ਛੇਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਈ ਪ੍ਰਾਰਥੀ ਕਰਵਾਉਣ ਆਪਣੀ ਰਜਿਸਟ੍ਰੇਸ਼ਨ: ਡਿਪਟੀ ਕਮਿਸ਼ਨਰ
*ਵਿਭਾਗ ਦੀ ਵੈਬਸਾਈਟ www.pgrkam.com ’ਤੇ ਅਪਲਾਈ ਕਰ ਸਕਦੇ ਹਨ ਪ੍ਰਾਰਥੀ **24 ਤੋਂ 30 ਸਤੰਬਰ ਤੱਕ ਲਗਾਇਆ ਜਾਵੇਗਾ ਮੈਗਾ ਰੋਜ਼ਗਾਰ ਮੇਲਾ ***ਜ਼ਿਲ੍ਹੇ ’ਚ 3831ਖਾਲੀ ਅਸਾਮੀਆਂ ਲਈ 101 ਕੰਪਨੀਆਂ ਵਲੋਂ ਵੱਖ-ਵੱਖ ਤਰੀਕਾਂ ਨੂੰ ਲਿਆ ਜਾਵੇਗਾ ਇੰਟਰਵਿਊ
ਹੁਸ਼ਿਆਰਪੁਰ / 25 ਅਗਸਤ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ ਛੇਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ 24 ਤੋਂ 30 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸੂਬੇ ਪੱਧਰ ’ਤੇ ਲਗਭਗ 90 ਹਜ਼ਾਰ ਅਸਾਮੀਆਂ ਲਈ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਨੂੰ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਦੀ ਵੈਬਸਾਈਟ www.pgrkam.com ’ਤੇ ਅਪਲੋਡ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋ ਉਮੀਦਵਾਰ ਇਸ ਮੇਲੇ ਵਿੱਚ ਭਾਗ ਲੈਣਾ ਚਾਹੁੰਦਾ ਹੈ, ਉਹ ਉਪਰੋਕਤ ਵੈਬਸਾਈਟ ’ਤੇ ਆਪਣੀ ਯੋਗਤਾ ਅਨੁਸਾਰ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਵੈਬਸਾਈਟ ’ਤੇ ਜਿਸ ਦਿਨ ਇੰਟਰਵਿਊ ਦੀ ਤਰੀਕ ਦੱਸੀ ਗਈ ਹੈ, ਉਸ ਦਿਨ ਉਹ ਆਪਣੀ ਇੰਟਰਵਿਊ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਛੇਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਲਗਾਇਆ ਜਾ ਰਿਹਾ ਹੈ ਅਤੇ ਇਸੇ ਲੜੀ ਵਿੱਚ ਜ਼ਿਲ੍ਹਾਂ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਉਪਰੋਕਤ ਵੈਬਸਾਈਟ ਵਿੱਚ ਦੱਸੀਆਂ ਗਈਆਂ ਮਿਤੀਆਂ ਅਤੇ ਸਥਾਨ ਅਨੁਸਾਰ ਲਗਾਇਆ ਜਾਵੇਗਾ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 3831 ਅਸਾਮੀਆਂ ਲਈ ਇਹ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ ਅਤੇ ਇਸ ਰੋਜ਼ਗਾਰ ਮੇਲੇ ਵਿੱਚ 101 ਪ੍ਰਾਈਵੇਟ ਕੰਪਨੀਆਂ ਵਲੋਂ ਵੱਖ-ਵੱਚ ਮਿਤੀਆਂ ਨੂੰ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਰਥੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਦਫ਼ਤਰ ਦੇ ਜਾਬ ਹੈਲਪਲਾਈਨ ਨੰਬਰ 62801-97708 ’ਤੇ ਗੱਲ ਕਰਕੇ ਜਾਂ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਐਮ.ਐਸ.ਡੀ.ਸੀ ਬਿਲਡਿੰਗ, ਜਲੰਧਰ, ਹੁਸ਼ਿਆਰਪੁਰ ਵਿੱਚ ਪਹੁੰਚ ਕਰਕੇ ਪ੍ਰਾਪਤ ਕਰ ਸਕਦੇ ਹਨ।