ਪੰਜਾਬ ਦੇ ਕਿਸਾਨਾਂ ਵਲੋਂ ਦੇਸ਼ ਦੇ ਅੰਨ-ਭੰਡਾਰ ਵਿੱਚ ਪਾਏ ਯੋਗਦਾਨ ਨੂੰ ਵਿਸਾਰਿਆ ਨਹੀਂ ਜਾ ਸਕਦਾ- ਰਾਣਾ ਕੇ ਪੀ ਸਿੰਘ
**ਸਪੀਕਰ ਰਾਣਾ ਕੇ ਪੀ ਸਿੰਘ ਨੇ ਗੰਗੂਵਾਲ ਦੇ ਕਬੱਡੀ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਵਲੋਂ ਕੀਤੀ ਸ਼ਿਰਕਤ.
**ਕਲੱਬ, ਮਹਿਲਾਂ ਮੰਡਲ ਅਤੇ ਹੋਰ ਸੰਸਥਾਵਾਂ ਨੂੰ 5 ਲੱਖ ਦੇਣ ਦਾ ਕੀਤਾ ਐਲਾਨ.
ਗੰਗੂਵਾਲ/ ਸਰ੍ੀ ਅਨੰਦਪੁਰ ਸਾਹਿਬ 5 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾ ਅਤੇ ਹੱਕਾ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੈ. ਪੰਜਾਬ ਦੇ ਕਿਸਾਨਾਂ ਵਲੋਂ ਦੇਸ਼ ਦੇ ਅੰਨ-ਭੰਡਾਰ ਵਿੱਚ ਪਾਏ ਯੋਗਦਾਨ ਨੂੰ ਵਸਾਰਿਆ ਨਹੀਂ ਜਾ ਸਕਦਾ. ਕੇਂਦਰ ਸਰਕਾਰ ਵਲੋਂ ਵੀ ਪੰਜਾਬ ਦੇ ਕਿਸਾਨਾਂ ਦੇ ਯੋਗਦਾਨ ਅਤੇ ਸਮੇਂ ਸਮੇਂ ਤੇ ਕਿਸਾਨਾਂ ਦੀਆਂ ਕੁਰਬਾਨੀ ਨੂੰ ਅਣਗੋਲਿਆ ਨਾ ਕੀਤਾ ਜਾਵੇ ਸਗੋਂ ਕਿਸਾਨਾਂ ਦੇ ਹੱਕਾ ਅਤੇ ਹਿੱਤਾ ਦੀ ਰਾਖੀ ਲਈ ਪਹਿਲ ਕਦਮੀ ਕੀਤੀ ਜਾਵੇ.
ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਗੰਗੂਵਾਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਸਚਖੰਡ ਵਾਸੀ ਕਿਲਾ ਅਨੰਦਗੜਹ੍ ਬਾਬਾ ਲਾਭ ਸਿੰਘ ਜੀ ਦੀ ਯਾਦ ਵਿੱਚ 2 ਰੋਜਾ ਕਬੱਡੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੋਕੇ ਕੀਤਾ. ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੇ ਹੱਕਾਂ ਅਤੇ ਹਿੱਤਾ ਦੀ ਲੜਾਈ ਦਿੱਲੀ ਜਾ ਕੇ ਲੜ ਰਹੇ ਹਨ ਜਿਸ ਨਾਲ ਇਹ ਮੁੱਦਾ ਰਾਸ਼ਟਰ ਪੱਧਰ ਤੇ ਉਭਾਰਿਆ ਹੈ. ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹੱਕਾਂ ਲਈ ਹਰ ਕੁਰਬਾਨੀ ਦੇਣ ਦਾ ਐਲਾਨ ਕੀਤਾ ਹੈ. ਉਹਨਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਹਰ ਖੇਤਰ ਵਿੱਚ ਜਿਕਰਯੋਗ ਯੋਗਦਾਨ ਪਾਇਆ ਹੈ. ਉਹਨਾਂ ਕਿਹਾ ਕਿ ਸਾਡੇ ਬਹੁਤ ਸਾਰੇ ਆਗੂਆ ਨੇ ਦੇਸ਼ ਦੀ ਅਗਵਾਈ ਕੀਤੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ, ਤਰੱਕੀ ਅਤੇ ਖੁਸ਼ਹਾਲੀ ਵਿੱਚ ਵੱਡੀ ਭੂਮਿਕਾ ਨਿਭਾਈ ਜਿਸਨੂੰ ਅਣਗੋਲਿਆ ਨਹੀਂ ਜਾ ਸਕਦਾ.
