ਫਰੀਦਕੋਟ 16 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੋਕੇ ਮੁੱਹਈਆ ਕਰਵਾਉਣ ਦੇ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਦਸੰਬਰ 2020 ਵਿੱਚ ਸਵੈ-ਰੋਜ਼ਗਾਰ ਸਬੰਧੀ ਲੋਨ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ., ਡੀ.ਬੀ.ਈ.ਈ, ਫਰੀਦਕੋਟ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀਆਂ ਹਦਾਇਤਾਂ ਅਨੁਸਾਰ ਮਿਤੀ 18 ਨਵੰਬਰ, 2020 ਨੂੰ ਸਮਾਂ ਸਵੇਰੇ 10:00 ਵਜੇ ਵੱਖ ਵੱਖ ਵਿਭਾਗਾਂ ਵੱਲੋਂ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ, ਨੇੜੇ ਸੰਧੂ ਪੈਲੇਸ, ਰੈੱਡ ਕਰਾਸ ਬਿਲਡਿੰਗ, ਫਰੀਦਕੋਟ ਵਿੱਖੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ•ਾਂ ਦੱਸਿਆ ਕਿ ਇਸ ਕੈਂਪ ਵਿੱਚ ਸਵੈ-ਰੋਜ਼ਗਾਰ ਸਬੰਧੀ ਲੋਨ ਜਿਵੇਂ ਕਿ ਡੇਅਰੀ ਫਾਰਮਿੰਗ, ਕਰਿਆਨਾ ਸਟੋਰ, ਫੀਡ ਸਟੋਰ, ਆਟਾ ਚੱਕੀ, ਛੋਟਾ/ਵੱਡਾ ਉਦਯੋਗ, ਬਿਊਟੀ ਪਾਰਲਰ ਆਦਿ ਸਬੰਧੀ ਲੋਨ ਲਈ ਫਾਰਮ ਭਰੇ ਜਾਣਗੇ। ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਬੇਰੋਜ਼ਗਾਰ ਵਿਅਕਤੀਆਂ ਨੂੰ ਲੋਨ ਮੁਹਇਆ ਕਰਵਾਇਆ ਜਾਂਣਾ ਹੈ। ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀ ਆਪਣੇ ਅਸਲ ਦਸਤਾਵੇਜ ਅਤੇ ਉਸਦੀਆਂ ਕਾਪੀਆਂ ਜਿਵੇਂ ਕਿ ਆਪਣੀ ਪੜਾਈ ਦੇ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਜਾਤੀ ਸਰਟੀਫਿਕੇਟ ਆਦਿ ਆਪਣੇ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ:9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।