February 23, 2025

68 ਪਿੰਡਾਂ ਦੀ ਬਦਲੇਗੀ ਨੁਹਾਰ, 9 ਕਰੋੜ ਰੁਪਏ ਜਾਰੀ: ਅਪਨੀਤ ਰਿਆਤ

0

DC Hoshiarpur Apneet Riyat


ਕੁਲ 30 ਕਰੋੜ ਰੁਪਏ ਦੀ ਲਾਗਤ ਨਾਲ ਸੰਸਾਰਪੁਰ ਸਮੂਹ ਦੇ ਪਿੰਡਾਂ ‘ਚ ਬੁਨਿਆਦੀ ਢਾਂਚੇ ਦਾ ਹੋਵੇਗਾ ਵਿਕਾਸ


ਸਮੂਹ ਦੇ ਸਾਰੇ 68 ਪਿੰਡਾਂ ‘ਚ 2471 ਸੋਲਰ ਐੱਲ.ਈ.ਡੀ. ਲਾਈਟਾਂ ਲੱਗੀਆਂ


ਬਾਇਓ ਡਾਇਜੈਸਟਰ ਜਨਤਕ ਪਖਾਨੇ, ਬਹੁਮੰਤਵੀ ਹਾਲ, ਖੇਡ ਕੰਪਲੈਕਸ, ਸੜਕ ਨਿਰਮਾਣ, ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਤੇ ਉਸਾਰੀ ਦੇਵੇਗੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ


ਹੁਸ਼ਿਆਰਪੁਰ, 9 ਅਗਸਤ /ਨਿਊ ਸੁਪਰ ਭਾਰਤ ਨਿਊਜ਼ :

ਰੂਰਬਨ ਮਿਸ਼ਨ ਤਹਿਤ ਜ਼ਿਲੇ ਦੀ ਦਸੂਹਾ ਸਬ ਡਵੀਜ਼ਨ ਦੇ ਸੰਸਾਰਪੁਰ ਦੇ 68 ਪਿੰਡਾਂ ਦੀ ਮੁਕੰਮਲ ਤੌਰ ‘ਤੇ ਨੁਹਾਰ ਬਦਲੀ ਜਾਵੇਗੀ ਜਿਸ ਲਈ ਪਹਿਲੀ ਕਿਸ਼ਤ ਵਜੋਂ 9 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸ਼ਹਿਰੀ ਤਰਜ ‘ਤੇ ਵਿਕਾਸ, ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਆਰਥਿਕ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ।

ਰੰਗੀਨ ਦੇ ਹੁਨਰ ਵਿਕਾਸ ਕੇਂਦਰ ਵਿਖੇ ਛਾਂਦਾਰ ਜਾਲ ਲਗਾਇਆ ਗਿਆ.


ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਾਰਪੁਰ ਕਲਸਟਰ ਦੇ ਇਨ੍ਹਾਂ 68 ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਸਾਰੇ ਪਿੰਡਾਂ ਵਿਚ 2471 ਸੋਲਰ ਐੱਲ.ਈ.ਡੀ. ਲਾਈਟਾਂ ਲੱਗ ਚੁੱਕੀਆਂ ਹਨ। ਉਨਾਂ ਦੱਸਿਆ ਕਿ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸ਼ਹਿਰੀ ਤਰਜ ‘ਤੇ ਲਾਗੂ ਕਰਨ ਤਹਿਤ ਇਕਸਾਰ ਵਿਕਾਸ ਯਕੀਨੀ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਮਿਸ਼ਨ ਵਿਕਾਸ ਦੇ ਖੇਤਰ ਵਿਚ ਵੱਡੀ ਤਬਦੀਲੀ ਲਿਆਉਂਦਿਆਂ ਪਿੰਡਾਂ ਵਿੱਚ ਬਾਇਓ ਡਾਇਜੈਸਟਰ ਪਖਾਨੇ, ਬੱਸ ਕਿਊ ਸ਼ੈਲਟਰ, ਬਹੁਮੰਤਵੀ ਹਾਲ, ਖੇਡ ਕੰਪਲੈਕਸ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ।ਅਪਨੀਤ ਰਿਆਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਸੜਕਾਂ ਦੀ ਉਸਾਰੀ, ਸਰਕਾਰੀ ਸਕੂਲਾਂ ਵਿਚ ਸੈਨਟਰੀ ਪੈਡ ਮਸ਼ੀਨਾਂ ਲਾਉਣਾ, ਆਂਗਣਵਾੜੀ ਕੇਂਦਰਾਂ ਦੀ ਮੁਰੰਮਤ ਅਤੇ ਉਸਾਰੀ ਤੋਂ ਇਲਾਵਾ ਪਿੰਡ ਰੰਗੀਆਂ ਵਿੱਚ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਦੀ ਮੁਰੰਮਤ ਅਤੇ ਮਜਬੂਤੀ ਦਾ ਕੰਮ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਰਾਸ਼ਟਰੀ ਰੂਰਬਨ ਮਿਸ਼ਨ ਤਹਿਤ ਇਨ੍ਹਾਂ ਪਿੰਡਾਂ ਵਿਚ ਕੇਂਦਰ-ਰਾਜ ਸਰਕਾਰਾਂ ਦੀ 70:30 ਫੀਸਦੀ ਕ੍ਰਮਵਾਰ ਭਾਈਵਾਲੀ ਨਾਲ ਕੁਲ 30 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ ਵਿਚੋਂ 9 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਬੇਰੁਜ਼ਗਾਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਇਕਸਾਰ ਪੇਂਡੂ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਰੰਗੀਨ ਦੇ ਹੁਨਰ ਵਿਕਾਸ ਕੇਂਦਰ ਵਿਖੇ ਛਾਂਦਾਰ ਜਾਲ ਲਗਾਇਆ ਗਿਆ.


ਅਪਨੀਤ ਰਿਆਤ ਨੇ ਦੱਸਿਆ ਕਿ ਸੰਸਾਰਪੁਰ ਕਲਸਟਰ ਦੇ ਪਿੰਡਾਂ ਵਿਚ ਵਿਕਾਸ ਕਾਰਜ ਪੂਰੀ ਰਫ਼ਤਾਰ ਨਾਲ ਜਾਰੀ ਹਨ ਜਿਹੜੇ ਕਿ ਮਾਰਚ 2021 ਤੱਕ ਪੂਰਨ ਤੌਰ ਤੇ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ ਪਿੰਡ ਪੰਧੇਰ ਵਿਚ ਦੁਕਾਨਾਂ ਬਣਾਈਆ ਜਾ ਰਹੀਆਂ ਹਨ ਜਿਸ ਰਾਹੀਂ ਪਿੰਡ ਵਾਸੀਆਂ ਨੂੰ ਰੋਜ਼ਗਾਰ ਦੇ ਵਸੀਲੇ ਸਥਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਖਰੀਦੋ-ਫਰੋਖ਼ਤ ਦੀ ਵੀ ਸੌਖ ਹੋਵੇਗੀ। ਇਸੇ ਤਰ੍ਹਾਂ ਪਿੰਡ ਪੱਸੀ ਕੰਢੀ ਅਤੇ ਸੰਸਾਰਪੁਰ ਵਿਚ ਬਾਇਓ ਡਾਇਜੈਸਟਰ ਜਨਤਕ ਪਖਾਨੇ ਵੀ ਬਣਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਿਸ਼ਨ ਮੁਕੰਮਲ ਹੋਣ ਨਾਲ ਇਨਾਂ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਰਥਿਕ ਸਰਗਰਮੀਆਂ ਨੂੰ ਵਿਸ਼ੇਸ਼ ਹੁਲਾਰਾ ਮਿਲੇਗਾ।

ਸੰਸਾਰਪੁਰ ਕਲੱਸਟਰ ਦੇ ਇੱਕ ਪਿੰਡ ਵਿੱਚ ਸੌਰ ਐਲਈਡੀ ਲਾਈਟ ਦਾ ਦ੍ਰਿਸ਼.


ਸੰਸਾਰਪੁਰ ਸਮੂਹ ਦੇ ਪਿੰਡ ਪੰਧੇਰ ਵਿੱਚ ਨਿਰਮਾਣ ਅਧੀਨ ਪੰਚਾਇਤੀ ਦੁਕਾਨਾਂ

.       




Leave a Reply

Your email address will not be published. Required fields are marked *