ਕੱਟੇ ਨੀਲੇ ਕਾਰਡ ਹੋਣਗੇ ਬਹਾਲ-ਹਰਜੋਂਤ ਬੈਂਸ
ਸਿੱਖਿਆ ਮੰਤਰੀ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਤਹਿਤ ਲਗਾਏ 48 ਕੈਂਪਾਂ ਵਿਚ ਕੀਤੀ ਸ਼ਿਰਕਤ
ਆਮ ਲੋਕਾਂ ਦੇ ਕੰਮਾਂ ਲਈ ਹੁਣ ਮੁਲਾਕਾਤ ਦਾ ਸਮਾਂ ਲੈ ਕੇ ਲੋਕਾਂ ਦੇ ਘਰ ਪਹੁੰਚਦੇ ਹਨ ਸਰਕਾਰੀ ਕਰਮਚਾਰੀ
ਹਲਕੇ ਵਿੱਚ 8300 ਤੋ ਵੱਧ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਲਿਆ ਲਾਭ, ਨਿਪਟਾਈਆਂ ਮੁਸ਼ਕਿਲਾਂ
ਫਲਾਈ ਓਵਰ ਦਾ ਦੂਜਾ ਪਾਸਾ ਖੋਲ ਕੇ ਜਲਦੀ ਨੰਗਲ ਵਾਸੀਆਂ ਨੂੰ ਦੇਵਾਂਗੇ ਇੱਕ ਹੋਰ ਸੋਗਾਤ
ਸਿਹਤ ਅਤੇ ਸਿੱਖਿਆ ਸੇਵਾਵਾਂ ਵਿੱਚ ਕੀਤੇ ਜਿਕਰਯੋਗ ਸੁਧਾਰ, ਅਲਟ੍ਰਾਸਾਊਡ,ਟੈਸਟ ਤੇ ਦਵਾਈਆਂ ਦੀ ਸਹੂਲਤ ਸੁਰੂ
ਨੰਗਲ 10 ਫਰਵਰੀ ()
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਲੱਗ ਰਹੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਸ਼ਿਰਕਤ ਕਰਦਿਆਂ ਨੰਗਲ ਦੇ ਵੱਖ ਵੱਖ ਵਾਰਡਾਂ ਵਿੱਚ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵੱਖ ਵੱਖ ਵਿਭਾਗਾ ਵੱਲੋਂ ਨੰਗਲ ਸ਼ਹਿਰ ਦੀ ਨੁਹਾਰ ਬਦਲਣ ਲਈ 25 ਕਰੋੜ ਰੁਪਏ ਤੋ ਵੱਧ ਖਰਚ ਕੀਤੇ ਜਾ ਰਹੇ ਹਨ। ਯੋਗ ਲੋੜਵੰਦਾਂ ਦੇ ਕੱਟੇ ਨੀਲੇ ਕਾਰਡ ਬਹਾਲ ਕਰ ਦਿੱਤੇ ਹਨ, ਹੁਣ ਤੱਕ ਹਲਕੇ ਵਿਚ ਲੱਗੇ 48 ਸੇਵਾ ਕੈਂਪਾਂ ਵਿੱਚ 8300 ਤੋ ਵੱਧ ਲੋਕਾਂ ਨੇ ਲਾਭ ਲਿਆ ਹੈ, ਆਪਣੀਆਂ ਮੁਸ਼ਕਿਲਾ ਦੱਸੀਆਂ ਹਨ ਤੇ ਸਮੱਸਿਆਵਾ ਦਾ ਨਿਪਟਾਰਾ ਕੀਤਾ ਗਿਆ ਹੈ।
