PUNJAB ROPAR ਸ੍ਰੀ ਅਨੰਦਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾ ਕੇ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ-ਹਰਜੋਤ ਸਿੰਘ ਬੈਂਸ ***ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦਾ ਮੁੜ ਨਿਰਮਾਣ ਕਰਨ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ-ਵਿਧਾਇਕ nsb_mainadmin9 March 14, 2022 0 ਗੈਰ ਕਾਨੂੰਨੀ ਖਨਨ ਤੁਰੰਤ ਪ੍ਰਭਾਵ ਤੋਂ ਬੰਦ ਹੋਵੇਗਾਮਗਨਰੇਗਾ ਦਾ ਕੋਈ ਵੀ ਮੁਲਾਜਮ ਕਿਸੇ ਵੀ ਅਧਿਕਾਰੀ/ਰਸੂਖਦਾਰ ਦੇ ਨਿੱਜੀ ਕੰਮ ਨਹੀ ਕਰੇਗਾਸਰਕਾਰੀ ਦਫਤਰਾਂ ਵਿਚ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਤੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਹੀ ਲੱਗਣਗੀਆਂਵਿਕਾਸ ਕਾਰਜਾਂ ਲਈ ਵਰਤੀ ਜਾਣ ਵਾਲੀ ਸਮੱਗਰੀ ਦਾ ਮਿਆਰ ਹੋਰ ਉੱਤਮ ਕਰਾਂਗੇ. ਸ੍ਰੀ ਅਨੰਦਪੁਰ ਸਾਹਿਬ 14 ਮਾਰਚ/ ਰਾਜਨ ਚੱਬਾਹਲਕੇ ਵਿਚ ਗੈਰ ਕਾਨੂੰਨੀ ਖਨਨ ਤੁਰੰਤ ਪ੍ਰਭਾਵ ਤੋ ਬੰਦ ਕਰਵਾ ਦਿੱਤਾ ਹੈ। ਮਗਨਰੇਗਾ ਦੇ ਕਾਮੇ ਕਿਸੇ ਵੀ ਰਸੂਖਦਾਰ ਜਾਂ ਅਧਿਕਾਰੀ ਦੇ ਨਿੱਜੀ ਕੰਮ ਨਹੀ ਕਰਨਗੇ।ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਸ.ਹਰਜੋਤ ਸਿੰਘ ਬੈਂਸ ਨੇ ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿਚ ਮੀਡੀਆ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਮੁੜ ਬਣਾਉਣ ਲਈ ਵੱਡੇ ਸੁਧਾਰ ਕੀਤੇ ਜਾਣਗੇ। ਸਰਕਾਰੀ ਦਫਤਰਾਂ ਵਿਚ ਸ਼ਹੀਦ ਏ ਆਜਮ ਸ.ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲੇ ਨੰਬਰ ਦਾ ਹਲਕਾ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ, ਇਲਾਕੇ ਦੀਆ ਚਿਰਾ ਤੋ ਲਟਕਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ, ਲੋਕਾਂ ਨੂੰ ਬਿਹਤਰ ਪ੍ਰਸਾਸ਼ਕੀ ਢਾਂਚਾ ਉਪਲੱਬਧ ਜਾਵੇਗਾ।ਸ.ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸੜਕਾਂ ਦੀ ਮੁਰੰਮਤ, ਸਿਹਤ ਸਹੂਲਤਾ ਵਿਚ ਸੁਧਾਰ, ਸਿੱਖਿਆ ਵਰਗੇ ਬੁਨਿਆਦੀ ਢਾਂਚੇ ਦੀ ਮਜਬੂਤੀ, ਨਿਰਵਿਘਨ ਬਿਜਲੀ ਸਪਲਾਈ ਅਤੇ ਲੋਕਾਂ ਦੀ ਸਹੂਲਤ ਲਈ ਹੋਰ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ.ਭਗਵੰਤ ਸਿੰਘ ਮਾਨ ਤੇ ਭਰੋਸਾ ਪ੍ਰਗਟ ਕੀਤਾ ਹੈ, ਇਸ ਹਲਕੇ ਵਿਚ ਲਗਭਗ 58 ਪ੍ਰਤੀਸ਼ਤ ਵੋਟਾਂ ਦੇ ਕੇ ਇੱਕ ਮਿਸਾਲੀ ਜਿੱਤ ਦਵਾਈ ਹੈ, ਜਿਸ ਦੇ ਲਈ ਉਹ ਹਲਕੇ ਦੇ ਹਰ ਵੋਟਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਆਸਾਂ ਉਤੇ ਪੂਰਾ ਉਤਰਨ ਲਈ 20 ਘੰਟੇ ਕੰਮ ਕਰਾਂਗੇ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਵਾਗੇ। ਉਨ੍ਹਾਂ ਨੇ ਕਿਹਾ ਕਿ ਪ੍ਰੈਸ/ਮੀਡੀਆਂ ਲੋਕਾਂ ਦੀਆਂ ਮੁਸ਼ਕਿਲਾਂ ਸਾਡੇ ਤੱਕ ਪਹੁੰਚਾਉਣ ਦਾ ਇੱਕ ਢੁਕਵਾ ਤੇ ਬਿਹਤਰੀਨ ਜਰੀਆਂ ਹੈ, ਇਸ ਲਈ ਪ੍ਰੈਸ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਹਿੱਤ ਵਿਚ ਚੰਗੇ ਫੈਸਲੇ ਲਏ ਜਾਣਗੇ ਤੇ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ। Share on: WhatsApp Continue Reading Previous ਵਿਧਾਨ ਸਭਾ ਚੋਣਾ 2022 ਰੂਪਨਗਰ ਦੇ ਤਿੰਨੋਂ ਹਲਕਿਆਂ ਤੋਂ ਆਮ ਆਦਾਮੀ ਪਾਰਟੀ ਦੇ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤNext ਮੂੰਹ ਦੇ ਕੈਂਸਰ ਅਤੇ ਦੰਦਾਂ ਦੀਆਂ ਬਿਮਾਰੀਆਂ ਦੇ ਮੁਫਤ ਚੈਕਅਪ ਕੈਂਪ ਵਿਚ ਹ਼ਜਾਰਾ ਸ਼ਰਧਾਲੂਆ ਨੇ ਜਾਂਚ ਕਰਵਾਈ More Stories CHANDIGARH TRY CITY FARIDKOT PUNJAB STATE NEWS सहायक लेबर कमिश्नर और कंप्यूटर ऑपरेटर रिश्वत के खिलाफ रिश्वत लेने के आरोप में मामला दर्ज Shivani Kumari November 10, 2024 0 FARIDKOT PUNJAB STATE NEWS गुरप्रीत सिंह हरी नौ हत्याकांड: आतंकवादी अर्श डल्ला गिरोह के दो शूटर गिरफ्तार Shivani Kumari November 10, 2024 0 CHANDIGARH TRY CITY PUNJAB STATE NEWS मोहाली के कर्मन सिंह तलवार ने भारतीय सेना की तकनीकी प्रवेश योजना में ऑल इंडिया मेरिट सूची में किया दूसरा स्थान प्राप्त Shivani Kumari November 7, 2024 0 Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.