Site icon NewSuperBharat

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਧਰਮ ਪਤਨੀ ਪ੍ਰੋ.ਸਿੰਮੀ ਅਗਨੀਹੋਤਰੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਇਆ, ਅੰਤਿਮ ਰਸਮਾ ਵਿਚ ਕੀਤੀ ਸਮੂਲੀਅਤ


ਨੰਗਲ 10 ਫਰਵਰੀ ()


ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਮੁਕੇਸ਼ ਅਗਨਹੋਤਰੀ ਦੇ ਧਰਮ ਪਤਨੀ ਪ੍ਰੋ.ਸਿੰਮੀ ਅਗਨੀਹੋਤਰੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਅੱਜ ਦੁਪਹਿਰ ਅਗਨੀਹੋਤਰੀ ਪਰਿਵਾਰ ਦੇ ਜੱਦੀ ਪਿੰਡ ਗੋਂਦਪੁਰ ਜੈਚੰਦ ਤਹਿਸੀਲ ਹਰੋਲੀ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਿਖੇ ਪ੍ਰੋ.ਅਗਨੀਹੋਤਰੀ ਦੀਆਂ ਅੰਤਿਮ ਰਸਮਾਂ ਵਿਚ ਸਾਮਿਲ ਹੋਣ ਲਈ ਪਹੁੰਚੇ ਸਨ।
    ਸ.ਬੈਂਸ ਨੇ ਕਿਹਾ ਕਿ ਪ੍ਰੋ.ਸਿੰਮੀ ਅਗਨੀਹੋਤਰੀ ਸ਼ਿਮਲਾ ਯੂਨੀਵਰਸਿਟੀ ਵਿਚ ਸੇਵਾਵਾਂ ਦੇ ਰਹੇ ਸਨ, ਉਨ੍ਹਾਂ ਦੀ ਸ਼ਖਸ਼ੀਅਤ ਬਹੁਤ  ਹੀ ਸ਼ਾਲੀਨਤਾ ਭਰੀ ਸੀ। ਉਹ ਹਮੇਸ਼ਾ ਮਿੱਠ ਬੋਲੜੇ ਤੇ ਚੰਗੇ ਸੁਭਾਅ ਦੇ ਮਾਲਕ ਸਨ। ਸਮਾਜ ਨੂੰ ਨਵੀ ਸੇਧ ਦੇਣ ਦੇ ਨਾਲ ਨਾਲ ਕਲਿਆਣਕਾਰੀ ਕੰਮਾਂ ਵਿਚ ਉਨ੍ਹਾਂ ਦੀ ਵਿਸੇਸ਼ ਰੁਚੀ ਸੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੇ ਜੀਵਨ ਦੀ ਸਫਲਤਾ ਵਿੱਚ ਉਸ ਦੇ ਸਾਥੀ ਦਾ ਵੱਡਾ ਯੋਗਦਾਨ ਹੁੰਦਾ ਹੈ। ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ੍ਰੀ ਮੁਕੇਸ਼ ਅਗਨੀਹੋਤਰੀ ਦੇ ਜੀਵਨ ਸਾਥੀ ਪ੍ਰੋ.ਸਿੰਮੀ ਅਗਨੀਹੋਤਰੀ ਵੀ ਇੱਕ ਚੰਗੇ ਸਾਥੀ ਦੀ ਤਰਾਂ ਉਨ੍ਹਾਂ ਨਾਲ ਹਰ ਦੁੱਖ ਸੁੱਖ ਵਿੱਚ ਡਟੇ ਰਹੇ। ਅਸੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਅਤੇ ਅਗਨੀਹੋਤਰੀ ਪਰਿਵਾਰ ਅਤੇ ਪ੍ਰੋ.ਸਿੰਮੀ ਦੇ ਹੋਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Exit mobile version