ਆਪਣੇ ਹਲਕੇ ਦੇ ਲਗਾਤਾਰ ਚੋਥੇ ਦਿਨ ਤੂਫਾਈ ਦੌਰੀਆਂ ਦੌਰਾਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਦੱਸਿਆ ਕਿ ਨੰਗਲ ਵਿੱਚ ਅੱਜ ਵਾਰਡ ਨੰ:3 ਤੇ 4 ਵਿੱਚ ਲੱਗੇ ਕੈਂਪ ਵਿੱਚ ਲੋਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਹੈ, ਲਗਭਗ ਹਰ ਕੈਂਪ ਵਿੱਚ ਪਹੁੰਚ ਕੇ ਲੋੜਵੰਦਾਂ ਨੂੰ ਮਿਲ ਰਹੇ ਲਾਭ ਤੇ ਮੁਸ਼ਕਿਲਾ ਦੇ ਹੋ ਰਹੇ ਨਿਪਟਾਰੇ ਦਾ ਜਾਇਜਾ ਲੈਦੇ ਹੋਏ ਉਨ੍ਹਾਂ ਕਿਹਾ ਕਿ 48ਵੇਂ ਕੈਂਪ ਵਿਚ ਉਹ ਨਿੱਜੀ ਤੌਰ ਤੇ ਪਹੁੰਚੇ ਹਨ, ਹਰ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਿਲਾ ਸੁਣੀਆਂ ਹਨ, ਪ੍ਰਸਾਸ਼ਨ ਦੇ ਅਧਿਕਾਰੀ ਤੇ ਵੱਖ ਵੱਖ ਪ੍ਰਤੀਨਿਧੀ ਸਾਰੇ ਕੈਂਪਾਂ ਵਿਚ ਮੋਜੂਦ ਹਨ, ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਨਾਲ ਲੈਂਸ ਪ੍ਰਚਾਰ ਵੈਨ ਵੀ ਇਲਾਕਾ ਵਾਸੀਆਂ ਨੂੰ ਜਾਗਰੂਕ ਕਰ ਰਹੀਆਂ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮੁੱਚੇ ਪੰਜਾਬ ਇੱਕ ਲਹਿਰ ਚੱਲ ਰਹੀ ਹੈ, 1076 ਟੈਲੀਫੋਨ ਤੇ ਹਰ ਕੋਈ ਕਾਲ ਕਰਕੇ 44 ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਜਾ ਕੇ ਖੱਜਲ ਖੁਆਰ ਨਹੀ ਹੋਣਾ ਪੈਂਦਾ ਸਗੋਂ ਸਰਕਾਰੀ ਕਰਮਚਾਰੀ ਲੋਕਾਂ ਦੇ ਕੰਮਾਂ ਲਈ ਲੋਕਾਂ ਤੋ ਸਮਾਂ ਲੈ ਕੇ ਉਨ੍ਹਾਂ ਦੇ ਘਰ ਪੁੱਜਦੇ ਹਨ। ਇਹ ਪੰਜਾਬ ਵਿਚ ਆਇਆ ਕ੍ਰਾਂਤੀਕਾਰੀ ਬਦਲਾਓ ਹੈ। ਸਿਹਤ ਸਹੂਲਤਾਂ ਵਿੱਚ ਜਿਕਰਯੋਗ ਸੁਧਾਰ ਹੋਏ ਹਨ, ਪ੍ਰਾਈਵੇਟ ਲੈਬ, ਸਕੈਨ ਸੈਂਟਰ ਹੁਣ ਸਰਕਾਰੀ ਰੇਂਟਾਂ ਤੇ ਅਲਟ੍ਰਾਸਾਊਡ, ਐਕਸ-ਰੇ, ਦਵਾਈਆਂ ਵਰਗੀਆਂ ਸਹੂਲਤਾਂ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾ ਅਨੁਸਾਰ ਉਪਲੱਬਧ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਹਜ਼ਾਰਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ, ਦਾਖਲਾ ਮੁਹਿੰਮ ਦਾ ਆਗਾਜ ਹੋ ਗਿਆ ਹੈ, ਸਕੂਲ ਆਫ ਐਮੀਨੈਂਸ ਇੱਕ ਕ੍ਰਾਂਤੀਕਾਰੀ ਉਪਰਾਲਾ ਹੈ, ਵਿਦਿਆਰਥਣਾ ਨੂੰ ਘਰੋ ਘਰੀ ਆਉਣ ਜਾਂਣ ਲਈ ਟ੍ਰਾਸਪੋਰੇਸ਼ਨ ਦੀ ਸਹੂਲਤ ਮਿਲ ਰਹੀ ਹੈ, ਸਰਕਾਰੀ ਸਕੂਲਾ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣੇ ਹਨ, ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲ ਸਰੋਤਾ ਨਾਲ ਭਰਪੂਰ ਸਾਡਾ ਹਲਕਾ ਸਾਫ ਪੀਣ ਵਾਲੇ ਪਾਣੀ ਤੋ ਸੱਤ ਦਹਾਕਿਆਂ ਤੋ ਵੱਧ ਸਮਾਂ ਵਾਝਾ ਰਿਹਾ ਹੈ, ਹੁਣ ਇਸ ਲਈ ਅਜਿਹੀ ਯੋਜਨਾਂ ਤਿਆਰ ਕੀਤੀ ਹੈ ਕਿ ਹਰ ਕਿਸੇ ਨੂੰ ਸੁੱਧ ਪੀਣ ਵਾਲਾ ਪਾਣੀ ਘਰਾਂ ਤੱਕ ਉਪਲੱਬਧ ਹੋਵੇਗਾ, ਵਿਕਾਸ ਦੇ ਕੰਮਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰ ਰਹੇ ਹਾਂ, ਤਾਂ ਕਿ ਟੂਰਿਜਮ ਵਿਚ ਵਾਧਾ ਹੋਵੇ ਅਤੇ ਲੋਕਾਂ ਦਾ ਵਪਾਰ ਕਾਰੋਬਾਰ ਹੋਰ ਪ੍ਰਫੁੱਲਿਤ ਹੋਵੇ।
ਇਸ ਮੌਕੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ,ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਸਤੀਸ਼ ਚੋਪੜਾ ਸੀਨੀਅਰ ਆਗੂ,ਨਰਿੰਦਰਜੀਤ ਸਿੰਘ ਬਲਾਕ ਪ੍ਰਧਾਨ,ਦੀਪਕ ਅਬਰੋਲ ਬਲਾਕ ਪ੍ਰਧਾਨ, ਮੁਕੇਸ਼ ਵਰਮਾ ਬਲਾਕ ਪ੍ਰਧਾਨ, ਪ੍ਰਵੀਨ ਅੰਸਾਰੀ ਸੀਨੀਅਰ ਆਗੂ, ਪੱਮੂ ਢਿੱਲੋਂ ਬਲਾਕ ਪ੍ਰਧਾਨ, ਪ੍ਰਿੰ.ਗੁਰਨਾਮ ਸਿੰਘ, ਪ੍ਰਿੰ.ਰਛਪਾਲ ਸਿੰਘ ਰਾਣਾ, ਦੀਪਕ ਬਾਸ, ਨਰਾਇਣ ਸ਼ਰਮਾ, ਰਵਿੰਦਰ ਸੇਖੋ, ਬਲਵਿੰਦਰ ਕੌਰ ਬੈਂਸ, ਮੋਹਿਤ ਦੀਵਾਨ, ਸੱਮੀ ਬਰਾਰੀ, ਅਮਰਜੀਤ ਸਿੰਘ, ਹਰਦੀਪ ਸਿੰਘ ਮੈਂਬਰ ਟਰੱਕ ਯੂਨੀਅਨ, ਚਮਨ ਲਾਲ, ਨਰਾਇਣ ਸ਼ਰਮਾ, ਦਲਜੀਤ ਸਿੰਘ, ਦੀਪੂ ਬਾਸ, ਦੀਪਕ ਅਬਰੋਲ, ਦੁਰੇਜਾ, ਅਮਰੀਕ ਸਿੰਘ, ਹਰਦੀਪ ਬੈਂਸ, ਕਰਨ ਸੈਣੀ, ਮੁਕੇਸ਼ ਕੁਮਾਰ ਸੈਨੇਟਰੀ ਸੁਪਰਡੈਂਟ, ਕੋਸਲਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।