ਅਨਲਾਕ 3.0 ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹਦਾਇਤਾਂ ਜਾਰੀ
ਹੁਸ਼ਿਆਰਪੁਰ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਧਾਰਾ 144 ਤਹਿਤ ਅਨਲਾਕ 3.0 ਸਬੰਧੀ ਵੱਖ ਵੱਖ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹੁਕਮਾਂ ਅਨੁਸਾਰ 31 ਅਗਸਤ 2020 ਤੱਕ ਸਕੂਲ ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਇਸੇ ਤਰਾਂ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥਿਏਟਰ, ਬਾਰ, ਔਡੀਟੋਰੀਅਮ, ਐਸੰਬਲੀ ਹਾਲ ਆਦਿ ਬੰਦ ਰਹਿਣਗੇ। ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਵਿਦਿਅਕ, ਸਭਿਆਚਾਰਕ, ਧਾਰਮਿਕ ਸਮਾਗਮਾਂ ਤੇ ਇੱਕਠ ਕਰਨ ਤੇ ਵੀ ਰੋਕ ਰਹੇਗੀ। ਜਦ ਕਿ ਯੋਗਾ ਸਿਖਲਾਈ ਸੰਸਥਾਨ ਅਤੇ ਜਿੰਮ 5 ਅਗਸਤ ਤੋਂ ਖੁੱਲ ਸਕਣਗੇ ਪਰ ਉਨ੍ਹਾਂ ਨੂੰ ਨਿਰਧਾਰਤ ਮਾਪਦੰਡਾਂ ਦਾ ਪਾਲਣ ਕਰਨਾ ਯਕੀਨੀ ਹੋਵੇਗਾ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੌਟਨੇਟਮੈਂਟ ਜੋਨ, ਜਿਸ ਦਾ ਨਿਰਧਾਰਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ, ਵਿਚ ਲਾਕਡਾਉਨ ਪਾਬੰਦੀਆਂ ਜਾਰੀ ਰਹਿਣਗੀਆਂ। ਜਦ ਕਿ ਜ਼ਿਲ੍ਹੇ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਇਸ ਤੋਂ ਬਿਨ੍ਹਾਂ 65 ਸਾਲ ਤੋਂ ਵੱਡੀ ਉਮਰ ਦੇ ਬਜੂਰਗਾਂ, ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਬਹੁਤ ਜਰੂਰੀ ਹੋਣ ਤੇ ਹੀ ਘਰੋਂ ਨਿਕਲਣ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਵਿਆਹ ਸਮਾਗਮ ਮੌਕੇ 30 ਤੋਂ ਵੱਧ ਅਤੇ ਅੰਤਮ ਸਸਕਾਰ/ਅੰਤਮ ਰਸਮਾ ਮੌਕੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਵੀ 30 ਵਿਅਕਤੀਆਂ ਦਾ ਨਿਯਮ ਲਾਗੂ ਹੋਵੇਗਾ ਅਤੇ ਬੈਂਕਟ ਹਾਲ ਅਤੇ ਥਾਂ ਦਾ ਸਾਈਜ 3000 ਵਰਗ ਫੁੱਟ ਤੋਂ ਜਿਆਦਾ ਹੋਵੇ। ਜਨਤਕ ਥਾਂਵਾਂ ਤੇ ਥੁੱਕਣ ਤੇ ਮਨਾਹੀ ਹੋਵੇਗੀ ਅਤੇ ਉਲੰਘਣਾ ਕਰਨ ਤੇ ਜੁਰਮਾਨਾ ਲੱਗੇਗਾ। ਜਨਤਕ ਥਾਂਵਾਂ ਤੇ ਸ਼ਰਾਬ, ਪਾਨ, ਤੰਬਾਕੂ ਆਦਿ ਦਾ ਨਸ਼ਾ ਕਰਨ ਦੀ ਮਨਾਹੀ ਹੈ। ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੇ ਹਨ ਪਰ ਉਥੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਹਨ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਹੋਵੇ।
ਰੈਸਟੋਰੈਂਟ ਰਾਤ 10 ਵਜੇ ਤੱਕ ਖੁੱਲ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਸਮਰੱਥਾ ਦੇ 50 ਫੀਸਦੀ ਜਾਂ 50 ਤੋਂ ਘੱਟ ਗ੍ਰਾਹਕ, ਜੋ ਵੀ ਘੱਟ ਹੋਵੇ, ਨੂੰ ਸਰਵ ਕਰਨ ਦੀ ਹੀ ਪ੍ਰਵਾਨਗੀ ਹੋਵੇਗੀ। ਹੋਟਲਾਂ ਵਿਚ ਬਣੇ ਰੈਸਟੋਰੈਂਟਾਂ ਤੇ ਵੀ ਗਿਣਤੀ ਅਤੇ ਸਮੇਂ ਦਾ ਇਹੀ ਨਿਯਮ ਲਾਗੂ ਹੋਵੇਗਾ।
ਦੁਕਾਨਾਂ ਸਵੇਰੇ 7 ਤੋਂ 8 ਵਜੇ ਤੱਕ ਖੁੱਲ ਸਕਣਗੀਆਂ। ਸ਼ਾਪਿੰਗ ਮਾਲ ਵਿਚ ਬਣੇ ਰੈਸਟੋਰੈਂਟ 10 ਵਜੇ ਰਾਤ ਤੱਕ ਖੁੱਲ ਸਕਦੇ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਤੋਂ ਰਾਤ 10 ਵਜੇ ਤੱਕ ਖੁੱਲ ਸਕਦੇ ਹਨ। ਬਾਰਬਰ ਸ਼ਾਪ, ਹੇਅਰ ਕੱਟ ਸਲੂੂਨ, ਬਿਊਟੀ ਪਾਰਲਰ ਅਤੇ ਸਪਾਅ ਨਿਯਮਾਂ ਦਾ ਪਾਲਣ ਕਰਦੇ ਹੋਏ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ ਸਕਦੇ ਹਨ। ਐਤਵਾਰ ਨੂੰ ਜਰੂਰੀ ਵਸਤਾਂ ਤੋਂ ਬਿਨ੍ਹਾਂ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਪਰ 2 ਅਗਸਤ ਨੂੰ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਦੁਕਾਨਾਂ ਅਤੇ ਸ਼ਾਪਿੰਗ ਮਾਲ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ ਸਕਣਗੇ। ਇੰਡਸਟਰੀ ਅਤੇ ਟਰਾਂਸਪੋਰਟ ਤੇ ਕੋਈ ਰੋਕ ਨਹੀਂ ਹੈ। ਅੰਤਰਰਾਜੀ ਆਵਾਜਾਈ ਲਈ ਕੋਵਾ ਐਪ ਤੋਂ ਪਾਸ ਬਣਵਾਉਣਾ ਜਰੂਰੀ ਹੈ ਹੋਰ ਕਿਸੇ ਆਵਾਜਾਈ ਲਈ ਪਾਸ ਦੀ ਜਰੂਰਤ ਨਹੀਂ ਹੈ।
ਮਾਸਕ ਪਾਉਣ, ਸਮਾਜਿਕ ਦੂਰੀ ਦਾ ਪਾਲਣ ਕਰਨਾ ਵੀ ਹੁਕਮਾਂ ਵਿਚ ਲਾਜਮੀ ਕੀਤਾ ਗਿਆ ਹੈ ਅਤੇ ਉੋਲੰਘਣਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤਾਂ 31 ਅਗਸਤ 2020 ਤੱਕ ਜਾਰੀ ਰਹਿਣਗੀਆਂ।