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਖਿਚਣ ਵਿੱਚ ਸਫਲ ਹੋਈ ਹੈ ਸਾਡੇ ਖੇਡ ਮੈਦਾਨਾ ਵਿੱਚ ਲੱਗੀਆਂ ਰੋਣਕਾ ਸਾਡਾ ਅਮੀਰ ਵਿਰਸਾ ਅਤੇ ਸਭਿਆਚਾਰ, ਪੇਡੂ ਖੇਡ ਮੇਲੇ ਇਸ ਗੱਲ ਦੇ ਪਰ੍ਤੀਕ ਹਨ ਕਿ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਪਰਤ ਆਈ ਹੈ. ਪੰਜਾਬ ਸਰਕਾਰ ਵਲੋਂ ਸੂਬੇ ਦੇ ਨੋਜਵਾਨਾਂ ਨੂੰ ਖੇਡਾ ਮੈਦਾਨਾਂ ਵੱਲ ਅਕਰਸ਼ੀਤ ਕੀਤਾ ਹੈ, ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋਈ ਹੈ. ਉਹਨਾਂ ਕਿਹਾ ਕਿ ਗੰਗੂਵਾਲ ਵਿੱਚ ਸਭਿਆਚਾਰਕ ਗਤੀਵਿਧੀਆਂ ਅਤੇ ਖੇਡ ਮੁਕਾਬਲੇ ਪਹਿਲਾਂ ਤੋਂ ਵੀ ਵੱਧ ਚੜ ਕੇ ਕਰਵਾਉਣ ਲਈ ਸੰਸਥਾਵਾਂ ਹੋਰ ਯਤਨ ਕਰਨ ਉਹਨਾ ਸਪੋਰਟਸ ਕਲੱਬ ਨੂੰ 2 ਲੱਖ ਰੁਪਏ, ਮਹਿਲਾ ਮੰਡਲ ਨੂੰ ਇਕ ਲੱਖ ਰੁਪਏ ਅਤੇ ਧਾਰਮਿਕ ਸੰਸਥਾ ਸਿਵ ਮੰਦਰ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ.
ਇਸ ਮੋਕੇ ਰਮੇਸ਼ ਚੰਦਰ ਦੱਸਗੁਰਾਈ ਚੇਅਰਮੈਨ ਜਿਲਹ੍ਾ ਯੋਜਨਾ ਕਮੇਟੀ, ਹਰਬੰਸ ਲਾਲ ਮਹਿਦੱਲੀ ਚੇਅਰਮੈਨ ਮਾਰਕਿਟ ਕਮੇਟੀ, ਕਮਲਦੇਵ ਜੋਸ਼ੀ ਡਾਇਰੈਕਟਰ ਪੀ ਆਰ ਟੀ ਸੀ, ਪਰ੍ੇਮ ਸਿੰਘ ਬਾਸੋਵਾਲ, ਦਵਿੰਦਰ ਸਿੰਘ ਬਾਜਵਾ, ਪਰ੍ਧਾਨ ਕਬੱਡੀ ਐਸੋ. ਸਤਵਿੰਦਰ ਸਿੰਘ, ਫੁਲਵਰਿੰਦਰ ਸਿੰਘ, ਸਰਬਜੀਤ ਸਿੰਘ, ਹਰਪਾਲ ਸਿੰਘ, ਰਛਪਾਲ ਸਿੰਘ, ਰਵਿੰਦਰਪਾਲ ਸਿੰਘ, ਹਰਬੰਸ ਸਿੰਘ ਕੋਚ, ਮਨਮੋਹਨ ਸਿੰਘ, ਸ਼ਕਤੀ ਚੰਦ, ਪਰ੍ਿੰਸ, ਲੱਕੀ, ਯੋਗੇਸ਼, ਸੁਖਦੇਵ, ਰੁਪਿੰਦਰ ਸਿੰਘ ਰਾਣਾ, ਦੀਪ ਇੰਦਰ ਸਿੰਘ ਮਿਨਹਾਸ ਅਤੇ ਸੁਖਪਰ੍ੀਤ ਸਿੰਘ ਆਦਿ ਪੱਤਵਤੇ ਹਾਜ਼ਰ ਸਨ.