਿਆਤ ਨੇ ਦੱਸਿਆ ਕਿ ਇਸ ਕੰਮ ਲਈ 4282 ਦਿਹਾੜੀਆਂ ਜਨਰੇਟ ਕੀਤੀਆਂ ਜਾਣਗੀਆਂ, ਜਿਸਦਾ ਸਿੱਧਾ ਲਾਭ ਪਿੰਡ ਵਾਸੀਆਂ ਨੂੰ ਰੋਜ਼ਗਾਰ ਦੇ ਰੂਪ ਵਿੱਚ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਚੈਂਬਰ ਤਿਆਰ ਕੀਤੇ ਜਾਣਗੇ। ਇਸ ਪ੍ਰੋਜੈਕਟ  ਤੋਂ ਕੰਪੋਸਟ ਖਾਦ, ਕੇਂਚੁਆ ਖਾਦ ਤਿਆਰ ਕੀਤੀ ਜਾਵੇਗੀ ਜਿਸ ਨਾਲ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਹੋਰ ਪਿੰਡਾਂ ਨੂੰ ਵੀ ਕੰਮ ਕਰਨ ਦਾ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਉਥੇ ਕੂੜਾ ਇਕੱਤਰ ਕਰਨ ਲਈ ਉਨ੍ਹਾਂ ਪਿੰਡਾਂ ਵਿੱਚ ਪ੍ਰਤੀ ਘਰ ਦੋ ਡਸਟਬਿਨ ਦਿੱਤੇ ਜਾਣਗੇ। ਇਕ ਡਸਟਬਿਨ ਗਿੱਲਾ ਕੂੜਾ ਰੱਖਣ ਲਈ ਅਤੇ ਦੂਜਾ ਡਸਟਬਿਨ ਸੁੱਕਾ ਕੂੜਾ ਰੱਖਣ ਲਈ ਹੋਵੇਗਾ। ਇਸ ਤੋਂ ਇਲਾਵਾ ਕੂੜਾ ਇਕੱਠਾ ਕਰਨ ਲਈ ਇਕ ਰੇਹੜੀ ਦੀ ਵਿਵਸਥਾ ਕੀਤੀ ਜਾਵੇਗੀ, ਜਿਸ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਰੱਖਣ ਲਈ ਦੋ ਹਿੱਸੇ ਬਣਾਏ ਜਾਣਗੇ। ਰੇਹੜੀ ਨਾਲ ਕੂੜਾ ਇਕੱਠਾ ਕਰਕੇ ਸਾਲਿਡ ਵੇਸਟ ਮੈਨੇਜਮੈਂਟ ਵਾਲੇ ਸਥਾਨ ’ਤੇ ਸੁੱਟਿਆ ਜਾਵੇਗਾ ਤਾਂ ਜੋ ਉਥੇ ਇਸ ਕੂੜੇ ਦੀ ਸੈਗਰੀਗੇਸ਼ਨ ਕੀਤੀ ਜਾ ਸਕੇ।

Exit mobile version