ਕੈਬਨਿਟ ਮੰਤਰੀ ਨੇ ਦਸਗਰਾਈ ਦਾ ਦੌਰਾ ਕਰਕੇ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ
ਲੋਕ ਅਫਵਾਹਾ ਤੇ ਯਕੀਨ ਨਾ ਕਰਨ, ਸਥਿਤੀ ਪੂਰੀ ਤਰਾਂ ਨਿਯੰਤਰਨ ਵਿੱਚ
ਸ੍ਰੀ ਅਨੰਦਪੁਰ ਸਾਹਿਬ 23 ਜੁਲਾਈ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆਂ ਨਾਲ ਲੱਗਦੇ ਹੜ੍ਹਾ ਵਰਗੇ ਹਾਲਾਤ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜਾ ਲਿਆ ਅਤੇ ਦਸਗਰਾਈ ਪਿੰਡ ਵਿੱਚ ਦਰਿਆਂ ਕੰਢੇ ਵਸੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਪ੍ਰਸਾਸ਼ਨ ਵੱਲੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਸੁਚਾਰੂ ਤੇ ਢੁਕਵੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਨੇ ਦਸਗਰਾਈ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੂਠੀਆਂ ਤੇ ਬੇਬੁਨਿਆਦ ਅਫਵਾਹਾ ਤੇ ਭਰੋਸਾ ਨਾ ਕੀਤਾ ਜਾਵੇ, ਸਗੋਂ ਪ੍ਰਸਾਸ਼ਨ ਨਾਲ ਤਾਲਮੇਲ ਕਰਕੇ ਸਹੀ ਜਾਣਕਾਰੀ ਹਾਸਲ ਕੀਤੀ ਜਾਵੇ। ਪ੍ਰਸਾਸ਼ਨ ਪੂਰੀ ਤਰਾਂ ਹਰ ਖੇਤਰ ਵਿੱਚ ਹਰ ਹਾਲਾਤ ਤੇ ਨਜ਼ਰ ਰੱਖ ਰਿਹਾ ਹੈ, ਅਧਿਕਾਰੀ ਦਿਨ ਰਾਤ ਨਿਗਰਾਨੀ ਕਰ ਰਹੇ ਹਨ, ਸਥਿਤੀ ਪੂਰੀ ਤਰਾਂ ਕੰਟਰੋਲ ਵਿੱਚ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਲੋੜੀਦੇ ਢੁਕਵੇ ਤੇ ਸੁਚਾਰੂ ਪ੍ਰਬੰਧ ਅਗਾਓ ਹੀ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਖੜਾ ਦਾ ਪਾਣੀ ਦਾ ਪੱਧਰ ਹਾਲੇ ਕਾਫੀ ਘੱਟ ਹੈ, ਪਹਾੜਾ ਤੇ ਮੈਦਾਨੀ ਇਲਾਕਿਆਂ ਵਿਚ ਅਗਲੇ ਦਿਨਾਂ ਵਿਚ ਭਾਰੀ ਬਰਸਾਤ ਦੀ ਕੋਈ ਸੰਭਾਵਨਾ ਨਹੀ ਹੈ, ਜਿਸ ਨਾਲ ਲਗਾਤਾਰ ਛੱਡੇ ਜਾ ਰਹੇ ਪਾਣੀ ਤੋ ਲੋਕ ਭੈਅਭੀਤ ਨਾ ਹੋਣ।ਉਨ੍ਹਾਂ ਨੇ ਕਿਹਾ ਕਿ ਅਗਾਓ ਤਿਆਰੀਆਂ ਵਿੱਚ ਪ੍ਰਸਾਸ਼ਨ ਨੇ ਸਾਰੇ ਲੋੜੀਦੇ ਪ੍ਰਬੰਧ ਕੀਤੇ ਹਨ, ਜੇਕਰ ਕੋਈ ਵੀ ਹਾਲਾਤ ਅਜਿਹੇ ਬਣਨਗੇ ਜਦੋ ਲੋਕਾਂ ਨੂੰ ਮੁਸ਼ਕਿਲ ਹੋ ਸਕਦੀ ਹੈ, ਤਾਂ ਪ੍ਰਸਾਸ਼ਨ ਵੱਲੋਂ ਉਨ੍ਹਾਂ ਪਰਿਵਾਰਾ ਨੂੰ ਲੋੜੀਦੀ ਸਹਾਇਤਾ ਕਰਕੇ ਪਹਿਲਾ ਤੋ ਹੀ ਤਿਆਰ ਕੀਤੇ ਰਾਹਤ ਕੈਂਪਾਂ ਵਿੱਚ ਲੈ ਜਾਇਜਾ ਜਾਵੇਗਾ, ਰਾਹਤ ਅਤੇ ਬਚਾਅ ਕਾਰਜਾਂ ਲਈ ਸਾਧਨਾ ਦੀ ਕੋਈ ਘਾਟ ਨਹੀ ਹੈ। ਹਰ ਖੇਤਰ ਵਿੱਚ ਲੋਕਾਂ ਤੱਕ ਲੋੜ ਪੈਣ ਤੇ ਖਾਣਾ ਦਾਣਾ, ਪਸ਼ੂ ਚਾਰਾ, ਦਵਾਈਆਂ, ਜਲ ਸਪਲਾਈ ਤੇ ਬਿਜਲੀ ਦੀ ਵਿਵਸਥਾ ਕੀਤੀ ਹੋਈ ਹੈ। ਉਨ੍ਹਾਂ ਦਸਗਰਾਈ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਹਾਲਤ ਵਿੱਚ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਜੇਕਰ ਕੋਈ ਸਥਿਤੀ ਅਜਿਹੀ ਬਣੇਗੀ ਤਾਂ ਉਨ੍ਹਾਂ ਦਾ ਸੁਰੱਖਿਅਤ ਥਾਵਾਂ ਤੇ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੈ ਕਿਹਾ ਕਿ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਕੀਤੀਆਂ ਗਈਆਂ ਹਨ, ਸਾਡੇ ਅਧਿਕਾਰੀ ਲਗਾਤਾਰ ਹਾਲਾਤ ਦਾ ਜਾਇਜਾ ਲੈ ਰਹੇ ਹਨ, ਸਤਲੁਜ ਦਰਿਆਂ, ਨਹਿਰਾਂ ਤੇ ਨਦੀਆਂ ਦੇ ਕੰਢੇ ਤੇ ਵਸੇ ਲੋਕ ਵੀ ਸੁਚੇਤ ਰਹਿਣ ਤੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਉਨ੍ਹਾਂ ਨੇ ਦੱਸਿਆ ਕਿ ਸਾਡੇ ਅਧਿਕਾਰੀ ਤੇ ਸਮੁੱਚੀ ਟੀਮ ਹਰ ਖੇਤਰ ਦਾ ਦੌਰਾ ਕਰਕੇ ਲੋੜਵੰਦ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਹਨ।
ਇਸ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ ਨੰਗਲ, ਜੱਗਾ ਕਲੇਰ, ਕਾਕੂ ਢੇਰ, ਕੁਲਦੀਪ ਸਿੰਘ, ਕੁਲਦੀਪ ਖਾਨ, ਸਰਬਜੀਤ ਬੈਂਸ ਤੋ ਇਲਾਵਾ ਮਨਜੀਤ ਠੇਕੇਦਾਰ, ਨਰੇਸ਼ ਕੁਮਾਰ, ਜੀਵਨ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ, ਨਿੰਦੂ ਦਸਗਰਾਈ ਪਿੰਡ ਵਾਸੀ ਹਾਜ਼ਰ ਸਨ।